ਪੰਜਾਬ ਵਿੱਚ ਬਿਜਲੀ ਬੋਰਡ ਮੁਲਾਜ਼ਮਾਂ ਨੂੰ ਨਵੰਬਰ ਮਹੀਨੇ ਦੀ ਤਨਖਾਹ ਨਾ ਮਿਲਣ ਕਰਕੇ ਬਿਜਲੀ ਬੋਰਡ ਮੁਲਾਜ਼ਮ ਜੁਆਇੰਟ ਫਾਰਮ ਦੇ ਬੁਲਾਉਣ ਤੇ ਮੁਲਾਜ਼ਮਾਂ ਨੇ 3,4 ਤੇ 5 ਦਸੰਬਰ ਨੂੰ ਕੰਮ ਛੱਡ ਕੇ ਹੜਤਾਲ ਕੀਤੀ ਸੀ l ਇਸ ਤੇ ਨਰਾਜ਼ ਪਾਵਰਕਾਮ ਮੈਨਜਮੈਂਟ ਨੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦੀ ਤਿੰਨ ਦਿਨ ਦੀ ਤਨਖਾਹ ਕੱਟਣ ਅਤੇ ਬ੍ਰੇਕ ਇਨ ਸਰਵਿਸ ਲਗਾਉਣ ਦਾ ਫ਼ੈਸਲਾ ਕੀਤਾ ਹੈ l
ਇਸ ਤੋਂ ਬਾਅਦ ਪਾਵਰਕਾਮ ਨੇ ਇੱਕ ਚਿੱਠੀ ਜਾਰੀ ਕਰਦੇ ਹੋਏ ਕਿਹਾ ਕਿ ਜਿਹੜੇ ਮੁਲਾਜ਼ਮ ਤਨਖਹ ਨਹੀਂ ਕਟਵਾਣਾ ਚਾਹੁੰਦੇ ਤੇ ਬੇ੍ਰਕ ਇਨ ਸਰਵਿਸ ਨਹੀਂ ਲਗਾਉਣਾ ਚਾਹੁੰਦੇ,ਉਹ ਲਿਖਤੀ ਰੂਪ ਵਿੱਚ ਸਵੈ ਘੋਸ਼ਣਾ ਪੱਤਰ ਆਪਣੇ ਹੈਡ ਨੂੰ ਦੇਣ ਜਿਸ ਵਿੱਚ ਇਹ ਲਿਖਿਆ ਹੋਵੇ ਕਿ ਉਹ ਧਰਨੇ ਵਾਲੇ ਦਿਨ ਕਿਸੀ ਹੋਰ ਸਟੇਸ਼ਨ ਤੇ ਆਪਣੀ ਡਿਊਟੀ ਤੇ ਹਾਜ਼ਰ ਸਨ l ਇਹ ਪੱਤਰ ਹੈਡ ਆਫਿਸ ਵਿੱਚ ਨੀਅਤ ਸਮੇਂ ਤੇ ਪਹੁੰਚਾਣਾ ਪਵੇਗਾ l ਇਸ ਤੋਂ ਬਾਅਦ ਹੀ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਮਿਲੇਗੀ l