Htv Punjabi
Punjab

ਪਤਨੀ ਨੇ ਕੀਤਾ ਆਹ ਕੰਮ ਕਿ ਪੇਕਾ ਪਰਿਵਾਰ ਹੀ ਲੈ ਗਿਆ ਉਸ ਨੂੰ ਚੱਕ ਕੇ

ਚੰਡੀਗੜ੍ਹ : ਪ੍ਰੇਮ ਵਿਆਹ ਕਰ ਕੇ ਆਪਣੀ ਅਤੇ ਆਪਣੇ ਪਤੀ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਹਾਈਕੋਰਟ ਆਈ ਕੁੜੀ ਨੂੰ ਸੁਣਵਾਈ ਤੋਂ ਪਹਿਲਾਂ ਹੀ ਉਸ ਦੇ ਘਰ ਵਾਲੇ ਜ਼ਬਰਦਸਤੀ ਉਸ ਨੂੰ ਚੁੱਕ ਕੇ ਲੈ ਗਏ l ਜਦ ਪ੍ਰੇਮੀ ਜੋੜੇ ਦੀ ਅਰਜ਼ੀ ‘ਤੇ ਸੁਣਵਾਈ ਹੋਈ ਤਾਂ ਹਾਈਕੋਰਟ ਨੇ ਮਾਮਲੇ ਵਿੱਚ ਪੰਜਾਬ ਸਰਕਾਰ ਸਮੇਤ ਬਰਨਾਲਾ ਦੇ ਐਸਐਸਪੀ, ਕੁੜੀ ਦੇ ਮਾਂ ਬਾਪ ਅਤੇ ਭਾਈ ਨੂੰ 17 ਜਨਵਰੀ ਦੇ ਲਈ ਨੋਟਿਸ ਜ਼ਾਰੀ ਕਰ ਜਵਾਬ ਮੰਗਿਆ ਹੈ l ਜਸਟਿਸ ਅਰਵਿੰਦ ਸਾਂਗਵਾਨ ਦੇ ਕੋਲ ਜਿਵੇਂ ਹੀ ਇਸ ਅਰਜ਼ੀ ‘ਤੇ ਸੁਣਵਾਈ ਸ਼ੁਰੂ ਹੋਈ ਤਾਂ ਪ੍ਰੇਮੀ ਜੋੜੇ ਦੇ ਵਕੀਲ ਮੁਨੀਸ਼ ਰਾਜ ਨੇ ਇਸ ਪੂਰੀ ਘਟਨਾ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਸੁਣਵਾਈ ਤੋਂ ਪਹਿਲਾਂ ਹੀ ਕੁੜੀ ਨੂੰ ਚੱਕ ਲਿਆ ਗਿਆ l ਕੁੜੀ ਦੇ ਪਰਿਵਾਰ ਵਾਲੇ ਪਹਿਲਾਂ ਹੀ ਇਸ ਵਿਆਹ ਦੇ ਖ਼ਿਲਾਫ਼ ਹਨ l ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਕੁੜੀ ਨੂੰ ਕੋਈ ਹਾਨੀ ਨਾ ਪਹੁੰਚਾਈ ਜਾਵੇ l ਇਸ ‘ਤੇ ਜਸਟਿਸ ਸਾਂਗਵਾਨ ਨੇ ਰੁੜਕੇ ਕਲਾਂ ਪੁਲਿਸ ਥਾਣੇ ਦੇ ਐਸਐਚਓ ਨੂੰ 17 ਜਨਵਰੀ ਨੂੰ ਮਾਮਲੇ ਦੀ ਅਗਲੀ ਸੁਣਵਾਈ ‘ਤੇ ਕੁੜੀ ਅਤੇ ਉਸਦੇ ਪਰਿਵਾਰ ਨੂੰ ਹਾਈਕੋਰਟ ਵਿੱਚ ਪੇਸ਼ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ l ਕੁੜੀ ਅਤੇ ਮੁੰਡੇ ਦੇ ਐਡਵੋਕੇਟ ਮੁਨੀਸ਼ ਰਾਜ ਦੇ ਜ਼ਰੀਏ ਹਾਈਕੋਰਟ ਵਿੱਚ ਅਰਜ਼ੀ ਦਾਖਿਲ ਕਰ ਦੱਸਿਆ ਕਿ ਉਹ ਦੋਨੋਂ ਬਾਲਗ ਹਨ ਅਤੇ ਉਨ੍ਹਾਂ ਦੋਨਾਂ ਦੇ ਦੋ ਸਾਲਾਂ ਤੋਂ ਪ੍ਰੇਮ ਸੰਬੰਧ ਸਨ l ਕੁੜੀ ਦੇ ਪਰਿਵਾਰ ਵਾਲੇ ਸ਼ੁਰੂ ਤੋਂ ਹੀ ਇਸ ਦੇ ਵਿਰੋਧ ਵਿੱਚ ਸਨ l 9 ਜਨਵਰੀ ਨੂੰ ਦੋਨਾਂ ਨੇ ਸਿੱਖ ਰੀਤੀ ਰਿਵਾਜ ਦੇ ਮੁਤਾਬਿਕ ਵਿਆਹ ਕਰਵਾ ਲਿਆ ਸੀ l ਵਿਆਹ ਤੋਂ ਬਾਅਦ ਜਦੋਂ ਕੁੜੀ ਨੇ ਇਸਦੇ ਬਾਰੇ ਵਿੱਚ ਆਪਣੇ ਪਰਿਵਾਰ ਨੂੰ ਫੋਨ ‘ਤੇ ਦੱਸਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ l ਇਸ ਦੇ ਡਰ ਤੋਂ ਦੋਨਾਂ ਨੇ ਉਸੀ ਦਿਨ ਬਰਨਾਲਾ ਦੇ ਐਸਐਸਪੀ ਨੂੰ ਲਿਖਤੀ ਅਰਜ਼ੀ ਦੇ ਕੇ ਸੁਰੱਖਿਆ ਦਿੱਤੇ ਜਾਣ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਦੀ ਅਰਜ਼ੀ ‘ਤੇ ਕੋਈ ਵੀ ਕਾਰਵਾਈ ਨਾ ਕੀਤੇ ਜਾਣ ‘ਤੇ ਦੋਨਾਂ ਨੇ ਅਗਲੇ ਹੀ ਦਿਨ ਹਾਈਕੋਰਟ ਵਿੱਚ ਅਪੀਲ ਕਰ ਦਿੱਤੀ ਸੀ l

Related posts

ਕਾਸ਼ ਕਿ ਐਵੇਂ ਹਰੇਕ ਆਜ਼ਾਦੀ ਦਿਹਾੜ੍ਹੇ ਮੌਕੇ ਹਰੇਕ ਸ਼ਹਿਰ ‘ਚ ਹੋਵੇ

htvteam

ਆਹ ਪਿੰਡਾਂ ਚ ਗੋਡੇ ਗੋਡੇ ਚੜ੍ਹਿਆ ਪਾਣੀ, ਲੋਕ ਚੜ੍ਹੇ ਕੋਠਿਆਂ ਤੇ ?

htvteam

ਭਵਾਨੀਗੜ੍ਹ ਰੋਡ ਉੱਤੇ ਵਾਪਰਿਆ ਭਿਆਨਕ ਹਾਦਸਾ ਹਾਦਸੇ ‘ਚ 3 ਲੋਕਾਂ ਦੀ ਮੌਤ, 8 ਜ਼ਖਮੀ

htvteam

Leave a Comment