Htv Punjabi
Punjab

ਬੀਐਸਐਫ ਦੇ ਹੱਥ ਲੱਗੀ ਆਹ ਵੱਡੀ ਚੀਜ਼ ਹੋ ਸਕਦੇ ਹਨ ਕਈ ਵੱਡੇ ਖੁਲਾਸੇ

ਅੰਮ੍ਰਿਤਸਰ ; ਸੰਘਣੀ ਧੁੰਦ ਸ਼ੁਰੂ ਹੁੰਦੇ ਹੀ ਪਾਕਿ ਤਸਕਰਾਂ ਨੇ ਸਰਹੱਦ ‘ਤੇ ਹੈਰੋਇਨ ਭੇਜਣੀ ਤੇਜ਼ ਕਰ ਦਿੱਤੀ ਹੈ l ਬੀਐਸਐਫ ਨ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਤਿੰਨ ਸਥਾਨਾਂ ਤੋਂ 40 ਕਿਲੋ ਹੈਰੋਇਨ ਫੜੀ ਹੈ l ਇਸ ਵਿੱਚ ਗੁਰਦਾਸਪੁਰ ਤੋਂ 23 ਕਿਲੋ, ਅੰਮ੍ਰਿਤਸਰ ਤੋਂ 12 ਕਿਲੋ ਅਤੇ ਫਿਰੋਜ਼ਪੁਰ ਸੈਕਟਰ ਤੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ l ਬੀਐਸਐਫ ਜਵਾਨਾਂ ਦੇ ਗਸ਼ਤ ਨੂੰ ਤੇਜ਼ ਕਰਨ ਦੌਰਾਨ ਤਸਕਾਰ ਧੁੰਦ ਦਾ ਫਾਇਦਾ ਚੁੱਕ ਕੇ ਭੱਜਣ ਵਿੱਚ ਕਾਮਯਾਬ ਹੋ ਗਏ l ਗੁਰਦਾਸਪੁਰ ਵਿੱਚ ਡੀਆਈਜੀ ਬਾਰਡਰ ਰੇਂਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਸਰਹੱਦ ਦੇ ਬੀਓਪੀ ਚੌਂਤਰਾ ਵਿੱਚ ਬੀਐਸਐਫ ਦੀ 58 ਬਟਾਲੀਅਨ ਨੇ 22 ਪੈਕੇਟ ਵਿੱਚੋਂ ਕਰੀਬ 23 ਕਿਲੋ ਹੈਰੋਇਨ ਫੜੀ ਹੈ l ਉਨ੍ਹਾਂ ਨੇ ਦੱਸਿਆ ਕਿ ਧੁੰਦ ਜ਼ਿਆਦਾ ਹੋਣ ਦੇ ਕਾਰਨ ਸਰਹੱਦ ‘ਤੇ ਜਵਾਨ ਕੜੀ ਨਿਗਰਾਨੀ ਰੱਖਦੇ ਹਨ l ਸ਼ੁੱਕਰਵਾਰ ਨੂੰ ਸਵੇਰੇ ਕਰੀਬ 3;50 ‘ਤੇ ਜਵਾਨਾਂ ਨੂੰ ਸਰਹੱਦ ਦੇ ਕੋਲ ਕੋਈ ਹਲਚਲ ਹੋਈ ਤਾਂ ਜਵਾਨਾ ਨੇ ਗਸ਼ਤ ਸ਼ੁਰੂ ਕੀਤੀ, ਜਿਸ ਦੌਰਾਨ ਪਾਕਿਸਤਾਨੀ ਤਸਕਰ ਧੁੰਦ ਦਾ ਫਾਇਦਾ ਚੁੱਕ ਕੇ ਭੱਜ ਗਏ l ਫਿਰ ਮੌਕੇ ‘ਤੇ ਜਾ ਕੇ ਦੇਖਿਆ ਤਾਂ ਸਰਹੱਦ ਪਾਰ ਤੋਂ ਕਰੀਬ 11 ਫੁੱਟ ਲੰਬੀ ਪਲਾਸਟਿਕ ਦੀ ਪਾਇਪ ਪਾਈ ਗਈ ਸੀ l ਪਾਈਪ ਨੂੰ ਖਿੱਚ ਕੇ ਉਸਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 22 ਪੈਕੇਟ ਹੈਰੋਇਨ, 90 ਕਾਰਤੂਸ, ਚਾਈਨਿਜ਼ ਪਿਸਤੌਲ ਦੀ ਦੋ ਮੈਗਜ਼ੀਨ, 2 ਸਮਾਰਟ ਫੋਨ, 1 ਵਾਈਫਾਈ ਕਨੈਕਟਰ, 4 ਜੋੜੇ ਜੁੱਤੇ ਬਰਾਮਦ ਹੋਏ ਹਨ l ਡੀਆਈਜੀ ਸ਼ਰਮਾ ਨੇ ਦੱਸਿਆ ਕਿ ਪੈਕੇਟ ਮਿਲਣ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵੱਲੋਂ ਇਲਾਕੇ ਦਾ ਸਰਚ ਆਪਰੇਸ਼ਨ ਵੀ ਚਲਾਇਆ ਗਿਆ l ਜਿਸ ਵਿੱਚ ਹੁਣ ਤੱਕ ਕੁਝ ਹੱਥ ਨਹੀਂ ਲੱਗਿਆ l ਉੱਥੇ ਐਸਐਸਪੀ ਸਵਰਨਦੀਪ ਸਿੰਘ ਵੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਸੰਬੰਧੀ ਪੂਰੀ ਜਾਣਕਾਰੀ ਹਾਸਿਲ ਕੀਤੀ l ਐਸਐਸਪੀ ਨੇ ਦੱਸਿਆ ਥਾਣਾ ਦੋਰਾਂਗਲਾ ਵਿੱਚ ਅਣਪਛਾਤਿਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ l

Related posts

ਸਾਨੂੰ ਕਿਹੋ ਜਿਹਾ ਪਾਣੀ ਪੀਣਾ ਚਾਹੀਦਾ ਹੈ ?

htvteam

ਗੁਆਂਡੀਆਂ ਦੀ ਕੰਧ ਕਦੇ ਵੀ ਤੁਹਾਡੇ ਵੱਲ

htvteam

ਰਾਜਨਾਥ ਦੀ ਅਗਵਾਈ ਵਿੱਚ ਹੋਈ ਮੰਤਰੀਆਂ ਦੀ ਮੀਟਿੰਗ ਲਾਕਡਾਊਨ ਖੁੱਲਣ ਦੀ ਬੱਝੀ ਆਸ, ਦੇਖੋ ਕਿਵੇਂ

Htv Punjabi

Leave a Comment