Htv Punjabi
Punjab

ਨਿਹੰਗ ਹਮਲੇ ‘ਚ ਜ਼ਖਮੀ ਹਰਜੀਤ ਸਿੰਘ ਬਾਰੇ ਗੁਜਰਾਤ ਦੇ ਡੀਜੀਪੀ ਨੇ ਵੀ ਕਹੀ ਵੱਡੀ ਗੱਲ, ਸੁਣਕੇ ਹਰਜੀਤ ਦੀ ਨਿਕਲੀ…

ਪਟਿਆਲਾ : ਪੰਜਾਬ ਪੁਲਿਸ ਦੇ ਹਰ ਜਵਾਨ ਨੇ ਬੀਤੀ ਕੱਲ ਮੈਂ ਵੀ ਹਾਂ ਹਰਜੀਤ ਸਿੰਘ ਨਾਅਰਾ ਲਾਇਆ l 80 ਹਜ਼ਾਰ ਪੁਲਿਸ ਜਵਾਨਾਂ ਦੇ ਸੀਨੇ ਤੇ ਇੱਕ ਹੀ ਨਾਮ ਦਾ ਬੈਚ ਦਿਖਿਆ-ਹਰਜੀਤ ਸਿੰਘ l ਪੰਜਾਬ ਪੁਲਿਸ ਦਾ ਹਰ ਜਵਾਨ ਐਸਆਈ ਹਰਜੀਤ ਦੀ ਬਹਾਦੁਰੀ ਨੂੰ ਅਲੱਗ ਢੰਗ ਨਾਲ ਸਲਾਮ ਕਰ ਰਿਹਾ ਹੈ l ਡੀਜੀਪੀ ਦਿਨਕਰ ਗੁਪਤਾ ਨੇ ਵੀ ਆਪਣੀ ਵਰਦੀ ਤੇ ਹਰਜੀਤ ਸਿੰਘ ਦੇ ਨਾਮ ਦਾ ਬੈਚ ਲਾਇਆ l ਹਰਜੀਤ ਇਸ ਸਮੇਂ ਚੰਡੀਗੜ ਪੀਜੀਆਈ ਵਿੱਚ ਦਾਖਲ ਹੈ l 12 ਅਪ੍ਰੈਲ ਨੂੰ ਪਟਿਆਲਾ ਵਿੱਚ ਕਰਫਿਊ ਪਾਸ ਮੰਗਣ ਦੇ ਦੌਰਾਨ ਭੜਕੇ ਨਿਹੰਗਾਂ ਨੇ ਹਰਜੀਤ ਤੇ ਹਮਾਲ ਕਰਕੇ ਤਲਵਾਰ ਨਾਲ ਉਸ ਦੀ ਬਾਂਹ ਵੱਢ ਦਿੱਤੀ ਸੀ l ਹਾਲਾਂਕਿ ਬਾਅਦ ਵਿੱਚ ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਸਾਢੇ ਸੱਤ ਘੰਟੇ ਤੱਕ ਚੱਲੇ ਆਪਰੇਸ਼ਨ ਵਿੱਚ ਬਾਂਹ ਨੂੰ ਜੋੜ ਦਿੱਤਾ ਸੀ l
ਹਰਜੀਤ ਦੇ ਡਿਊਟੀ ਦੇ ਪ੍ਰਤੀ ਤਿਆਗ ਅਤੇ ਬਹਾਦੁਰੀ ਨੂੰ ਦੇਖਦੇ ਹੋਏ ਅਮਰਿੰਦਰ ਸਿੰਘ ਸਰਕਾਰ ਨੇ ਹਰਜੀਤ ਨੂੰ ਏਐਸਆਈ ਤੋਂ ਪ੍ਰਮੋਟ ਕਰਕੇ ਐਸਆਈ ਬਣਾ ਦਿੱਤਾ l ਸੀਐਮ ਅਮਰਿੰਦਰ ਨੇ ਖੁਦ ਪੀਜੀਆਈ ਵਿੱਚ ਦਾਖਲ ਹਰਜੀਤ ਨਾਲ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਤੁਸੀਂ ਸੱਚੀ ਵਿੱਚ ਬਹਾਦੁਰ ਹੋ l ਹੁਣ ਸਾਰੇ ਪੁਲਿਸ ਵਾਲੇ ਵਰਦੀ ਤੇ ਹਰਜੀਤ ਸਿੰਘ ਦੇ ਨਾਮ ਦਾ ਬੈਚ ਲਾ ਕੇ ਡਿਊਟੀ ਦੇ ਰਹੇ ਹਨ l ਮੈਂ ਵੀ ਹਾਂ ਹਰਜੀਤ ਸਿੰਘ ਦਾ ਨਾਅਰਾ ਵੀ ਲਾ ਰਹੇ ਹਨ l
ਇਸ ਸੰਬੰਧੀ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਇਸ ਮੁਸ਼ਕਿਲ ਘੜੀ ਵਿੱਚ ਹਰਜੀਤ ਸਿੰਘ ਅਤੇ ਹੋਰ ਪੁਲਿਸ ਵਾਲਿਆਂ ਦਾ ਹੌਂਸਲਾ ਵਧਾਉਣ ਦੀ ਕੋਸ਼ਿਸ਼ ਹੈ l ਲੋਕਾਂ ਨੂੰ ਅਪੀਲ ਵੀ ਹੈ ਕਿ ਉਹ ਪੁਲਿਸ ਦਾ ਸਹਿਯੋਗ ਕਰਨ l ਡੀਜੀਪੀ ਨੇ ਕਿਹਾ ਕਿ ਕੋਰੋਨਾ ਨਾਲ ਜੰਗ ਵਿੱਚ ਫਰੰਟਲਾਈਨਰਜ਼ ਡਾਕਟਰਾਂ ਅਤੇ ਪੁਲਿਸ ਤੇ ਹਮਲੇ ਹੋਏ ਤਾਂ ਦੇਸ਼ ਇੱਕ ਜੁੱਟ ਹੋ ਜਾਵੇਗਾ l


ਇਸ ਮਾਮਲੇ ਤੇ ਗੁਜਰਾਤ ਦੇ ਡੀਜੀਪੀ ਨੇ ਕਿਹਾ, ਪੰਜਾਬ ਪੁਲਿਸ ਦੇ ਐਸਆਈ ਹਰਜੀਤ ਸਿੰਘ ਕੋਰੋਨਾ ਦੇ ਖਿਲਾਫ ਲੜਾਈ ਵਿੱਚ ਦੇਸ਼ ਦੀ ਪੁਲਿਸ ਫੋਰਸ ਲਈ ਤਿਆਗ ਦਾ ਪ੍ਰਤੀਕ ਹਨ l ਅਲੱਗ ਅਲੱਗ ਹਾਲਾਤਾਂ ਵਿੱਚ ਉਨ੍ਹਾਂ ਦਾ ਕਰੱਤਵ ਅਤੇ ਸ਼ਾਂਤੀ ਦੇ ਲਈ ਉਨ੍ਹਾਂ ਦਾ ਤਿਆਗ ਪੁਲਿਸਿੰਗ ਦੇ ਲਈ ਉਨ੍ਹਾਂ ਦੀ ਪਰੰਪਰਾਵਾਂ ਨੂੰ ਦਿਖਾਉਂਦਾ ਹੈ l ਉਨ੍ਹਾਂ ਨੇ ਕਿਹਾ ਕਿ ਗੁਜਰਾਤ ਪੁਲਿਸ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੀ ਹੈ l
ਇਸ ਦੌਰਾਨ ਪੀਜੀਆਈ ਵਿੱਚ ਦਾਖਲ ਹਰਜੀਤ ਸਿੰਘ ਨੇ ਕਿਹਾ ਕਿ ਉਹ ਇਸ ਸਨਮਾਨ ਤੋਂ ਬਹੁਤ ਖੁਸ਼ ਹਨ l ਉਨ੍ਹਾਂ ਨੇ ਕਿਹਾ ਕਿ ਮੈਂ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੈਨੂੰ ਜੀਵਨ ਭਰ ਯਾਦ ਰਹਿਣ ਵਾਲਾ ਅਜਿਹਾ ਸਨਮਾਨ ਮਿਲੂਗਾ l ਉਨ੍ਹਾਂ ਨੇ ਕਿਹਾ ਕਿ ਮੈਂ ਡੀਜੀਪੀ, ਐਸਐਸਪੀ ਸਾਹਿਬ ਸਮੇਤ ਪੂਰੀ ਫੋਰਸ ਅਤੇ ਲੋਕਾਂ ਦਾ ਧੰਨਵਾਦੀ ਹਾਂ l ਉਨ੍ਹਾਂ ਨੇ ਕਿਹਾ ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਨੂੰ ਕਦੀ ਅਜਿਹਾ ਸਨਮਾਨ ਮਿਲਦੇ ਨਹੀਂ ਦੇਖਿਆ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ l ਉੱਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਹਰਜੀਤ ਸਿੰਘ ਦੀ ਹਾਲਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ l

Related posts

ਮੇਮ ਦੇ ਪੰਜਾਬੀ ਘਰਵਾਲੇ ਨੇ ਮਾਂ ਪੁੱਤ ਦੇ ਰਿਸ਼ਤੇ ਨੂੰ ਕੀਤਾ ਤਾਰ ਤਾਰ

htvteam

ਹਵਾ/ ਲਾਤੀਆਂ ਨੇ ਪੁ/ਲਿਸ ਦੀਆਂ ਲਵਾਈਆਂ ਰੇਸਾਂ

htvteam

ਭਾਈ-ਅੰਮ੍ਰਿਤਪਾਲ ਬਾਰੇ ਸਿੰਘ ਸਾਬ੍ਹ ਦਾ ਵੱਡਾ ਬਿਆਨ

htvteam

Leave a Comment