ਲੁਧਿਆਣਾ : ਇੱਥੋਂ ਦੇ ਫਿਰੋਜ਼ਪੁਰ ਰੋਡ ਸਥਿਤ ਈਏਯੂ ਗੇਟ ਨੰਬਰ 2 ਦੇ ਸਾਹਮਣੇ ਲਾਜ਼ੂਲੀ ਸਪਾ ਵਿੱਚ ਸਪਾ ਅਤੇ ਮਸਾਜ ਕਰਨ ਦੇ ਬਹਾਨੇ ਜਿਸਮਫਰੋਸ਼ੀ ਦਾ ਧੰਦਾ ਕੀਤਾ ਜਾ ਰਿਹਾ ਸੀ।ਪੁਲਿਸ ਨੇ ਰੇਡ ਕਰਕੇ ਧੰਦਾ ਕਰਨ ਵਾਲੀਆਂ 5 ਔਰਤਾਂ, 3 ਗ੍ਰਾਹਕਾਂ ਅਤੇ ਇੱਕ ਹੋਰ ਔਰਤ ਨੂੰ ਲਿਆਉਣ ਵਾਲੇ ਦਲਾਲ ਨੂੰ ਗ੍ਰਿਫਤਾਰ ਕੀਤਾ ਹੈ ਪਰ ਦੋਨੋਂ ਮਾਲਿਕ ਮੌਕੇ ਤੋਂ ਫਰਾਰ ਹੋ ਗਏ।ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਗੁੜਗਾਓਂ ਦੇ ਰਹਿਣ ਵਾਲੇ ਮੁਨੀਸ਼ ਸ਼ਰਮਾ, ਤਪਿਸ਼ ਦਾਸ, ਗੁਰਦੇਵ ਨਗਰ ਦੇ ਰਣਜੀਤ ਕੁਮਾਰ, ਵਿਸ਼ਾਲ ਨਗਰ ਦੇ ਅਜੀਤ ਕੁਮਾਰ, ਪੀਟਰ ਰੋਸ਼ਨ ਲਿਪਚਾ, ਦੁਗਰੀ ਦੇ ਸਲਭ, ਸੁਖਦੇਵ ਨਗਰ ਦੇ ਗੌਰਵ ਅਗਰਵਾਲ, ਰਾਜਗੁਰੂ ਨਗਰ ਦੀ ਜੁਵੇਦ, ਗੁੜਗਾਓਂ ਦੀ ਵਿਦਿਆਰਥਣਾਂ ਬੇਗਮ, ਇੰਦਰਾਪੁਰੀ ਦੀ ਸੰਗੀਤਾ ਯਾਦਵ ਅਤੇ ਸੁਖਦੇਵ ਨਗਰ ਦੀ ਮੋਨੀਕਾ ਲੈਥਰੀਨਾ, ਪੱਛਮੀ ਬੰਗਾਲ ਦੀ ਪਿੰਕੂ ਜਾਨਾ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।ਪੁਲਿਸ ਨੇ 9 ਮੁਲਜ਼ਮਾਂ ਨੂੰ ਆਦਲਤ ਵਿੱਚ ਪੇਸ਼ ਕਰਕੇ ਜ਼ੇਲ ਭੇਜ ਦਿੱਤਾ ਹੈ।ਜਦ ਕਿ ਫਰਾਰ ਮੁਲਜ਼ਮ ਮਾਲਿਕ ਤਪਿਸ਼ ਦਾਸ ਅਤੇ ਮੁਨੀਸ਼ ਦੀ ਤਲਾਸ਼ ਕੀਤੀ ਜਾ ਰਹੀ ਹੈ।ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਤਪਿਸ਼ ਦਾਸ ਅਤੇ ਮੁਨੀਸ਼ ਸ਼ਰਮਾ ਵੱਲੋਂ ਪੀਏਯੂ ਗੇਟ ਨੰਬਰ ਦੋ ਦੇ ਸਾਹਮਣੇੇ ਰੋਡ ਦੇ ਦੂਜੇ ਪਾਸੇ ਬਣੀ ਬਿਲਡਿੰਗ ਵਿੱਚ ਲਾਜ਼ੂਲੀ ਸਪਾ ਦੇ ਨਾਮ ਤੋਂ ਸਪਾ ਸੈਂਟਰ ਚਲਾਇਆ ਜਾ ਰਿਹਾ ਹੈ।ਜਿਸ ਵਿੱਚ ਮਸਾਜ ਅਤੇ ਸਪਾ ਕਰਨ ਦੇ ਬਹਾਨੇ ਕੁੜੀਆਂ ਨੂੰ ਗ੍ਰਾਹਕਾਂ ਦੇ ਅੱਗੇ ਪੇਸ਼ ਕਰਕੇ ਜਿਸਮਫਰੋਸ਼ੀ ਦਾ ਧੰਦਾ ਕੀਤਾ ਜਾ ਰਿਹਾ ਹੈ।ਸੂਚਨਾ ਦੇ ਆਧਾਰ ਤੇ ਪੁਲਿਸ ਦੀ ਟੀਮ ਦੁਆਰਾ ਰੇਡ ਕੀਤੀ ਗਈ।ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਰੰਗੇ ਹੱਥੀਂ ਫੜਿਆ ਗਿਆ।ਥਾਣਾ ਡਿਵੀਜ਼ਨ ਨੰਬਰ 5 ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਸਪਾ ਸੈਂਟਰ ਤੇ ਜਿਸਮਫਰੋਸ਼ੀ ਦਾ ਧੰਦਾ ਕੀਤਾ ਜਾ ਰਿਹਾ ਸੀ।ਜਿਸ ਦੇ ਕਾਰਨ ਰੇਡ ਕਰ ਕੇ ਔਰਤਾਂ ਸਮੇਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
