Htv Punjabi
America corona news Health International siyasat Tech

ਕੋਰੋਨਾ ਮਹਾਂਮਾਰੀ ਅਮਰੀਕਾ ‘ਤੇ ਇੱਕ ਹਮਲਾ ਹੈ, ਤੇ ਦੇਸ਼ ਇਸਦਾ ਬਾਦਲ ਲਏਗਾ, ਡੋਨਾਲਡ ਟਰੰਪ 

ਨਿਊਜ਼ ਡੈਸਕ : ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਅਮਰੀਕਾ ਦੇ ਲਈ ਬੀਤੀ ਕੱਲ ਯਾਨੀ ਮੰਗਲਵਾਰ ਉਸ ਦੇ ਇਤਿਹਾਸ ਦਾ ਸਭ ਤੋਂ ਬੁਰਾ ਦਿਨ ਬਣ ਗਿਆ l ਜਾਨ ਹਾਪਿੰਕਸ ਦੇ ਅੰਕੜਿਆਂ ਦੇ ਮੁਤਾਬਿਕ ਅਮਰੀਕਾ ਵਿੱਚ ਇਸ ਵਿਸ਼ਵ ਪ੍ਰਸਿੱਧ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਸੰਖਿਆ 58,365 ਹੋ ਗਈ, ਜਿਹੜੀ ਕਿ ਵਿਅਤਨਾਮ ਯੁੱਧ ਦੇ ਸਮੇਂ ਤੋਂ ਵੀ ਜ਼ਿਆਦਾ ਹੋ ਗਈ ਹੈ l

20 ਸਾਲਾਂ ਤੱਕ ਵਿਅਤਨਾਮ ਵਿੱਚ ਚੱਲੇ ਯੁੱਧ ਵਿੱਚ ਕੁੱਲ 58,220 ਅਮਰੀਕੀ ਮਾਰੇ ਗਏ ਸਨ ਪਰ ਚੀਨ ਦੇ ਵੁਹਾਨ ਤੋਂ ਫੈਲੇ ਇਸ ਵਾਇਰਸ ਦੀ ਵਜ੍ਹਾ ਨਾਲ ਹੁਣ ਤੱਕ 58,365 ਅਮਰੀਕੀਆਂ ਦੀ ਮੌਤ ਹੋ ਚੁੱਕੀ ਹੈ l ਅਮਰੀਕਾ ਅਤੇ ਵਿਅਤਨਾਮ ਦੇ ਵਿੱਚ 1955 ਤੋਂ 1975 ਦੇ ਵਿੱਚ ਯੁੱਧ ਚੱਲਿਆ ਸੀ ਜਿਹੜਾ ਗ੍ਰਹਿ ਯੁੱਧ ਦੇ ਬਾਅਦ ਅਮਰੀਕੀ ਇਤਿਹਾਸ ਦਾ ਸਭ ਤੋਂ ਬੁਰਾ ਸੰਘਰਸ਼ ਸਾਬਿਤ ਹੋਇਆ ਸੀ ਪਰ ਮੰਗਲਵਾਰ ਨੂੰ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਸ਼ਾਸਨ ਵਿੱਚ ਅਮਰੀਕਾ ਨੇ ਸਿਰਫ 4 ਮਹੀਨੇ ਵਿੱਚ ਉਸ ਯੁੱਧ ਤੋਂ ਜ਼ਿਆਦਾ ਮੌਤਾਂ ਦਾ ਅੰਕੜਾ ਛੂ ਲਿਆ l ਇੰਨਾ ਹੀ ਨਹੀਂ ਮੰਗਲਵਾਰ ਨੂੰ ਅਮਰੀਕਾ ਦੁਨੀਆਂ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ, ਜਿੱਥੇ ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਦੀ ਸੰਖਿਆ 10 ਲੱਖ ਤੋਂ ਜ਼ਿਆਦਾ ਹੋ ਗਈ l ਇਸ ਦੇ ਬਾਵਜੂਦ ਇੱਥੇ ਰੋਜ਼ਾਨਾ ਮਿ੍ਰਤਕਾਂ ਅਤ ਪ੍ਰਭਾਵਿਤਾਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ l

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਤਾਬਿਕ ਅਮਰੀਕਾ ਤੇ ਇਹ ਇੱਕ ਹਮਲਾ ਹੈ ਅਤੇ ਦੇਸ਼ ਇਸ ਦਾ ਬਦਲਾ ਲੇਵੇਗਾ ਹਾਲਾਂਕਿ ਇਸ ਹਮਲੇ ਵਿੱਚ ਪੁਖਤਾ ਤੌਰ ਤੇ ਕੋਈ ਦੁਸ਼ਮਣ ਨਹੀਂ ਹੈ ਪਰ ਟਰੰਪ ਲਗਾਤਾਰ ਇਸ ਵਿਸ਼ਵ ਮਹਾਂਮਾਰੀ ਦੇ ਲਈ ਚੀਨ ਨੂੰ ਜ਼ਿੰਮੇਦਾਰ ਠਹਿਰਾ ਰਹੇ ਹਨ l ਉੱਥੇ ਹੀ ਇਸ ਸਭ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਨ੍ਹਾਂ ਦੇ ਦੁਆਰਾ ਲਏ ਜਾ ਰਹੇ ਫੈਸਲਿਆਂ ਦੇ ਲਈ ਵੀ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ l

Related posts

ਬੰਦਾ ਦਰਦਾਂ ਨੂੰ ਰੱਸਾ ਪਾਕੇ ਮਿੰਟੋਂ-ਮਿੰਟ ਕਰਦੇ ਖਤਮ, ਨਾਸਾ ਵਾਲੇ ਹੈਰਾਨ

htvteam

ਪਾਕਿ ਅਫਗਾਨਿਸਤਾਨ ਨੇ ਵੀ ਕਰੋਨਾ ਨੂੰ ਭਾਰਤ ਤੋਂ ਵਧੀਆ ਸੰਭਾਲਿਆ – ਰਾਹੁਲ ਗਾਂਧੀ

htvteam

ਹਰੀਸ਼ ਰਾਵਤ ਦਾ ਵੱਡਾ ਬਿਆਨ-2022 ਦੀਆਂ ਚੋਣਾਂ ‘ਚ ਸਿੱਧੂ ਦੀ ਹੋਵੇਗੀ ਇਹ ਭੂਮੀਕਾ

htvteam

Leave a Comment