Htv Punjabi
Punjab Video

ਅੱਧੀ ਰਾਤ ਪਿੰਡ ਦੇ ਸਕੂਲ ‘ਚੋਂ ਆਉਂਦੀਆਂ ਰਹੀਆਂ ਆਵਾਜ਼ਾਂ

ਇਹ ਹੈ ਨਾਭਾ ਬਲਾਕ ਦਾ ਸਰਕਾਰੀ ਮਿਡਲ ਸਕੂਲ ਜਿੱਥੇ ਬੀਤੀ ਰਾਤ ਚੋਰਾਂ ਵੱਲੋਂ ਸਕੂਲ ਦੀਆਂ ਗਰਿੱਲਾਂ ਤੋੜ ਕੇ ਬੇਖ਼ੌਫ਼ ਹੋ ਕੇ ਸਕੂਲ ਵਿੱਚੋਂ ਕਰੀਬ 2 ਲੱਖ ਦਾ ਸਾਮਾਨ ਚੋਰੀ ਕਰ ਲਿਆ ਜਿਸ ਵਿਚ 1 ਐਲਈਡੀ, 5 ਕੰਪਿਊਟਰ, 1 ਪ੍ਰਿੰਟਰ, 1 ਯੂ.ਪੀ.ਐੱਸ, 1 ਡੀ.ਵੀ.ਆਰ, 1 ਇੰਟਰਨੈੱਟ ਮੋਡਮ ਵੀ ਸ਼ਾਮਿਲ ਹੈ। ਚੋਰੀ ਦਾ ਪਤਾ ਉਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਜਦੋਂ ਨੌਜਵਾਨ ਸਕੂਲ ਵਿੱਚ ਕ੍ਰਿਕਟ ਖੇਡਣ ਲਈ ਆਏ ਅਤੇ ਦੇਖਿਆ ਕਿ ਸਕੂਲ ਦੀਆਂ ਗਰਿੱਲਾਂ ਤੋੜ ਕੇ ਉਥੋਂ ਸਾਮਾਨ ਕੱਢਿਆ ਹੋਇਆ ਸੀ। ਮੌਕੇ ਤੇ ਸਕੂਲ ਦੇ ਹੈੱਡਮਾਸਟਰ ਅਤੇ ਅਧਿਆਪਕ ਵੀ ਪਹੁੰਚੇ ਅਤੇ ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਕਿ ਜਿਨ੍ਹਾਂ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ। ਪੁਲੀਸ ਵੱਲੋਂ ਵੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੀ ਸੀਸੀਟੀਵੀ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਫੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

Related posts

ਧੁੰਦ ਚ ਵਰਨਾ ਕਾਰ ਦਾ ਅੰਦਰਲਾ ਸੀਨ ਦੇਖ ਉੱਡੇ ਲੋਕਾਂ ਦੇ ਹੋਸ਼ !

htvteam

ਪੰਜਾਬ ‘ਚ ਤੇਜ਼ ਤੂਫਾਨ ਅਤੇ ਮੀਂਹ ਦਾ ਅਲਰਟ !

htvteam

ਰੇਲਵੇ ਦਾ ਸ਼ਰਾਬੀ ਬਾਬੂ ਮੁੰਡੇ ਨਾਲ ਕਰ ਗਿਆ ਸਟੇਸ਼ਨ ‘ਤੇ ਹੀ ਧੱਕਾ

htvteam