Htv Punjabi
Punjab

ਸਨੇਪਡੀਲ ਕੰਪਨੀ ਦੇ ਨਾਮ ‘ਤੇ 2 ਲੱਖ ਦੀ ਠੱਗੀ, 2 ਲੋਕ ਨਾਮਜ਼ਦ

ਮੁਕਤਸਰ : ਸਨੈਪਡੀਲ ਕੰਪਨੀ ਦਾ ਮੈਂਬਰ ਦੱਸ ਕੇ ਇੱਕ ਵਿਅਕਤੀ ਨੇ 2,16,199 ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਵਿੱਚ ਪੁਲਿਸ ਨੇ 2 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ l ਸੰਦੀਪ ਪਾਲ ਸਿੰਘ ਵਾਸੀ ਮਲੋਟ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਫੋਨ ਆਇਆ ਅਤੇ ਇੱਕ ਵਿਅਕਤੀ ਨੇ ਕਿਹਾ ਕਿ ਉਹ ਨਰੇਸ਼ ਕੁਮਾਰ ਸਨੈਪਡੀਲ ਕੰਪਨੀ ਤੋਂ ਬੋਲ ਰਿਹਾ ਹੈ ਅਤੇ ਤੁਹਾਡੇ ਨੰਬਰ ‘ਤੇ ਕਾਰ ਜਾਂ 12,60,000 ਰੁਪਏ ਦਾ ਇਨਾਮ ਨਿਕਲਿਆ ਹੈ ਅਤੇ ਕਿਹਾ ਕਿ ਤੁਸੀਂ ਕਾਰ ਲੈਣਾ ਪਸੰਦ ਕਰੋਗੇ ਜਾਂ ਕੈਸ਼ l ਕੈਸ਼ ਤੁਹਾਡੇ ਬੈਂਕ ਖਾਤੇ ਵਿੱਚ ਪਾ ਦਿੱਤਾ ਜਾਵੇਗਾ l ਤੁਸੀਂ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਅਜੀਜ ਮੰਡਲ ਕੋਲ ਭੇਜ ਦਿਓ l ਇਸ ਤੋਂ ਬਾਅਦ ਉਸ ਦੇ ਕਹਿਣ ‘ਤੇ ਅਲੱਗ ਅਲੱਗ ਖਾਤਿਆਂ ਵਿੱਚ 2,16,199 ਰੁਪਏ ਜਮ੍ਹਾਂ ਕਰਵਾਏ l ਇਸ ਦੇ ਬਾਅਦ ਸਨੈਪਡੀਲ ਦੀ ਵੈਬਸਾਈਟ ‘ਤੇ ਪਤਾ ਕੀਤਾ ਤਾਂ ਕੋਈ ਸਕੀਮ ਨਹੀਂ ਸੀ l ਜਿਸ ਤੋਂ ਬਾਅਦ ਕੇਸ ਦਰਜ ਕਰਵਾਇਆ l

Related posts

ਆਹ ਦੇਖਲੋ ਮੁੰਡਿਆਂ ਨੇ ਚਾੜ੍ਹਤਾ ਚੰਨ੍ਹ

htvteam

ਬੱਸ ਸਟੈਂਡ ਚ ਬੰਦੇ ਦੀ ਗਈ ਜਾ& ਨ

htvteam

ਜਵਾਨ ਪੁੱਤ ਦੀ ਲਾਸ਼ ਸੜਕ ਤੇ ਰੱਖ ਮਾਂ ਤੇ ਭੈਣ ਕੀਤਾ ਅਜਿਹਾ ਕੰਮ !

htvteam

Leave a Comment