ਚੰਡੀਗੜ੍ਹ : ਸਿਰਫ 9 ਸਾਲ ਦੀ ਬੱਚੀ ਇਸ਼ਪ੍ਰੀਤ ਕੌਰ ਨੇ ਡਿਸਟਰਿਕਟ ਕੰਜ਼ਉਮਰ ਫੋਰਮ ਵਿੱਚ ਯੂਨਾਇਟੇਡ ਇੰਡੀਆ ਇੰਸ਼ੋਰੈਂਸ ਕੰਪਨੀ ਅਤੇ ਵਿਪੁਲ ਮੈਡਕਾਰਪ ਦੇ ਖਿਲਾਫ ਕੰਜ਼ਊਮਰ ਕੇਸ ਫਾਈਲ ਕੀਤਾ l ਬੱਚੀ ਦਾ ਪੁਣੇ ਦੇ ਯੂਨੀਵਰਸਲ ਹਸਪਤਾਲ ਵਿੱਚ ਟਰੀਟਮੈਂਟ ਹੋਇਆ ਸੀ ਜਿਸ ‘ਤੇ ਕਾਫੀ ਖਰਚਾ ਹੋਇਆ ਸੀ l ਪਰ ਇੰਸ਼ੋਰੈਂਸ ਕੰਪਨੀ ਨੇ ਪਾਲਿਸੀ ਦੇ ਬਾਵਜੂਦ ਬੱਚੀ ਦੇ ਇਲਾਜ ‘ਤੇ ਹੋਏ ਖਰਚ ਦਾ ਕਲੇਮ ਨਹੀਂ ਦਿੱਤਾ ਸੀ l ਜਿਸ ‘ਤੇ ਬੱਚੀ ਨੇ ਆਪਣੀ ਮਾਂ ਦੇ ਜ਼ਰੀਏ ਇਹ ਕੰਜ਼ਊਮਰ ਕੰਪਲੇਂਟ ਫਾਈਲ ਕੀਤੀ l ਕੰਜ਼ਊਮਰ ਫੋਰਮ ਨੇ ਬੱਚੀ ਦੀ ਸ਼ਿਕਾਇਤ ‘ਤੇ ਇੰਸ਼ੋਰੈਂਸ ਕੰਪਨੀ ‘ਤੇ 25 ਹਜ਼ਾਰ ਰੁਪਏ ਹਰਜ਼ਾਨਾ ਲਾਇਆ ਅਤੇ ਉਨ੍ਹਾਂ ਨੂੰ ਇਲਾਜ ‘ਤੇ ਹੋਏ ਖਰਚ ਨੂੰ ਵਾਪਸ ਕਰਨ ਦੇ ਹੁਕਮ ਦਿੱਤੇ l ਕੇਸ ਦੇ ਮੁਤਾਬਿਕ ਗੜਸ਼ੰਕਰ, ਹੁਸ਼ਿਆਰਪੁਰ ਦੀ ਇਸ਼ਪ੍ਰੀਤ ਕੌਰ ਅਤੇ ਮਾਂ ਜਸਵੀਰ ਕੌਰ ਨੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਤੋਂ ਮੈਡੀਕਲ ਇੰਸ਼ੋਰੈਂਸ ਕਰਵਾਈ ਸੀ l ਇਸ ਵਿੱਚ ਵਿਪੁਲ ਮੇਡਕਾਰਪ ਕੰਪਨੀ ਥਰਡ ਪਾਰਟੀ ਏਜੰਟ ਸੀ l ਉਨ੍ਹਾਂ ਨੇ ਹੀ ਇਹ ਇੰਸ਼ੋਰੈਂਸ ਕਰਵਾਈ ਸੀ l ਇਸ਼ਪ੍ਰੀਤ ਨੂੰ ਚੱਲਣ ਫਿਰਨ ਵਿੱਚ ਦਿੱਕਤ ਸੀ ਅਤੇ ਉਸ ਦੀ ਸਰਜਰੀ ਹੋਣੀ ਸੀ l ਉਸ ਨੂੰ 5 ਜੂਨ 2017 ਨੂੰ ਪੁਣੇ ਦੇ ਯੂਨੀਵਰਸਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ l ਸਰਜਰੀ ਦੇ ਬਾਅਦ ਉਸ ਨੂੰ 24 ਜੂਨ 2017 ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ l ਇਸ ਦੌਰਾਨ ਇਸ਼ਪ੍ਰੀਤ ਦੇ ਇਲਾਜ ‘ਤੇ 4 ਲੱਖ 83 ਹਜ਼ਾਰ 300 ਰੁਪਏ ਦਾ ਖਰਚ ਹੋਇਆ l ਇਸ਼ਪ੍ਰੀਤ ਦੀ ਮਾਂ ਨੇ ਇੰਸ਼ੋਰੈਂਸ ਕੰਪਨੀ ਦੇ ਕੋਲ ਕਲੇਮ ਫਾਈਲ ਕੀਤਾ l ਪਰ ਕੰਪਨੀ ਨੇ ਉਨ੍ਹਾਂ ਨੂੰ ਕਲੇਮ ਨਹੀਂ ਦਿੱਤਾ l ਜਿਸ ‘ਤੇ ਉਨ੍ਹਾਂ ਨੇ ਕੰਪਨੀ ਦੇ ਖਿਲਾਫ ਕੰਜ਼ਊਮਰ ਫੋਰਮ ਵਿੱਚ ਕੇਸ ਫਾਈਲ ਕੀਤਾ l ਦੋਨਾਂ ਇੰਸ਼ੋਰੈਂਯ ਕੰਪਨੀਆਂ ਨੇ ਫੋਰਮ ਵਿੱਚ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਨ੍ਹਾਂ ਦਾ ਕਲੇਮ ਰਿਜੈਕਟ ਕੀਤਾ ਗਿਆ ਸੀ l ਕੰਪਨੀ ਦੀ ਕੁਝ ਕਵਰੇਜ ਸੀ, ਜਿਸ ਦਾ ਰਿਪਲਾਈ ਨਹੀਂ ਦਿੱਤਾ ਗਿਆ ਸੀ l ਕੰਪਨੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਕਲੇਮ ਪ੍ਰੀ ਮੈਚਿਓਰ ਸੀ ਅਤੇ ਇਸ ‘ਤੇ ਹਲੇ ਕੋਈ ਫੈਸਲਾ ਨਹੀ਼ ਹੋਇਆ l ਇਸ ਲਈ ਉਨ੍ਹਾਂ ਨੇ ਫੋਰਮ ਵਿੱਚ ਇਸ ਸ਼ਿਕਾਇਤ ਨੂੰ ਖਾਰਿਜ ਕਰਨ ਦੀ ਮੰਗ ਕੀਤੀ l ਸ਼ਿਕਾਇਤਕਰਤਾ ਦੇ ਵਕੀਲ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਇੱਕ ਜਜਮੈਂਟ ਦੇ ਮੁਤਾਬਿਕ ਇੰਸ਼ੋਰੈਂਸ ਕੰਪਨੀ ਨੂੰ 2 ਮਹੀਨੇ ਦੇ ਅੰਦਰ ਕਲੇਮ ਸੈਟਲ ਕਰਨਾ ਹੁੰਦਾ ਹੈ ਚਾਹੇ ਕੰਪਨੀ ਕਲੇਮ ਦੇਵੇ ਜਾਂ ਰਿਜੈਕਟ ਕਰੇ l
