ਫਾਜ਼ਿਲਕਾ : ਆਰੀਆ ਨਗਰ ਵਿੱਚ ਗੈਰ ਕਾਨੂੰਨੀ ਸ਼ਰਾਬ ਫੜਣ ਗਈ ਠੇਕੇਦਾਰ ਅਤੇ ਐਕਸਾਈਜ਼ ਵਿਭਾਗ ਦੀ ਟੀਮ ‘ਤੇ ਸ਼ਰਾਬ ਵੇਚਣ ਵਾਲਿਆਂ ਦੇ ਨਾਲ 40 ਲੋਕਾਂ ਨੇ ਹਮਲਾ ਕਰ ਦਿੱਤਾ l ਇਸ ਹਮਲੇ ਵਿੱਚ ਸ਼ਰਾਬ ਵੇਚਣ ਵਾਲਿਆ ਦੁਆਰਾ ਹਮਲਾ ਕਰਕੇ ਐਕਸਾਈਜ਼ ਵਿਭਾਗ ਦੀ ਗੱਡੀਆਂ ਦੀ ਭੰਨ ਤੋੜ ਵੀ ਕੀਤੀ ਗਈ l ਹਮਲੇ ਵਿੱਚ ਠੇਕੇਦਾਰਾਂ ਦੇ ਜਿੱਥੇ ਕੁਝ ਕਰਮਚਾਰੀ ਜ਼ਖ਼ਮੀ ਹੋ ਗਏ, ਉੱਥੇ ਹੀ ਟੀਮ ਦੁਆਰਾ ਸੈਂਕੜੇ ਬੋਤਲਾ ਨਜਾਇਜ਼ ਸ਼ਰਾਬ ਬਰਾਮਦ ਕਰ ਲਈ ਗਈ ਹੈ l ਸ਼ਰਾਬ ਠੇਕੇਦਾਰ ਦੇ ਕਰਮਚਾਰੀ ਕਿਸ਼ੋਰ ਕੁਮਾਰ ਅਤੇ ਸ਼ਿਵਰਾਜ ਵਾਸੀ ਫਾਜ਼ਿਲਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਲਗਭਗ 12 ਵਜੇ ਸੂਚਨਾ ਮਿਲੀ ਸੀ ਕਿ ਆਰੀਆ ਨਗਰ ਮੁਹੱਲਾ ਛੱਜਬਨ ਵਿੱਚ ਕੁਝ ਲੋਕ ਬਲੈਕ ਸ਼ਰਾਬ ਵੇਚਦੇ ਹਨ l ਜਿਸ ਦੇ ਬਾਅਦ ਠੇਕੇਦਾਰ ਦੇ ਕਰਮਚਾਰੀ ਐਕਸਾਈਜ਼ ਇੰਸਪੈਕਟਰ ਵਿਜੈ ਖੇੜਾ ਅਤੇ ਸੀਆਈਏ ਸਟਾਫ ਦੇ ਨਾਲ ਰੇਡ ਕਰਨ ਚਲੇ ਗਏ ਅਤੇ ਪੁਲਿਸ ਨੇ ਸ਼ਰਾਬ ਨੂੰ ਕਬਜ਼ੇ ਵਿੱਚ ਲੈਣਾ ਸ਼ੁਰੂ ਕੀਤਾ ਤਾਂ ਪਿੱਛੇ ਤੋਂ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਸ਼ਰਾਬ ਠੇਕੇਦਾਰ ਦੇ ਕਰਮਚਾਰੀ ਬਾਹਰ ਚਲੇ ਜਾਣ l ਉਨ੍ਹਾਂ ਵਿਅਕਤੀਆਂ ਨੇ ਅੰਦਰ ਤੋਂ ਘਰ ਦਾ ਦਰਵਾਜ਼ਾ ਲਾ ਲਿਆ ਅਤੇ ਉਨ੍ਹਾਂ ਨੂੰ ਬਾਹਰ ਘੇਰਾ ਪਾ ਕੇ ਹਮਲਾਵਰਾਂ ਸਮੇਤ 40 ਲੋਕਾਂ ਨੇ ਹਮਲਾ ਕਰ ਦਿੱਤਾ l