Htv Punjabi
Punjab

ਵਿਆਹ ‘ਚ ਮੱਛੀ ਦੇ ਟੁਕੜੇ ਪਿੱਛੇ ਲੜ ਪਏ ਲੋਕ, ਬਰਾਤੀ ਨੇ ਗਰਮ ਤੇਲ ਦੀ ਕੜਾਹੀ ਪਲਟਾ ਕੇ ਦੋ ਹਲਵਾਈ ਸਾੜ ‘ਤੇ

ਬਰਨਾਲਾ : ਇਥੋਂ ਦੇ ਮੈਰੀਲੈਂਡ ਮੈਰਿਜ਼ ਪੈਲੇਸ ਵਿੱਚ ਚੱਲ ਰਹੇ ਇੱਕ ਵਿਆਹ ਸਮਾਗਮ ਵਿੱਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਆਏ ਹੋਏ ਮਹਿਮਾਨਾਂ ਵਿਚੋਂ ਇੱਕ ਨੇ ਹਲਵਾਈਆਂ ਨੂੰ ਗਰਮ ਤੇਲ ਪਾ ਕੇ ਸਾੜ ਦਿੱਤਾ l ਪਤਾ ਲੱਗਿਐ ਕਿ ਵਿਆਹ ਕਿਸੇ ਐਮਐਸ ਟੇਲਰ ਦੇ ਮੁੰਡੇ ਦਾ ਸੀ l ਦੋਸ਼ ਐ ਕਿ ਇਸ ਦੌਰਾਨ ਤਰਸੇਮ ਲਾਲ ਨਾਮ ਦਾ ਇੱਕ ਵਿਅਕਤੀ ਹਲਵਾਈਆਂ ਕੋਲੋਂ ਉਸ ਵੇਲੇ ਮੱਛੀ ਦੇ ਪਕੌੜਿਆਂ ਦੀ ਮੰਗ ਕਰਨ ਲੱਗਾ ਜਦੋਂ ਉਹ ਕੰਮ ਬੰਦ ਕਰ ਚੁਕੇ ਸਨ। ਇਸ ਦੌਰਾਨ ਹਲਵਾਈਆਂ ਵਲੋਂ ਮੱਛੀ ਦੇ ਪਕੌੜੇ ਖ਼ਤਮ ਹੋ ਜਾਣ ਦੀ ਗੱਲ ਕਹਿਣ ‘ਤੇ ਤਰਸੇਮ ਲਾਲ ਹਲਵਾਈਆਂ ਨਾਲ ਤਕਰਾਰਬਾਜ਼ੀ ਕਰਨ ਲੱਗਾ, ਤੇ ਇਸ ਤਕਰਾਰਬਾਜ਼ੀ ਨੇ ਕਦੋਂ ਝਗੜੇ ਦਾ ਰੂਪ ਲੈ ਲਿਆ l ਇਸ ਗੱਲ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਾ, ਤੇ ਗੁੱਸੇ ਵਿੱਚ ਆ ਕੇ ਤਰਸੇਮ ਲਾਲ ਨੇ ਗਰਮ ਤੇਲ ਹਲਵਾਈਆਂ ਉੱਤੇ ਪਾ ਦਿੱਤਾ l ਜਿਸ ਕਾਰਨ ਰਿੰਕੂ ਅਤੇ ਜੀਤ ਸਿੰਘ ਨਾਮ ਦੇ ਹਲਵਾਈ ਬੁਰੀ ਤਰ੍ਹਾਂ ਝੁਲਸ ਗਏ ਹਨ l ਦੋਨਾਂ ਹਲਵਾਈਆਂ ਨੂੰ ਗੰਭੀਰ ਰੂਪ ਵਿੱਚ ਪਹਿਲਾਂ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਤੇ ਉੱਥੇ ਰਿੰਕੂ ਦੀ ਹਾਲਤ ਖਰਾਬ ਦਾ ਹਵਾਲਾ ਦੇ ਕੇ ਰਾਜਿੰਦਰਾ ਹਸਪਤਾਲ ਪਟਿਆਲਾ ਦਾਖ਼ਲ ਕਰਵਾਇਆ ਗਿਆ ਹੈ l

ਇਸ ਸਬੰਧ ‘ਚ ਥਾਣਾ ਧਨੌਲਾ ਪੁਲਿਸ ਨੇ ਤੁਰੰਤ ਹਰਕਤ ‘ਚ ਆਉਂਦਿਆਂ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ । ਜਾਂਚ ਅਧਿਕਾਰੀ ਏਐਸਆਈ ਗੁਰਤੇਜ਼ ਸਿੰਘ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਤੇ ਮੌਕੇ ‘ਤੇ ਹਾਜ਼ਰ ਲੋਕਾਂ ਦੇ ਬਿਆਨ ਦਰਜ ਕੀਤੇ l ਗੁਰਤੇਜ ਸਿੰਘ ਅਨੁਸਾਰ ਹਲਵਾਈ ਰਿੰਕੂ ਅਤੇ ਜੀਤ ਸਿੰਘ ਕਿਸੇ ਤਰ੍ਹਾਂ ਦਾ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹਨ l ਏਐਸਆਈ ਗੁਰਤੇਜ਼ ਸਿੰਘ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਾਕੀ ਦੀ ਕਾਰਵਾਈ ਹਲਵਾਈਆਂ ਦੇ ਹੋਸ਼ ‘ਚ ਆਉਣ ਤੋਂ ਬਾਅਦ ਉਨ੍ਹਾਂ ਦੇ ਬਿਆਨ ਲੇ ਕੇ ਕੀਤੀ ਜਾਵੇਗੀ l

Related posts

ਮਾਸਟਰ ਸਲੀਮ ‘ਤੇ ਹੋਣ ਜਾ ਰਹੀ ਹੈ ਵੱਡੀ ਕਾਰਵਾਈ

htvteam

ਦੇਖੋ ਕਿਵੇਂ ਗਰੀਬ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

htvteam

ਸਕੂਲ ਦੇ ਬਾਹਰੋਂ ਮੁੰਡੇ ਫੜੇ ਗਏ ਪੁੱਠਾ ਕੰਮ ਕਰਦਿਆਂ; ਰੰਗੇ ਹੱਥੀਂ ਫੜ ਪੁਲਿਸ ਨੇ ਕੀਤਾ ਮਾਮਲਾ ਦਰਜ਼

htvteam

Leave a Comment