Htv Punjabi
Punjab

ਸਿੱਖ ਮੁਸਲਿਮ ਸਾਂਝਾਂ ਪੰਜਾਬ ‘ਚ ਹੋਰ ਪੱਕੀਆਂ ਹੋਈਆਂ! ਮੁਸਲਮਾਨਾਂ ਨੇ ਸਿੱਖਾਂ ਲਈ ਮਸਜਿਦ ‘ਚ ਲਾਇਆ ਲੰਗਰ ਤਾਂ ਸਿੱਖ ਨੇ ਮਸਜਿਦ ਲਈ ਆਪਣੀ ਜ਼ਮੀਨ! ਮੇਰਾ ਵਸਦਾ ਰਹੇ ਪੰਜਾਬ

ਮੋਗਾ : ਜਿੱਥੇ ਇੱਕ ਪਾਸੇ ਫ਼ਤਿਹਗੜ੍ਹ ਸਾਹਿਬ ‘ਚ ਇਨੀਂ ਦਿਨੀਂ ਚੱਲ ਰਹੇ ਸ਼ਹੀਦ ਜੋੜ ਮੇਲ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸਿੱਖਾਂ ਦੇ ਲੰਗਰ ਲਾਉਣ ਲਈ ਲਾਲ ਮਸਜਿਦ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ, ਉੱਥੇ ਦੁਜੇ ਪਾਸੇ ਇੱਕ ਸਿੱਖ ਵੱਲੋਂ ਮੁਸਲਿਮ ਭਾਈਆਂ ਨੂੰ ਮਸਜਿਦ ਲਈ ਜ਼ਮੀਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ l ਮੋਗਾ ਦੇ ਪਿੰਡ ਮਾਛੀਕੇ ਦੇ ਜ਼ਿੰਮੀਦਾਰ ਦਰਸ਼ਨ ਸਿੰਘ ਸੇਖੋਂ ਦੀ ਪਹਿਲ ‘ਤੇ ਨੈਸ਼ਨਲ ਹਾਈਵੇ ਦਾ ਰਸਤਾ ਸਾਫ਼ ਹੋਣ ਜਾ ਰਿਹਾ ਹੈ l ਉਨ੍ਹਾਂ ਨੇ ਹਾਈਵੇ ਦੇ ਰਸਤੇ ਵਿੱਚ ਆ ਰਹੀ ਮਸਜਿਦ ਨੂੰ ਸ਼ਿਫ਼ਟ ਕਰਨ ਲਈ 16 ਮਰਲੇ ਜ਼ਮੀਨ ਦਾਨ ਕਰ ਦਿੱਤੀ ਹੈ l ਪਿੰਡ ਦੇ ਮੁਸਲਿਮ ਭਾਈਚਾਰੇ ਨੇ ਵੀ ਦੇਸ਼ ਦੇ ਹਿੱਤ ਵਿੱਚ ਪਹਿਲ ਕਰਦੇ ਹੋਏ ਮਿਸਾਲ ਕਾਇਮ ਕੀਤੀ ਹੈ ਉਨ੍ਹਾਂ ਨੇ ਵੀ 250 ਸਾਲ ਪੁਰਾਣੀ ਮਸਜਿਦ ਨੂੰ ਸ਼ਿਫ਼ਟ ਕਰਨ ਦੀ ਸਹਿਮਤੀ ਦੇ ਦਿੱਤੀ ਹੈ l

ਛੇ ਮਹੀਨੇ ਤੋਂ ਇਸ ਮਸਜਿਦ ਕਾਰਨ ਹਾਈਵ ਦਾ ਕੰਮ ਪੂਰਾ ਨਹੀਂ ਸੀ ਹੋ ਰਿਹਾ l ਜਲੰਧਰ ਬਰਨਾਲਾ ਹਾਈਵੇ ਤੇ ਕਸਬਾ ਨਿਹਾਲਸਿੰਘ ਵਾਲਾ ਦੇ ਤਹਿਤ ਪਿੰਡ ਮਾਛੀਕੇ ਵਿੱਚ ਮਸਜਿਦ ਹਾਈਵੇ ਦੇ ਵਿੱਚ ਆ ਰਹੀ ਸੀ l ਇਹ ਹਾਈਵੇ ਜਲੰਧਰ ਤੋਂ ਮੋਗਾ ਸ਼ਹਿਰ ਤੱਕ ਪੂਰੀ ਤਰ੍ਹਾਂ ਬਣ ਗਿਆ ਹੈ, ਪਰ ਮੋਗਾ ਬਰਨਾਲਾ ਵਿੱਚ ਕੁਝ ਸਥਾਨਾਂ ਤੇ ਇਹ ਅਧੂਰਾ ਪਿਆ ਹੈ l ਮਾਛੀਕੇ ਵਿੱਚ ਹਾਈਵੇ ਦਾ ਨਿਰਮਾਣ ਇਸ ਮਸਜਿਦ ਕਰਕੇ ਪੂਰਾ ਨਹੀਂ ਸੀ ਹੋ ਰਿਹਾ l ਪਰ ਇਸ ਪਹਿਲ ਕਾਰਨ ਹੁਣ ਸ਼ਾਇਦ ਇਸ ਹਾਈਵੇ ਦਾ ਕੰਮ ਪੂਰਾ ਹੋਵੇਗਾ l

Related posts

ਭੈਣ ਭਰਾ ਚ ਚੱਲ ਰਿਹਾ ਦੀ ਇਸ਼ਕ, ਰੱਖੜੀ ਤੋਂ ਪਹਿਲਾਂ ਭਰਾ ਘਰੋਂ ਭਜਾਕੇ ਲੈ ਗਿਆ ਭੈਣ

htvteam

ਹੁਣੇ ਹੁਣੇ ਆਹ ਸ਼ਹਿਰ ਛਾਉਣੀ ਚ ਹੋਇਆ ਤਬਦੀਲ ?

htvteam

ਕੜਾਕੇ ਦੀ ਠੰਡ ‘ਚ ਰਾਹਗੀਰਾਂ ਨੇ ਫੜ ਲਈ ਜਨਾਨੀ; ਅੱਧੀ ਰਾਤ ਕਰਨ ਜਾ ਰਹੀ ਸੀ ਭਿਆਨਕ ਕਾਰਾ

htvteam

Leave a Comment