Htv Punjabi
Crime Punjab Video

ਭੈਣ ਭਰਾ ਚ ਚੱਲ ਰਿਹਾ ਦੀ ਇਸ਼ਕ, ਰੱਖੜੀ ਤੋਂ ਪਹਿਲਾਂ ਭਰਾ ਘਰੋਂ ਭਜਾਕੇ ਲੈ ਗਿਆ ਭੈਣ

ਅੰਮ੍ਰਿਤਸਰ ਚ ਮੂੰਹ ਬੋਲਿਆ ਭਰਾ, ਭੈਣ ਨੂੰ ਲੈ ਗਿਆ ਭਜਾਕੇ
ਵਾਲਮੀਕੀ ਸਮਾਜ ਵੱਲੋਂ ਇਨਸਾਫ ਦੀ ਮੰਗ
ਧੀ ਦੇ ਗੁੰਮ ਹੋਣ ’ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ
ਪੁਲਿਸ ਵੱਲੋਂ ਮਾਮਲੇ ਚ ਕਾਰਵਾਈ ਕੀਤੀ ਸ਼ੁਰੂ
ਭੈਣ-ਭਰਾ ਦਾ ਰਿਸ਼ਤਾ ਸਦਾ ਤੋਂ ਪਵਿੱਤਰਤਾ, ਭਰੋਸੇ ਤੇ ਸੁਰੱਖਿਆ ਦੀ ਨਿਸ਼ਾਨੀ ਰਹਿਆ ਹੈ। ਭੈਣ ਰੱਖੜੀ ਬੰਨ੍ਹਦੀ ਹੈ, ਭਰਾ ਉਸਦੇ ਸਿਰ ਤੇ ਹਮੇਸ਼ਾ ਦੀ ਛਤ ਬਣਨ ਦਾ ਵਾਅਦਾ ਕਰਦਾ ਹੈ। ਪਰ ਜਦੋਂ ਇਹੀ ਰਿਸ਼ਤਾ ਕੋਈ ਵਿਅਕਤੀ ਧੋਖਾ ਦੇ ਕੇ ਨੀਲਾ ਕਰ ਦੇਵੇ, ਤਾਂ ਸਿਰਫ਼ ਇਕ ਪਰਿਵਾਰ ਨਹੀਂ, ਸਾਰੀ ਇਨਸਾਨੀਅਤ ਹਿਲ ਜਾਂਦੀ ਹੈ।ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਥਾਣਾ ਸੁਲਤਾਨਵਿੰਡ ਅਧੀਨ ਪਿੰਡ ਵਿਚ ਸਾਹਮਣੇ ਆਇਆ ਹੈ, ਜਿੱਥੇ ਇਕ ਨਾਬਾਲਿਗ ਲੜਕੀ ਨੂੰ ਉਸਦੇ ਮੂੰਹ ਬੋਲੇ ਭਰਾ ਵੱਲੋਂ ਭਜਾ ਲਿਜਾਣ ਦੇ ਆਰੋਪ ਲਗਾਏ ਗਏ ਹਨ।

ਪਰਿਵਾਰਕ ਮੈਂਬਰਾਂ ਅਨੁਸਾਰ, ਇਹ ਨੌਜਵਾਨ ਘਰ ਆਉਂਦਾ ਜਾਂਦਾ ਸੀ, ਭੈਣ ਵਾਂਗ ਲੜਕੀ ਤੋਂ ਰੱਖੜੀ ਬਣਵਾਉਂਦਾ ਸੀ, ਪਰ ਕੁਝ ਦਿਨ ਪਹਿਲਾਂ ਉਹ ਲੜਕੀ ਨੂੰ ਘਰੋਂ ਭਜਾ ਲੈ ਗਿਆ। ਨਬਾਲਿਕ ਲੜਕੀ ਦੀ ਭੈਣ ਨੇ ਭਾਵੁਕ ਹੋ ਕੇ ਕਿਹਾ, “ਜਿਸਨੂੰ ਅਸੀਂ ਭਰਾ ਮੰਨਿਆ, ਉਹੀ ਅੱਜ ਸਾਡੀ ਭੈਣ ਨੂੰ ਲੈ ਗਿਆ। ਅਸੀਂ ਲਗਾਤਾਰ ਚਾਰ ਦਿਨ ਤੋਂ ਥਾਣੇ ਦੇ ਚੱਕਰ ਲਾ ਰਹੇ ਹਾਂ, ਪਰ ਅਜੇ ਤੱਕ ਕੋਈ ਐਕਸ਼ਨ ਨਹੀਂ ਹੋਇਆ।”

ਲੜਕੀ ਦੀ ਮਾਂ ਨੇ ਵੀ ਰੋ ਰੋ ਕੇ ਮੀਡੀਆ ਨੂੰ ਦੱਸਿਆ, ਸਾਡੀ ਧੀ ਨਾਬਾਲਿਗ ਹੈ। ਜੋ ਮੁੰਡਾ ਆਉਂਦਾ ਸੀ, ਉਹ ਭਰਾ ਬਣਕੇ ਘਰ ਵਿੱਚ ਰੱਖੜੀ ਬੰਨ੍ਹਦਾ ਸੀ। ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਸਾਡਾ ਇਹ ਹਾਲ ਕਰੇਗਾ।

ਇਸ ਮਾਮਲੇ ਨੇ ਸਮਾਜਕ ਜਥੇਬੰਦੀਆਂ ਨੂੰ ਵੀ ਗੁੱਸੇ ’ਚ ਲਿਆ ਦਿੱਤਾ ਹੈ। ਵਾਲਮੀਕੀ ਸਮਾਜ ਦੇ ਆਗੂ ਅਮਨ ਮੂਲ ਨਿਵਾਸੀ ਨੇ ਪੁਲਿਸ ਉੱਤੇ ਲਾਪਰਵਾਹੀ ਦੇ ਇਲਜ਼ਾਮ ਲਗਾਉਂਦੇ ਹੋਏ ਕਿਹਾ,ਇਹ ਕੇਵਲ ਇਕ ਲੜਕੀ ਦਾ ਮਾਮਲਾ ਨਹੀਂ, ਸਗੋਂ ਪੂਰੇ ਭੈਣ-ਭਰਾ ਦੇ ਰਿਸ਼ਤੇ ਉੱਤੇ ਸਵਾਲ ਚੁੱਕਣ ਵਾਲੀ ਘਟਨਾ ਹੈ। ਪੁਲਿਸ ਅਜੇ ਤੱਕ ਪਰਚਾ ਵੀ ਨਹੀਂ ਦਰਜ ਕਰ ਰਹੀ।

ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜਲਦ ਹੀ ਲੜਕੀ ਨੂੰ ਬਰਾਮਦ ਕਰ ਲਿਆ ਜਾਵੇਗਾ। ਪਰ ਪਰਿਵਾਰ ਅਤੇ ਸਮਾਜ ਦੀ ਮੰਗ ਹੈ ਕਿ ਆਰੋਪੀ ’ਤੇ Pocso ਐਕਟ ਤਹਿਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਵਾਲਮੀਕੀ ਸਮਾਜ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਇਨਸਾਫ਼ ਨਾ ਮਿਲਿਆ ਤਾਂ ਸੜਕਾਂ ’ਤੇ ਉਤਰ ਕੇ ਰੋਸ ਪ੍ਰਗਟ ਕੀਤਾ ਜਾਵੇਗਾ।

ਇਹ ਮਾਮਲਾ ਸਿਰਫ਼ ਇਕ ਗੁਆਚੀ ਹੋਈ ਧੀ ਦਾ ਨਹੀਂ, ਸਗੋਂ ਸਾਨੂੰ ਇਹ ਸੋਚਣ ਤੇ ਮਜਬੂਰ ਕਰਦਾ ਹੈ ਕਿ ਜਦੋਂ ਭਰੋਸੇ ਦੀਆਂ ਨੀਵਾਂ ਕੰਬਣ ਲੱਗ ਪੈਣ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸਲੀ ਦੋਸ਼ੀਆਂ ਨੂੰ ਸਜ਼ਾ ਮਿਲੇ – ਤਾਂ ਜੋ ਭਵਿੱਖ ’ਚ ਕੋਈ ਹੋਰ ਭੈਣ ਆਪਣੇ ਮੂੰਹ ਬੋਲੇ ਭਰਾ ਤੋਂ ਇੱਦਾ ਦਾ ਵਿਹਲਾ ਨਾ ਖਾਏ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਿੱਲੀ ਤੋਂ ਬਾਅਦ ਹੁਣ ਜਲੰਧਰ ਚ ਖ਼ਤਰਾ, ਚੱਪੇ ਚੱਪੇ ਲੱਗੀ ਪੁਲਿਸ ?

htvteam

ਜਸਟਿਨ ਟਰੂਡੋ ਵੱਲੋਂ ਮਨੀਸ਼ਾ ਗੁਲਾਟੀ ਨੂੰ ਭੇਜੀ ਗਈ ਚਿੱਠੀ; ਟਰੂਡੋ ਨੇ ਮੰਗੀ ਮੁਆਫੀ

htvteam

ਬੱਸ ਹੁਣ ਆਹ ਦਿਨ ਦੇਖਣੇ ਬਾਕੀ ਸੀ

htvteam

Leave a Comment