ਇਹ ਦ੍ਰਿਸ਼ ਹੈ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵੇਈਂ ਪੂਈਂ ਦਾ | ਜਿੱਥੇ ਤਸਵੀਰ ‘ਚ ਦਿਖਾਈ ਦੇ ਰਿਹਾ 35 ਸਾਲ ਦਾ ਵਿਕਰਮਜੀਤ ਸਿੰਘ ਨਾਂ ਦਾ ਇਹ ਨੌਜਵਾਨ ਆਪਣੇ ਪਰਿਵਾਰ ਨਾਲ ਬੜੀ ਖੁਸ਼ੀ ਖੁਸ਼ੀ ਜ਼ਿੰਦਗੀ ਬਸਰ ਕਰ ਰਿਹਾ ਸੀ | ਜਮੀਨ ਭਾਂਵੇਂ ਥੋੜੀ ਸੀ ਪਰ ਡੰਗਰਾਂ ਦਾ ਵਪਾਰ ਕਰਕੇ ਇਹ ਆਪਣਾ ਡੰਗ ਸਾਰ ਰਿਹਾ ਸੀ | ਪਿੰਡ ਦੀ ਰਹਿਣ ਵਾਲੀ ਜਸਵਿੰਦਰ ਕੋਰ ਅਤੇ ਉਸਦੇ ਘਰਵਾਲੇ ਨਾਲ ਮ੍ਰਿਤਕ ਦੇ ਪਰਿਵਾਰ ਦਾ ਮਿਲਣ ਵਰਤਣ ਸੀ | ਜਸਵਿੰਦਰ ਕੌਰ ਨੇ ਮ੍ਰਿਤਕ ਵਿਕਰਮਜੀਤ ਕੋਲੋਂ ਦੋ ਮੱਝਾਂ ਤੇ ਢਾਈ ਲੱਖ ਰੁਪਏ ਦੇ ਕਰੀਬ ਉਧਰ ਲਿਆ ਹੋਇਆ ਸੀ ਏਨਾ ਹੀ ਨਹੀਂ ਜਸਵਿੰਦਰ ਨੇ ਅੱਗੋਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਮ੍ਰਿਤਕ ਤੋਂ ਉਧਾਰੀਆਂ ਮੱਝਾਂ ਦਵਾ ਦਿੱਤੀਆਂ | ਗੁਆਂਢ ਮੱਥਾ ਹੋਣ ਕਰਕੇ ਵਿਕਰਮਜੀਤ ਜਸਵਿੰਦਰ ਤੇ ਉਸਦੇ ਘਰਵਾਲੇ ਤੇ ਵਿਸ਼ਵਾਸ ਕਰ ਉਧਰ ਕਰ ਲਿਆ |
