ਅੰਮ੍ਰਿਤਸਰ : ਇੱਥੋਂ ਦੇ ਪੈਂਦੇ ਇੱਕ ਸਰਕਾਰੀ ਸਕੂਲ ਵਿੱਚ ਸ਼ੁੱਕਰਵਾਰ ਨੂੰ ਮਿਡ ਡੇ ਮੀਲ ਵਿੱਚ ਕੀ ਬਣੂਗਾ l ਇਸ ਗੱਲ ਨੂੰ ਲੈ ਕੇ ਦੋ ਅਧਿਆਪਕਾਂ ਦੀ ਆਪਸ ਵਿੱਚ ਲੜਾਈ ਹੋ ਗਈ l ਇਸ ਘਟਨਾ ਵਿੱਚ ਇੱਕ ਅਧਿਆਪਕ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਹੈ l ਉੱਧਰ ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ, ਉੱਥੇ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ l ਪਰ ਮਾਮਲਾ ਅੱਗੇ ਵਧਣ ਤੱਕ ਅਧਿਆਪਕ ਸੰਗਠਨ ਦੋਨਾਂ ਵਿੱਚ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ l ਮਾਮਲਾ ਅੰਮ੍ਰਿਤਸਰ ਦੇ ਕੋਟ ਖਾਲਸਾ ਸਥਿਤ ਸੀਨੀਅਰ ਸੈਕੰਡਰੀ ਸਕੂਲ ਦਾ ਹੈ l ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਮਿਡ ਡੇ ਮੀਲ ਤਿਆਰ ਕਰਨ ਦਾ ਕੰਮ ਚੱਲ ਰਿਹਾ ਸੀ l ਇੱਕ ਕਮਰੇ ਵਿੱਚ ਮਿਡ ਡੇ ਮੀਲ ਇੰਚਾਰਜ ਅਤੇ ਡਰਾਇੰਗ ਅਧਿਆਪਕ ਤਰਸੇਮ ਲਾਲ ਅਤੇ ਗਣਿਤ ਅਧਿਆਪਕ ਕੁਲਵਿੰਦਰ ਸਿੰਘ ਇੱਕ ਕਮਰੇ ਵਿੱਚ ਬੈਠੇ ਸਨ l ਉਨ੍ਹਾਂ ਦੇ ਨਾਲ ਸਕੂਲ ਕਲਰਕ ਓਂਕਾਰ ਵੀ ਸੀ l ਅਚਾਨਕ ਕੁਲਵਿੰਦਰ ਸਿੰਘ ਅਤੇ ਤਰਸੇਮ ਲਾਲ ਵਿੱਚ ਕਿਸੇ ਗੱਲ ਨੂੰ ਲੈ ਕੇ ਕਹਾਸੁਣੀ ਹੋ ਗਈ ਅਤੇ ਦੋਨੋਂ ਆਪਸ ਵਿੱਚ ਲੜਨ ਲੱਗ ਪਏ.ਕੁਲਵਿੰਦਰ ਸਿੰਘ ਨੇ ਦੱਸਿਆ ਕਿ ਤਰਸੇਮ ਲਾਲ ਨੂੰ ਉਨੇ ਸਾਰੇ ਬੱਚਿਆਂ ਦੇ ਲਈ ਮਿਡ ਡੇ ਮੀਲ ਬਣਾਉਣ ਲਈ ਕਿਹਾ ਸੀ l ਇਸ ‘ਤੇ ਤਰਸੇਮ ਲਾਲ ਨੇ ਇਤਰਾਜ਼ ਕੀਤਾ ਅਤੇ ਦੋਨਾਂ ਅਧਿਆਪਕਾਂ ਵਿੱਚ ਲੜਾਈ ਹੋ ਗਈ l ਤਰਸੇਮ ਨੇ ਕੁਰਸੀ ਦੀ ਰਾਡ ਤੋੜ ਕੇ ਉਸ ‘ਤੇ ਹਮਲਾ ਕਰ ਦਿੱਤਾ l ਕੁਲਵਿੰਦਰ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮੱਥੇ ‘ਤੇ ਸੱਟ ਜ਼ਿਆਦਾ ਲੱਗਣ ਕਾਰਨ ਖੂਨ ਵਹਿਣ ਲੱਗਾ l ਓਂਕਾਰ ਕਲਰਕ ਨੇ ਵਿੱਚ ਆ ਕੇ ਬਚਾਅ ਕੀਤਾ l
ਸਕੂਲ ਵਿੱਜ ਵਿਵਾਦ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ l ਇਸ ਦੌਰਾਨ ਜ਼ਖ਼ਮੀ ਅਧਿਆਪਕ ਕੁਲਵਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ, ਪਰ ਤਰਸੇਮ ਲਾਲ ਨੇ ਕਿਹਾ ਕਿ ਕੁਲਵਿੰਦਰ ਸਿੰਘ ਨੇ ਗਲਤ ਬੋਲਿਆ ਅਤੇ ਗਾਲਾਂ ਵੀ ਕੱਢੀਆਂ l ਤਰਸੇਮ ਨੇ ਕਿਹਾ ਕਿ ਕੁਲਵਿੰਦਰ ਉਸ ਨਾਲ ਗੁੱਥਮ ਗੁੱਥੀ ਹੋ ਗਿਆ l ਨੀਚੇ ਗਿਰਣ ਕਰਕੇ ਉਸਦੇ ਮੱਥੇ ‘ਤੇ ਕੁਰਸੀ ਲੱਗੀ ਹੈ l ਉਸਦੇ ਕੋਈ ਰਾਡ ਨਹੀਂ ਮਾਰੀ ਹੈ l ਸਕੂਲ ਦੇ ਅਧਿਆਪਕਾਂ ਨੇ ਇਸ ਘਟਨਾ ਬਾਰੇ ਸਕੂਲ ਦੇ ਪ੍ਰਿੰਸੀਪਲ ਨੂੰ ਸੂਚਿਤ ਕੀਤਾ l ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਲਵਿੰਦਰ ਸਿੰਘ ਸਮਰਾ ਨੇ ਮਾਮਲੇ ਦੀ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ ਸ਼ਰਮਾ ਨੂੰ ਜਾਂਚ ਦੇ ਹੁਕਮ ਦਿੱਤੇ ਅਤੇ ਸਕੂਲ ਦੀ ਪ੍ਰਿੰਸੀਪਲ ਕੰਵਲਜੀਤ ਕੌਰ ਨੂੰ ਰਿਪੋਰਟ ਬਣਾ ਕੇ ਭੈਜਣ ਦੇ ਲਈ ਕਿਹਾ ਹੈ l ਡੀਈਓ ਨੇ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਡਿਪਟੀ ਡੀਈਓ ਅਧਿਆਪਕਾਂ ਦੇ ਬਿਆਨ ਲੈਣਗੇ l
