Htv Punjabi
Punjab Video

6 ਭੈਣਾਂ ਦੇ ਇਕਲੌਤੇ ਭਰਾ ਨਾਲ ਟ੍ਰੈਕਟਰ ਵਾਲਾ ਕਰ ਗਿਆ ਧੱਕਾ

ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਬੁੱਲੇਵਾਲ ਦਾ 10 ਸਾਲ ਦੇ ਬੱਚੇ ਅਨਮੋਲ ਦੀ ਮਿੱਟੀ ਨਾਲ ਲੱਦੀ ਟਰਾਲੀ ਹੇਠ ਆਉਣ ਨਾਲ ਮੋਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਰਤਿਕ ਅਨਮੋਲ ਆਪਣੀਆਂ 6 ਭੈਣਾਂ ਦਾ ਇਕਲੌਤਾ ਭਰਾ ਸੀ ।ਪਿਤਾ ਦੇ ਦੱਸਣ ਮੁਤਾਬਕ ਕੱਲ ਦੇਰ ਸ਼ਾਮ ਉਹ ਅਤੇ ਉਸਦਾ ਇਕਲੌਤਾ ਬੇਟਾ ਅਨਮੋਲ ਆਪਣੇ ਖਰਾਬ ਸਾਇਕਲ ਨੂੰ ਠੀਕ ਕਰਵਾ ਕੇ ਵਾਪਿਸ ਪਰਤ ਰਹੇ ਸਨ ਕਿ ਪਿਛਲੇ ਸਾਇਡ ਤੋਂ ਆ ਰਹੀ ਇੱਕ ਮਿੱਟੀ ਦੀ ਭਰੀ ਟਰਾਲੀ ਜੋ ਤੇਜ ਰਫਤਾਰ ਵਿੱਚ ਸੀ ਨੇ ਉਸ ਬੱਚੇ ਨੂੰ ਟਰਾਇਰ ਥੱਲੇ ਦੇ ਕੇ ਰਗੜ ਦਿੱਤਾ ਜਿਸ ਨਾਲ ਬੱਚੇ ਦੀ ਮੌਕੇ ਉੱਤੇ ਹੀ ਮੌਤ ਹੋ ਗਈ।ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਏਰੀਆ ਵਿੱਚ ਇੱਥੇ ਨਜਾਇਜ਼ ਤੌਰ ਉੱਤੇ ਮਾਈਨਿੰਗ ਹੋ ਰਹੀ ਇਹ ਟਰੈਕਟਰ ਟਰਾਲੀ ਜੋ ਬਿਨਾਂ ਨੰਬਰ ਪਲੇਟ ਤੋਂ ਚੱਲ ਰਹੀ ਸੀ ਨੇ ਤੇਜ ਰਫਤਾਰ ਨਾਲ ਬੱਚੇ ਨੂੰ ਟਾਇਰ ਥੱਲੇ ਦੇ ਕੇ ਮਾਰ ਦਿੱਤਾ ਹੈ ਮਿਰਤਕ ਬੱਚੇ ਦਾ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਲੰਮੇ ਸਮੇ ਤੋ ਇੱਥੇ ਰੋਟੀ ਰੋਜੀ ਲਈ ਮਜਦਰੀ ਕਰ ਰਿਹਾ ਹੈ ।ਮਿਰਤਕ ਬੱਚਾ ਅਨਮੋਲ ਜਿਸਦੀ ਉਮਰ10 ਸਾਲ ਹੈ ਆਪਣੀਆਂ 6 ਭੈਣਾਂ ਦਾ ਇੱਕਲੌਤਾ ਭਰਾ ਸੀ ਉਧਰ ਮਿਰਤਕ ਬੱਚੇ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ।ਦੂਜੇ ਪੁਲਿਸ ਨੇ ਟਰੈਕਟਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਰੈਕਟਰ ਦਾ ਚਾਲਕ ਮੌਕੇ ਤੋਂ ਫਰਾਰ ਹੈ ਜਦਕਿ ਟਰੈਕਟਰ ਟਰਾਲੀ ਨੂੰ ਕਬਜੇ ਵਿਚ ਲੈ ਲਿਆ ਗਿਆ ਹੈ ਅਤੇ ਬੱਚੇ ਦੀ ਲਾਸ਼ ਨੂੰ ਕਬਜੇ ਵਿਚ ਲੈਕੇ ਪੋਸਟਮਾਰਟਮ ਲਈ ਬਲਾਚੌਰ ਦੇ ਹਸਪਤਾਲ ਭੇਜ ਦਿੱਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਪ੍ਰਵਾਸੀ ਭਾਰਤੀ ਹੈ ਅਤੇ ਬਿਹਾਰ ਤੋਂ ਇੱਥੇ ਆ ਕੇ ਰੋਟੀਆਂ ਰੋਜੀ ਕਮਾ ਰਿਹਾ ਸੀ।

Related posts

ਭਾਬੀ ਕਮਲ ਦੇ ਕਤਲ ਤੋਂ ਬਾਅਦ ਹੁਣ ਆਹ ਕੁੜੀ ਨੇ ਮੰਗ ਲਈ ਮੁਆਫੀ !

htvteam

ਸੁਖਬੀਰ ਸਿੰਘ ਬਾਦਲ ਤੇ ਕੀ ਆਇਆ ਫੈਸਲਾ ?

htvteam

ਭਾਰੀ ਮੀਂਹ ਤੂਫਾਨ ਨੇ ਪੰਜਾਬ ਚ ਮਚਾਈ ਤਬਾਹੀ ?

htvteam