ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਪਿੱਛੇ ਭੱਜੀ ਪੁਲਿਸ
ਨੌਜਵਾਨ ਮਾਰੂ ਹਥਿਆਰਾਂ ਵਾਲਾ ਬੈਗ ਸੁੱਟ ਕੇ ਹੋਏ ਫਰਾਰ
ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ
ਜਿਲਾ ਮਾਨਸਾ ਦੇ ਕਸਬਾ ਬੁਢਲਾਡਾ ਦੇ ਆਬਾਦੀ ਵਾਲੇ ਖੇਤਰ ਵਾਰਡ ਨੰਬਰ 2 ਵਿੱਚ ਅੱਜ ਫਿਲਮੀ ਅੰਦਾਜ਼ ਵਾਂਗ ਤਿੰਨ ਨੌਜਵਾਨ ਮੋਟਰਸਾਈਕਲ ਸਵਾਰਾਂ ਵੱਲੋਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਮਨਸ਼ਾ ਨਾਲ ਇੱਕ ਬੈਗ ਵਿੱਚ ਮਾਰੂ ਹਥਿਆਰ ਹੋਣ ਦਾ ਸ਼ੱਕ ਪੈਣ ਤੇ ਬੁਢਲਾਡਾ ਥਾਣੇ ਦੀ ਪੀਸੀਆਰ ਪਾਰਟੀ ਵੱਲੋਂ ਪਿੱਛਾ ਕਰਨ ਤੇ ਨੌਜਵਾਨ ਬੈਗ ਸੁੱਟ ਕੇ ਭੱਜ ਗਏ। ਥਾਣਾ ਸ਼ਹਿਰੀ ਦੇ ਮੁਖੀ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਪੀਸੀਆਰ ਮੁਲਾਜ਼ਮਾਂ ਨੂੰ ਤਿੰਨ ਅਣਪਛਾਤੇ ਨੌਜਵਾਨ ਜੋ ਮੋਟਰਸਾਈਕਲ ਤੇ ਸਵਾਰ ਸਨ ਉਹਨਾਂ ਤੇ ਸ਼ੱਕ ਪੈਣ ਤੇ ਜਦ ਪਿੱਛਾ ਕੀਤਾ ਗਿਆ ਤਾਂ ਉਕਤ ਨੌਜਵਾਨ ਆਬਾਦੀ ਵਾਲੇ ਖੇਤਰ ਵਾਰਡ ਨੰਬਰ 2 ਵਿੱਚ ਤੇਜ਼ੀ ਨਾਲ ਭੱਜੇ ਤਾਂ ਪੁਲਿਸ ਦੀ ਪੀ ਸੀ ਆਰ ਵੀ ਉਹਨਾਂ ਪਿੱਛੇ ਦੌੜੇ ਪਰ ਨੌਜਵਾਨ ਆਬਾਦੀ ਵਾਲੇ ਖੇਤਰ ਦਾ ਫਾਇਦਾ ਚੁੱਕਦਿਆਂ ਮਾਰੂ ਹਥਿਆਰ ਵਾਲਾ ਬੈਗ ਸੁੱਟ ਕੇ ਫਰਾਰ ਹੋ ਗਏ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post