ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਅੰਦੋਲਨ ਦਾ ਅੱਜ 16ਵਾਂ ਦਿਨ ਹੈ। ਕਿਸਾਨ ਆਗੂ ਬੂਟਾ ਸਿੰਘ ਨੇ ਕਿਹਾ ਕਿ ਕਾਨੂੰਨ ਰੱਦ ਕਰਨ ਨੂੰ ਲੈਕੇ ਹੁਣ ਤੱਕ ਕੋਈ ਫੈਸਲਾਂ ਨਹੀਂ ਹੋਇਆ, ਇਸ ਲਈ ਜਲਦ ਹੀ ਰੇਲ ਗੱਡੀਆਂ ਰੋਕਣ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਇਹ ਵਿਸ਼ਾ ਖੇਤੀਬਾੜੀ ਨੂੰ ਲੈਕੇ ਹੈ । ਕਿਸਾਨ ਮਜ਼ਦੂਰ ਕਮੇਟੀ ਅਮ੍ਰਿੰਤਸਰ ਤੋਂ ਕਿਸਾਨਾਂ ਨੇ 700 ਟਰੈਕਰ-ਟਰਾਲੀਆਂ ਦਿੱਲੀ ਲਈ ਰਵਾਨਾ ਕੀਤੀਆਂ ।
ਮੋਦੀ ਦੀ ਅਪੀਲ- ਮੇਰੇ ਮੰਤਰਿਆਂ ਦੀ ਗੱਲ ਜਰੂਰ ਸੁਣੋ
ਕਿਸਾਨਾਂ ਦੀਆਂ ਮੰਗਾਂ ਨੂੰ ਲੈਕੇ ਖੇਤੀਬਾੜੀ ਮੰਤਰੀ ਨਰੇਦਰ ਸਿੰਘ ਤੋਮਰ ਅਤੇ ਮੰਤਰੀ ਪੀਉਸ਼ ਗੋਇਲ ਨੇ ਪ੍ਰੈਸ-ਕਾਨਫ੍ਰੇਨਸ ਕੀਤੀ ਸੀ । ਮੋਦੀ ਇਸਦੀ ਵੀਡਿਉ ਨੂੰ ਸ਼ੋਸ਼ਲ ਮੀਡੀਆ ਦੇ ਸਾਝਾਂ ਕਰਦੇ ਹੋਏ ਆਖਿਆ ਹੈ ਕਿ ਇਸਨੂੰ ਜਰੂਰ ਸੁਣੋ ।
ਅੰਦੋਲਨ ਦੇ ਵਿੱਚ ਕਰੋਨਾ ਦਾ ਖਤਰਾ
ਕਿਸਾਨ ਅੰਦੋਲਨ ਦੇ ਚਲਦੇ ਹੋਏ ਸਿੰਘੂ ਬਾਰਡਰ ਤੇ ਡਿਉਟੀ ਦੇਣ ਵਾਲੇ 2 IPS ਅਫਸਰਾਂ ਦੀ ਕਰੋਨਾ ਰਿਪੋਰਟ ਪੋਜ਼ਟਿਵ ਆਈ ਹੈ। ਇਸ ਵਿੱਚ ਇਕ DCP ਅਤੇ ਇਕ ਇਡਿਸ਼ਨਲ DCP ਵੀ ਸ਼ਾਮਿਲ ਹੈ । ਇਹਨਾਂ ਨੂੰ ਹੋਮ ਆਇਉਸਲੇਟ ਕਰ ਦਿੱਤਾ ਦਿੱਤਾ ਗਿਆ ਹੈ ।
ਰੇਲਵੇ ਵਿਭਾਗ ਨੇ ਪੰਜਾਬ ਨੂੰ ਜਾਣ ਵਾਲੀਆਂ 4 ਰੇਲ ਗੱਡੀਆਂ ਕੀਤੀਆਂ ਰੱਦ
ਕਿਸਾਨ ਅੰਦੋਲਨ ਦੇ ਚਲਦੇ ਹੋਏ ਰੇਲਵੇ ਵਿਭਾਗ ਨੇ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ । ਅੱਜ ਸਿਲਦਾਹ- ਅੰਮ੍ਰਿਤਸਰ ਅਤੇ ਡਿਬਰੂਗੜ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ । 13 ਦਸੰਬਰ ਨੂੰ ਅੰਮ੍ਰਿਤਸਰ-ਸਿਲਦਾਹ ਅਤੇ ਡਿਬਰੂਗੜ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ।