Htv Punjabi
Punjab

ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਵੀ ਹੋਵੇਗਾ ਐਨਕਾਊਂਟਰ ? ਹਾਈ ਕੋਰਟ ‘ਚ ਪੈ ਗਿਆ ਰੌਲਾ, ਜੇਲ੍ਹ ‘ਚ ਪੁਲਿਸ ਵੱਲੋਂ ਐਨਕਾਊਂਟਰ ਦੀ ਬਣਾਈ ਸਾਜਿਸ਼ ਦਾ ਕੀਤਾ ਖੁਲਾਸਾ!

ਚੰਡੀਗੜ੍ਹ : ਹੈਦਰਾਬਾਦ ਵਿੱਚ ਹੋਏ ਬਲਾਤਕਾਰੀਆਂ ਦੇ ਐਨਕਾਊਂਟਰ ਤੋਂ ਬਾਅਦ ਹੁਣ ਪੰਜਾਬ ਦੀਆਂ ਜੇਲਾਂ ਵਿੱਚ ਬੰਦ ਗੈਂਗਸਟਰ ਮੁਲਜ਼ਮਾਂ ਅੰਦਰ ਵੀ ਪੁਲਿਸ ਰਾਹੀਂ ਐਨਕਾਊਂਟਰ ਕਰਨ ਦਾ ਡਰ ਦਿਸਦਾ ਨਜ਼ਰ ਆ ਰਿਹਾ ਹੈ l ਅਜਿਹਾ ਇੱਕ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸਾਹਮਣੇ ਆਇਆ ਹੈ l ਜਿਸ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਏ ਵੱਲੋਂ ਆਪਣੇ ਵਕੀਲਾਂ ਰਾਹੀਂ ਅਦਾਲਤ ਅੱਗੇ ਇਹ ਅਰਜ਼ੀ ਦਿੱਤੀ ਹੈ, ਕਿ ਜੇਲ੍ਹ ਵਿੱਚ ਪੁਲਿਸ ਵੱਲੋਂ ਉਸਦੇ ਐਨਕਾਊਂਟਰ ਦੀ ਸਾਜਿਸ਼ ਹੋ ਰਹੀ ਹੈ l ਪੰਜਾਬ ਵਿੱਚ ਗੈਂਗਸਟਰ-ਗੈਂਗਸਟਰ ਖੇਡ ਰਹੀਆਂ ਸਿਆਸੀ ਪਾਰਟੀਆਂ ਵੱਲੋਂ ਇੱਕ ਦੁਸਰੇ ਤੇ ਤਿੱਖੇ ਸ਼ਬਦਾਂ ਦੇ ਵਾਰ ਅਜੇ ਵੀ ਜਾਰੀ ਹਨ l ਜੱਗੂ ਭਗਵਾਨਪੁਰੀਏ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਰਜ ਕਰਕੇ ਇਹ ਦਾਅਵਾ ਕੀਤਾ ਗਿਆ ਹੈ ਕਿ ਉਸਨੂੰ ਜੇਲ੍ਹ ਵਿੱਚ ਖਤਰਾ ਹੈ ,ਤੇ ਪੁਲਿਸ ਉਸਨੁੰ ਭਜਾ ਕੇ ਐਨਕਾਉਂਟਰ ਕਰਨ ਦੀ ਸਾਜਿਸ਼ ਕਰ ਰਹੀ ਹੈ l

ਜੱਗੂ ਭਗਵਾਨਪੁਰੀਏ ਵੱਲੋਂ ਦਿੱਤੇ ਆਪਣੇ ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਉਸਦਾ ਕਿਸੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਨਾ ਉਹ ਰੰਧਾਵਾ ਦਾ ਬੰਦਾ ਹੈ ਤੇ ਨਾ ਹੀ ਉਹ ਮਜੀਠੀਆ ਲਈ ਕੰਮ ਕਰਦਾ ਹੈl ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਏ ਨੇ ਕਿਹਾ ਕਿ ਉਸ ਉੱਤੇ ਮਜੀਠੀਆ ਵੱਲੋਂ ਇਹ ਦੋਸ਼ ਲਗਾਇਆ ਗਿਆ ਸੀ ਕਿ ਉਹ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦਾ ਬੰਦਾ ਹੈ, ਜਿਸ ਕਰਕੇ ਉਸਨੂੰ ਜ਼ੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ l ਗੈਂਗਸਟਰ ਦਾ ਕਹਿਣਾ ਹੈ ਕਿ ਉਸ ਨੂੰ ਝੂਠੇ ਕੇਸਾਂ ਵਿੱਚ ਫ਼ਸਾਇਆ ਜਾ ਰਿਹਾ ਹੈ l ਹਾਈਕੋਰਟ ਨੇ ਗੈਂਗਸਟਰ ਦੀ ਅਰਜ਼ੀ ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ l

Related posts

ਮਾਰਕੀਟ ‘ਚ ਆਈ ਗੋਡਿਆਂ ਦੀ ਅਜਿਹੀ ਗ੍ਰੀਸ ਪੇਨਕਿਲਰ ਤੋਂ ਵੀ ਪਹਿਲਾਂ ਕਰਦੀ ਹੈ ਅਸਰ

htvteam

ਧੂਮਧਾਮ ਨਾਲ ਬਣਾਈ ਬਕਰੀਦ,ਸਿੱਖ, ਈਸਾਈ, ਬ੍ਰਾਹਮਣ, ਮੁਸਲਿਮ ਭਾਈਚਾਰੇ ਨੇ ਇਕੱਠੇ ਹੋ ਭਾਈਚਾਰੇ ਦਾ ਦਿੱਤਾ ਪੈਗਾਮ

htvteam

ਚੋਣਾਂ ‘ਤੋਂ ਪਹਿਲਾਂ ਦੇਖੋ ਕਿਹੜੇ ਬੰਦੇ ਦੇ ਘਰੋਂ ਨਿੱਕਲੀ ਸ਼ਰਾਬ ਹੀ ਸ਼ਰਾਬ ?

htvteam

Leave a Comment