Htv Punjabi
Punjab

ਕਾਰਵਾਈ ਕਰਨ ਗਏ ਅਧਿਕਾਰੀਆਂ ਨਾਲ ਹੋ ਗਿਆ ਆਹ ਕੰਮ, ਦੇਖੋ ਕੀ ਐ ਸਾਰਾ ਮਾਮਲਾ

ਲੁਧਿਆਣਾ : ਪੁਰਾਣਾ ਬਜ਼ਾਰ ਸਥਿਤ ਵਕੀਲਾ ਮੁਹੱਲਾ ਵਿੱਚ ਬੁੱਧਵਾਰ ਨੂੰ ਕਾਾਰੋਬਾਰੀਆਂ ਅਤੇ ਜੀਐਸਟੀ ਦੇ ਵਿੱਚ ਉਸ ਸਮੇਂ ਵਿਵਾਦ ਹੋ ਗਿਆ, ਜਦ ਜੀਐਸਟੀ ਦੇ ਅਧਿਕਾਰੀ ਦੀਪਕ ਨਿਟਵੇਅਰ ਵਿੱਚ ਗਏ l ਉੱਥੇ ਕਾਰੋਬਾਰੀਆਂ ਨੇ ਜੀਐਸਟੀ ਅਧਿਕਾਰੀਆਂ ਨਾਲ ਗਲਤ ਵਿਵਹਾਰ ਕੀਤਾ ਅਤੇ ਕਬਜ਼ੇ ਵਿੱਚ ਲਿਆ ਸਮਾਨ ਖੋਹ ਲਿਆ l ਇੰਨਾ ਹੀ ਨਹੀਂ ਮੁਲਜ਼ਮਾਂ ਨੇ ਜੀਐਸਟੀ ਅਧਿਕਾਰੀਆਂ ਨੂੰ ਬੰਧਕ ਬਣਾ ਲਿਆ ਗਿਆ l ਕਿਸੀ ਤਰ੍ਹਾਂ ਖੁਦ ਨੂੰ ਮੁਲਜ਼ਮਾਂ ਦੇ ਚੰਗੁਲ ਵਿੱਚੋਂ ਛੁਡਵਾ ਕੇ ਜੀਐਸਟੀ ਅਧਿਕਾਰੀ ਉੱਥੋਂ ਚਲੇ ਗਏ l ਅਧਿਕਾਰੀਆਂ ਨੇ ਇਸ ਬਾਰੇ ਥਾਣਾ ਡਿਵੀਜ਼ਨ ਚਾਰ ਦੀ ਪੁਲਿਸ ਨੂੰ ਸ਼ਿਕਾਇਤ ਦਿਤੀ l ਪੁਲਿਸ ਨੇ ਰਿਸ਼ੀ ਨਗਰ ਸਥਿਤ ਜੀਐਸਟੀ ਭਵਨ ਵਿੱਚ ਤੈਨਾਤ ਜੀਐਸਟੀ ਇੰਸਪੈਕਟਰ ਅਨਿਲ ਕੁਮਾਰ ਡੋਗਰਾ ਦੀ ਸ਼ਿਕਾਇਤ ‘ਤੇ ਥਾਣਾ ਡਿਵੀਜ਼ਨ ਚਾਰ ਦੀ ਪੁਲਿਸ ਨੇ ਐਸ ਕੇ ਦੀਪਕ ਨਿਟਵੇਅਰ ਦੇ ਨਵੀਨ ਜੈਨ, ਸੀਏ ਰਾਜੇਸ਼ ਮਹਾਜਨ, ਵਲੀਤ ਰਾਏ ਅਤੇ ਗੁੜਮੰਡੀ ਦੇ ਵਪਾਰ ਮੰਡਲ ਪ੍ਰਧਾਨ ਜੈਨ ਅਤੇ ਬਾਕੀਆਂ ‘ਤੇ ਮਾਮਲਾ ਦਰਜ ਕੀਤਾ ਹੈ l

Related posts

ਅੰਦੋਂਲਨ ਵੇਲੇ ਮਾਨ ਦੇ ਸ਼ਹਿਰ ‘ਚ ਆਹ ਕੀ ਹੋ ਗਿਆ ?

htvteam

ਪੰਜਾਬ ਦੇ ਹਸਪਤਾਲਾਂ ‘ਚੋਂ ਆਖਿਰ ਕਿਉਂ ਡਾਕਟਰ ਸਰਕਾਰੀ ਨੌਕਰੀਆਂ ‘ਤੇ ਮਾਰ ਰਹੇ ਲੱਤਾਂ ?

htvteam

ਸਰਹੱਦ ਪਾਰ ਕਰਕੇ ਆਏ ਇਸ ਵਿਅਕਤੀ ਨਾਲ ਬੀਐਸਐਫ ਨੇ ਕੀਤਾ ਇਹ ਕੰਮ

Htv Punjabi

Leave a Comment