Htv Punjabi
Crime Punjab Video

7,8 ਮਹੀਨੇ ਖਾ ਕੇ ਮਹਿੰਗੇ ਮਹਿੰਗੇ ਫਰੂਟ

ਫ਼ਰੂਟ ਦੇ ਪੈਸੇ ਮੰਗਣ ‘ਤੇ ਰੇਹੜੀ ਵਾਲੇ ‘ਤੇ ਕਹਿਰ!
20-25 ਨੌਜਵਾਨਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ
ਲੋਹੇ ਦੀਆਂ ਰਾਡਾਂ ਤੇ ਹਥਿਆਰਾਂ ਨਾਲ ਹਮਲਾ
ਨਕਦੀ ਤੇ ਮੋਬਾਈਲ ਵੀ ਲੁੱਟਨ ਦੇ ਇਲਜ਼ਾਮ
ਅੰਮ੍ਰਿਤਸਰ ਸ਼ਹਿਰ ਦੇ ਸੁਲਤਾਨਵਿੰਡ ਰੋਡ ਸਥਿਤ ਚੁੰਗੀ ਮਾਰਕੀਟ ਨੇੜੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਫ਼ਰੂਟ ਦੇ ਪੈਸੇ ਮੰਗਣ ‘ਤੇ ਇੱਕ ਰੇੜੀ ਲਗਾਉਣ ਵਾਲੇ ਨੌਜਵਾਨ ਅਤੇ ਉਸਦੇ ਭਰਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਪੀੜਤ ਨੌਜਵਾਨ ਸ਼ਿਵ ਕੁਮਾਰ ਇਸ ਵੇਲੇ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਇਲਾਜ ਅਧੀਨ ਹੈ। ਸ਼ਿਵ ਕੁਮਾਰ ਦੇ ਮੁਤਾਬਕ, ਉਹ ਕਾਫ਼ੀ ਸਮੇਂ ਤੋਂ ਸੁਲਤਾਨਵਿੰਡ ਰੋਡ ‘ਤੇ ਫ਼ਰੂਟ ਦੀ ਰੇੜੀ ਲਗਾ ਰਿਹਾ ਹੈ।

ਉਸ ਨੇ ਦੋਸ਼ ਲਾਇਆ ਕਿ ਟੀਨੂ ਨਾਮ ਦਾ ਵਿਅਕਤੀ ਪਿਛਲੇ 7-8 ਮਹੀਨਿਆਂ ਤੋਂ ਉਸ ਕੋਲੋਂ ਮੁਫ਼ਤ ਫ਼ਰੂਟ ਲੈ ਕੇ ਜਾਂਦਾ ਸੀ। ਜਦੋਂ ਉਸਦੇ ਭਰਾ ਨੇ ਪੈਸੇ ਮੰਗੇ, ਤਾਂ ਗੱਲਬਾਤ ਤਕਰਾਰ ਵਿੱਚ ਬਦਲ ਗਈ ਅਤੇ ਮਾਮਲਾ ਹੱਥਾਪਾਈ ਤੱਕ ਪਹੁੰਚ ਗਿਆ। ਦੋਸ਼ ਹੈ ਕਿ ਟੀਨੂ ਅਤੇ ਉਸਦੇ ਸਾਥੀ ਦੇਵ ਨੇ ਉਨ੍ਹਾਂ ਨੂੰ ਧੋਖੇ ਨਾਲ ਸਵੀਮਿੰਗ ਪੂਲ ਅੰਦਰ ਬੁਲਾਇਆ। ਜਿਵੇਂ ਹੀ ਉਹ ਅੰਦਰ ਗਏ, ਸ਼ਟਰ ਬੰਦ ਕਰ ਦਿੱਤਾ ਗਿਆ ਅਤੇ ਉੱਥੇ ਮੌਜੂਦ 20-25 ਨੌਜਵਾਨਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।

ਹਮਲਾਵਰਾਂ ਵੱਲੋਂ ਡਾਂਗਾਂ, ਲੋਹੇ ਦੀਆਂ ਰਾਡਾਂ ਅਤੇ ਦਾਤਰੀਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਪੀੜਤ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਤੋਂ ਕਰੀਬ 20,500 ਰੁਪਏ ਨਕਦ ਅਤੇ ਮੋਬਾਈਲ ਫ਼ੋਨ ਵੀ ਖੋਹ ਲਿਆ। ਇਸ ਤੋਂ ਇਲਾਵਾ ਹਥਿਆਰਾਂ ਨਾਲ ਡਰਾ ਕੇ ਧਮਕਾਇਆ ਵੀ ਗਿਆ।

ਘਟਨਾ ਨੂੰ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਾ ਹੋਣ ‘ਤੇ ਪੀੜਤ ਪਰਿਵਾਰ ਨੇ ਨਾਰਾਜ਼ਗੀ ਜਤਾਈ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸ਼ਿਵ ਕੁਮਾਰ ਦੇ ਸਰੀਰ ‘ਤੇ ਗੰਭੀਰ ਸੱਟਾਂ ਹਨ, ਜਿਨ੍ਹਾਂ ਵਿੱਚ ਹੱਡੀਆਂ ਟੁੱਟਣਾ ਅਤੇ ਸਿਰ ‘ਤੇ ਡੂੰਘੇ ਜ਼ਖ਼ਮ ਸ਼ਾਮਲ ਹਨ। ਪੀੜਤ ਅਨੁਸਾਰ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਸਕਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਸਾਨੀ ਨਾਲ ਪਿੱਛਾ ਨਹੀਂ ਛੱਡੇਗੀ ਸੀਬੀਆਈ, ਬਰਗਾੜੀ ਬੇਅਦਬੀ ਕੇਸ ਦੀ ਜਾਂਚ ਕੋਲ ਰੱਖਣ ਲਈ ਫੇਰ ਪਹੁੰਚੀ ਸੁਪਰੀਮ ਕੋਰਟ

Htv Punjabi

ਸਵਾਦ-ਸਵਾਦ ਨਾਲ ਚਾਟ-ਪਾਪੜੀ ਖਾਣ ਵਾਲੇ ਦੇਖਣ ਖਬਰ

htvteam

ਭਰਿੰਡਾਂ ਦੇ ਖੱਖਰ ਵਾਂਗ ਪਿੰਡ ਚ ਵੜ ਗਈ ਪੁਲਿਸ, ਦੇਖ ਭੱਜੀਆਂ ਫਿਰਨ ਜਨਾਨੀਆਂ

htvteam

Leave a Comment