Htv Punjabi
Punjab

ਸ਼ਹਿਰ ਵਿੱਚ 89 ਬੰਦੇ ਇਕੱਠੇ ਹੋ ਕੇ ਕਰ ਰਹੇ ਸਨ ਆਹ ਕੰਮ, ਪੁਲਿਸ ਨੇ 45 ਔਰਤਾਂ ਤੇ 44 ਮਰਦਾਂ ਸਣੇ ਸਾਰੀਆਂ ਨੂੰ ਕਰ ਲਿਆ ਗ੍ਰਿਫਤਾਰ, ਰੋਂ ਵੀ ਨਾ ਦਿੱਤਾ ਚੱਜ ਨਾਲ 

ਨਾਭਾ : ਪੂਰੇ ਦੇਸ਼ ਵਿੱਚ ਜਿੱਥੇ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਅਤੇ ਕਰਫਿਊ ਲਗਾਤਾਰ ਜਾਰੀ ਹੈ ਅਤੇ ਕੋਰੋਨਾ ਪੀੜਿਤਾਂ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ l ਜਿਸ ਕਾਰਨ ਕਰਫਿਊ ਲੱਗੇ ਹੋਣ ਦੇ ਬਾਵਜੂਦ ਵੀ ਲੋਕ ਰੁਕ ਨਹੀਂ ਰਹੇ ਤੇ ਆਪਣੀ ਮਰਜ਼ੀਆਂ ਲਗਾਤਰ ਕਰ ਰਹੇ ਹਨ l ਅਜਿਹਾ ਹੀ ਇੱਕ ਮਾਮਲਾ ਸੰਗਰੂਰ ਦੇ ਧੂਰੀ ਵਿੱਚ ਸਾਹਮਣੇ ਆਇਆ ਹੈ ਜਿਸ ਅੰਦਰ 27 ਅਪ੍ਰੈਲ ਨੂੰ ਇੱਕ ਹਾਦਸੇ ਵਿੱਚ ਮਾਰੇ ਗਏ 2 ਲੋਕਾਂ ਦਾ ਅੰਤਿਮ ਸੰਸਕਾਰ ਕਾਰਨ ਮੌਕੇ ਸਾਹਮਣੇ ਆਇਆ ਜਿਸ ਵਿੱਚ ਸੰਸਕਾਰ ਮੌਕੇ 89 ਬੰਦੇ ਇਕੱਠੇ ਹੋ ਗਏ ਜੋ ਕਿ ਕਰਫਿਊ ਦੇ ਹੁਕਮਾਂ ਦੀ ਸਰਾਸਰ ਉਲੰਘਣਾ ਸੀ ਕਿਉਂਕਿ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਹੈ ਕਿ ਵਿਆਹ ਜਾਂ ਕਿਸੇ ਵੀ ਸ਼ੋਕ ਵਾਲੇ ਕੰਮ ਵਿੱਚ 5 ਤੋਂ ਜ਼ਿਆਦਾ ਬੰਦੇ ਇੱਕਠੇ ਨਹੀਂ ਹੋ ਸਕਦੇ l ਉੱਥੇ ਇਸ ਕਰਫਿਊ ਵਿੱਚ ਲੋਕ ਇਨ੍ਹਾਂ ਮਾਮਲਿਆਂ ਅੰਦਰ ਪੁਲਿਸ ਅਤੇ ਪ੍ਰਸ਼ਾਸ਼ਨ ਦੇ ਦਿੱਤੇ ਹੁਕਮਾਂ ਦੀ ਉਲੰਘਣਾ ਕਰਦੇ ਦਿਖੇ l ਇਨ੍ਹਾਂ ਦੋਵਾਂ ਸੰਸਕਾਰਾਂ ਵਿੱਚ ਪੁਲਿਸ ਦੇ ਰੋਕਣ ਦੇ ਬਾਵਜੂਦ ਵੀ ਬਹੁਤ ਵੱਡੀ ਤਾਦਾਦ ਵਿੱਚ ਲੋਕ ਸ਼ਾਮਿਲ ਹੋਏ l ਜਿਨ੍ਹਾਂ ਦੇ ਖਿਲਾਫ ਉੱਥੇ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ 45 ਔਰਤਾਂ ਅਤੇ 44 ਬੰਦਿਆਂ ‘ਤੇ ਪਹਿਲਾਂ ਮਾਮਲਾ ਦਰਜ਼ ਕਰਕੇ ਉਨ੍ਹਾਂ ਨੂੰ ਗਿ੍ਰਫਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਜਮਾਨਤ ‘ਤੇ ਛੱਡ ਦਿੱਤਾ ਗਿਆ। ਜਿਸ ਉਪਰੰਤ  ਸ਼ਹਿਰ ਦੇ ਉਸ ਮੁੱਹਲੇ ਨੂੰ ਸੀਲ ਕਰ ਦਿੱਤਾ l
ਇਸ ਮਾਮਲੇ ਤੇ ਜਾਣਕਾਰੀ ਦਿੰਦੇ ਹੋਏ ਸੰਗਰੂਰ ਦੇ ਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਅਧੀਨ ਆਉਂਦੇ ਨਾਭਾ ਦੇ ਪਿੰਡ ਛੀਂਟਵਾਲਾ ਦੇ ਕੋਲ ਇੱਕ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋੋ ਗਈ ਸੀ, ਜਿਸ ਦੇ ਬਾਅਦ ਉਨ੍ਹਾਂ ਦੇ ਰਿਸ਼ਤੇਦਾਰ ਇੱਕਠੇ ਹੋਣੇ ਸ਼ੁਰੂ ਹੋ ਗਏ ਸਨ l ਐਸਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਹਾ ਵੀ ਗਿਆ ਸੀ ਕਿ ਸਿਰਫ 5 ਤੋਂ 7 ਲੋਕ ਅੰਤਿਮ ਸੰਸਕਾਰ ਕਰਨ ਪਰ ਉੱਥੇ ਜ਼ਿਆਦਾ ਭੀੜ ਇੱਕਠੀ ਹੋ ਗਈ ਜਿਨ੍ਹਾਂ ਨੂੰ ਪੁਲਿਸ ਵੱਲੋਂ ਗਿ੍ਰਫਤਾਰ ਕਰ ਲਿਆ ਗਿਆ l ਇਨ੍ਹਾਂ ਵਿੱਚ 45 ਔਰਤਾਂ ਅਤੇ 44 ਬੰਦੇ ਸਨ, ਜਿਨ੍ਹਾਂ ਨੂੰ ਪਹਿਲਾਂ ਖੁੱਲੀ ਜ਼ੇਲ੍ਹ ਵਿੱਚ ਰੱਖਿਆ ਗਿਆ ਅਤੇ ਬਾਅਦ ਵਿੱਚ ਜ਼ਮਾਨਤ ‘ਤੇ ਛੱਡ ਦਿੱਤਾ l
ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰਾ ਮਾਮਲਾ ਲਾਈਵ ਤਸਵੀਰਾਂ ਦੇ ਰੂਪ ‘ਚ ,…

Related posts

ਕੈਪਟਨ ਅਮਰਿੰਦਰ ਸਿੰਘ ਵੀ ਤੁਰ ਪਿਆ ਹੁਣ ਕੇਜਰੀਵਾਲ ਦੀ ਰਾਹ ‘ਤੇ

Htv Punjabi

ਕੋਰਟ ਮੈਰਿਜ਼ ਦਾ ਨਤੀਜ਼ਾ ? ਮੁੰਡੇ ਦੀ ਵੱਢੀ ਦਾੜ੍ਹੀ ਮੁੱਛ, ਵਿਚੋਲੇ ਨੂੰ ਸ਼ਗਨ

htvteam

ਡਲੀਵਰੀ ਦੇ ਦਰਦਾਂ ਚ ਪਤਨੀ ਮਾਰਦੀ ਰਹੀ ਚੀਕਾਂ, ਡਾਕਟਰ ਨੇ ਦੇਖੋ ਕੀ ਕੀਤਾ

htvteam

Leave a Comment