Htv Punjabi
Punjab

ਹੱਤਿਆ ਮਾਮਲੇ ਵਿੱਚ 4 ਦੋਸ਼ੀਆਂ ਨੂੰ 20-20 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜ਼ੁਰਮਾਨਾ

ਹੁਸ਼ਿਆਰਪੁਰ : ਐਡੀਸ਼ਨਲ ਅਤੇ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਕੋਰਟ ਨੇ ਪਿੰਡ ਅੰਲਾ ਬਖਸ਼ ਵਿੱਚ 16 ਸਤੰਬਰ 2016 ਨੂੰ 4 ਨੌਜਵਾਨਾਂ ਨੇ 40 ਸਾਲ ਦੇ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦੇ ਦੋਸ਼ੀ ਪਾਏ ਗਏ l ਸੁਖਦੇਵ ਸਿੰਘ, ਸੰਦੀਪ ਕੁਮਾਰ, ਦਲਵੀਰ ਸਿੰਘ ਨਿਵਾਸੀ ਚੱੱਕ ਅੱਲਾ ਬਖਸ਼ ਅਤੇ ਕਸ਼ਮੀਰੀ ਲਾਲ ਨਿਵਾਸੀ ਸ਼ੇਖਪੁਰ ਨੂੰ 20.20 ਸਾਲ ਦੀ ਕੈਦ ਅਤ ਚਾਰਾਂ ਨੂੰ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ l ਮੁਕੇਰੀਆਂ ਪੁਲਿਸ ਨੇ ਚਾਰਾਂ ਦੋਸ਼ੀਆਂ ‘ਤੇ ਜੋਗਿੰਦਰ ਸਿੰਘ ਦੇ ਬਿਆਨ ‘ਤੇ ਮਾਮਲਾ ਦਰਜ ਕੀਤਾ ਸੀ l ਜੋਗਿੰਦਰ ਸਿੰਘ ਅਤੇ ਰੋਸ਼ਨ ਲਾਲ ਨੇ ਏਐਸਆਈ ਬਲਵਿੰਦਰ ਸਿੰਘ ਨੂੰ ਬਿਆਨ ਦਰਜ ਕਰਵਾਇਆ ਸੀ ਕਿ ਪਿੰਡ ਵਿੱਚ ਸੁਖਦੇਵ ਸਿੰਘ ਅਤੇ ਉਸ ਦੇ ਮੁੰਡੇ ਰਵੀ ਕੁਮਾਰ ਨਾਲ ਕੀਤੀ ਲੜਾਈ ਵਿੱਚ ਉਹ ਜ਼ਖ਼ਮੀ ਹੋ ਗਿਆ ਸੀ l ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ l ਇਸੀ ਦਿਨ ਹਸਪਤਾਲ ਵਿੱਚ ਸੰਦੀਪ ਅਤੇ ਦਲਵੀਰ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ l ਉਹ ਜਾਨ ਬਚਾਉਣ ਦੇ ਲਈ ਹਸਪਤਾਲ ਤੋਂ ਭੱਜ ਗਿਆ l ਭੱਜਦਾ ਹੋਇਆ ਇੱਕ ਫੋਟੋਗ੍ਰਾਫਰ ਦੀ ਦੁਕਾਨ ਦੇ ਕੋਲ ਆ ਗਿਆ, ਦੋਨੋਂ ਹਮਲਾਵਰ ਵੀ ਉੱਥੇ ਪਹੁੰਚ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਕੱਟ ਦਿੱਤਾ ਅਤੇ ਮਰਿਆ ਹੋਇਆ ਸਮਝ ਕੇ ਉੱਥੋਂ ਫਰਾਰ ਹੋ ਗਏ l ਡੀਐਮਸੀ ਲੁਧਿਆਣਾ ਵਿੱਚ 17 ਸਤੰਬਰ ਨੂੰ ਉਸ ਦੀ ਮੌਤ ਹੋ ਗਈ l ਜਿਸ ਤੋਂ ਬਾਅਦ ਕੇਸ ਦਰਜ ਹੋਇਆ l

Related posts

ਆਹ ਮੁੰਡਿਆਂ ਦੀ ਆਰਮੀ ਚ ਜਵਾਨੀ ਹੋਈ ਬਰਬਾਦ ?

htvteam

ਨਸ਼ਾ ਛਡਾਊ ਕੇਂਦਰ ਚ ਮੁੰਡਿਆਂ ਦੇ ਖੁਰਕ ਵਾਲੇ ਟੀਕਾ ਲਗਾਕੇ, ਟੱਪੀਆਂ ਹੱਦਾਂ !

htvteam

12 ਕਰੋੜ 20 ਲੱਖ ਰੁਪਏ ਕੀਮਤ ਦੀ 2 ਕਿੱਲੋ 200 ਗ੍ਰਾਮ ਹੈਰੋਇਨ ਸਮੇਤ 3 ਦੋਸ਼ੀ ਕਾਬੂ, 1 ਕਾਰ ਅਤੇ 1 ਮੋਟਰਸਾਈਕਲ ਵੀ ਬਰਾਮਦ,

htvteam

Leave a Comment