Htv Punjabi
corona news India Punjab Religion

4 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੇਮਕੁੰਟ ਸਾਹਿਬ ਦੀ ਯਾਤਰਾ ਪਰ ਇਨ੍ਹਾਂ ਗੱਲਾਂ ਦਾ ਰੱਖਣਾ ਪਵੇਗਾ ਧਿਆਨ

ਕੋਰਨਾ ਮਹਾਮਾਰੀ ਦੇ ਚੱਲਦਿਆਂ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ੪ ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਯਾਤਰਾ ਇਕ ਮਹੀਨਾ ਚੱਲੇਗੀ। ਹੇਮਕੁੰਟ ਸਾਹਿਬ ਦੀ ਯਾਤਰਾ ਇਸ ਵਾਰ ਤਿੰਨ ਮਹੀਨੇ ਦੇਰੀ ਨਾਲ ਚੱਲ ਰਹੀ ਹੈ। ਮੰਗਲਵਾਰ ਨੂੰ ਗੁਰਦੁਆਰਾ ਗੋਬਿੰਦਘਾਟ ਤੋਂ ਅਖੰਡ ਪਾਠ ਅਰੰਭ ਕੀਤੇ ਗਏ ਹਨ। ਪ੍ਰਬੰਧਕਾਂ ਨੇ ਦੱਸਿਆ ਹੈ ਕੇ ਪੰਜ ਪਿਆਰਿਆਂ ਦੀ ਅਗਵਾਹੀ ‘ਚ ਚਾਰ ਸਤੰਬਰ ਨੂੰ ਪੰਥਕ ਰਵਾਇਤਾਂ ਦੇ ਅਨੁਸਾਰ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪ੍ਰਸਾਸ਼ਨ ਅਤੇ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਮੁਕੰਮਲ ਪ੍ਰਬੰਧ ਵੀ ਕੀਤੇ ਗਏ ਹਨ।

ਸੰਗਤਾਂ ਦੀ ਰਿਹਾਇਸ਼ ਦੇ ਨਾਲ ਨਾਲ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। 200 ਸ਼ਰਧਾਲੂਆਂ ਦਾ ਜੱਥਾ ਤਿੰਨ ਸਤੰਬਰ ਨੂੰ ਗੋਬਿਦੰਧਾਮ ਵਾਸਤੇ ਰਵਾਨਾ ਹੋਵੇਗਾ, ਜਿਹੜਾ ਅਗਲਾ ਦਿਨ ਚਾਰ ਸਤੰਬਰ ਨੂੰ ਗੁਰਦੁਆਰਾ ਹੇਮਕੁੰਟ ਸਾਹਿਬ ਪੁੱਜੇਗਾ। ਉੱਤਰਾਖੰਡ ਸਰਕਾਰ ਵੱਲੋਂ ਇਸ ਯਾਤਰਾ ਵਾਸਤੇ ਸਿਰਫ 200 ਸ਼ਰਧਾਲੂਆਂ ਨੂੰ ਹੀ ਪ੍ਰਵਾਨਗੀ ਦਿੱਤੀ ਗਈ ਹੈ। ਕੋਰਨਾ ਸੰਬੰਧੀ ਰਿਪੋਰਟ ਤੋਂ ਬਿਨ੍ਹਾਂ ਪ੍ਰਵਾਨਗੀ ਲੈ ਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਇੱਥੇ ਪ੍ਰਸਾਸ਼ਨ ਵੱਲੋਂ ਇਕਾਂਤਵਾਸ ਵਿਚ ਰੱਖਿਆ ਜਾਵੇਗਾ। ਇਸ ਤੋਂ ਬਿਨਾਂ ਕਿਸੇ ਸ਼ਰਧਾਲੂ ਨੂੰ ਪ੍ਰਵਾਨਗੀ ਨਹੀਂ ਹੈ।

ਕਾਬਿਲੇਗੌਰ ਹੈ ਕੇ ਹਰੇਕ ਸ਼ਰਧਾਲੂ ਕੋਲ ਕੋਰਨਾ ਟੈਸਟ ਆਰਟੀ-ਟੀਸੀਆਰ ਦੀ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ ਹੈ। ਇਸ ਦੇ ਨਾਲ ਹੀ 72 ਘੰਟੇ ਪਹਿਲਾਂ ਕਰਵਾਏ ਗਏ ਇਸ ਟੈਸਟ ਦੀ ਰਿਪੋਰਟ ਨੂੰ ‘ਸਮਾਰਟ ਸਿਟੀ ਦੇਹਰਾਦੂਨ’ ਦੀ ਵੈੱਬਸਾਈਟ ‘ਤੇ ਪਾ ਕੇ ‘ਈ-ਪਾਸ’ ਲੈਣਾ ਜ਼ਰੂਰੀ ਹੈ, ਜਿਸ ‘ਚ ਵਾਹਨ ਦੀ ਰਜਿਸ਼ਟਰੇਸ਼ਨ ਅਤੇ ਸ਼ਰਧਾਲੂਆਂ ਦੀ ਗਿਣਤੀ ਵੀ ਦਰਜ ਹੋਵੇਗੀ

Related posts

ਸਵਰਗ ਦੇ ਸ਼ਹਿਰ ‘ਚ ਸਥਿਤ ਆਹ ਪ੍ਰਾਚੀਨ ਮੰਦਿਰ ‘ਚ ਜਾਕੇ ਪੱਤਰਕਾਰ ਨੇ ਖੋਲ੍ਹਿਆ ਕੈਮਰਾ

htvteam

ਹੁਣੇ ਹੁਣੇ ਆਹ ਸ਼ਹਿਰ ‘ਚ ਧੁੰਦ ਕਾਰਨ ਕੀ ਹੋ ਗਿਆ ?

htvteam

ਸਿਆਸਤਦਾਨਾਂ ਦੀ ਭੇਂਟ ਚੜਿਆ ਸਿੰਘਾਂ ਦੀ ਰਿਹਾਈ ਦਾ ਮੁੱਦਾ

htvteam