Htv Punjabi
Punjab

ਰੋਪੜ ‘ਚ ਫੜਿਆ ਗਿਆ ਆਹ ਵੱਡਾ ਗੈਂਗਸਟਰ! ਪੰਜਾਬ ਪੁਲਿਸ ਬਾਗੋ-ਬਾਗ !

ਰੋਪੜ : ਧਮਾਣਾ ਪਿੰਡ ਦੀ ਗਊਸ਼ਾਲਾ ਦੇ ਕੋਲ ਵੱਡੀ ਵਾਰਦਾਤ ਦੀ ਯੋਜਨਾ ਬਣਾਂ ਰਹੇ ਗੈਂਗਸਟਰ ਪਰਮਿੰਦਰ ਸਿੰਘ ਨੂੰ ਉਸਦੇ 4 ਸਾਥੀਆਂ ਸਮੇਤ ਸੀਆਈਏ ਸਟਾਫ ਨੇ ਗ੍ਰਿਫ਼ਤਾਰ ਕੀਤਾ ਹੈ l ਉਨ੍ਹਾਂ ਕੋਲੋਂ ਮਹਿੰਦਰਾ ਐਕਸਯੂਵੀ, ਇੰਕ ਬੁਲੇਟ ਪਰੂਫ਼ ਜੈਕੇਟ, ਇੱਕ ਰਾਈਫ਼ਲ 315 ਬੋਰ, 25 ਕਾਰਤੂਸ, 1 ਰਾਈਫ਼ਲ 12 ਬੋਰ ਸਮੇਤ 25 ਕਾਰਤੂਸ, 1ਰਿਵਾਲਵਰ 32 ਬੋਰ, ਇੱਕ ਤੇਜ਼ਧਾਰ ਚਾਕੂ ਅਤੇ ਗੰਡਸਾ ਸਮੇਤ ਕਈ ਹੋਰ ਹਥਿਆਰ ਬਰਾਮਦ ਕੀਤੇ ਹਨ l ਇਨ੍ਹਾਂ ਦੀ ਪਹਿਚਾਣ ਗੈਂਗਸਟਰ ਪਰਮਿੰਦਰ ਸਿੰਘ ਉਰਫ਼ ਪਿੰਡਾਰੀ ਨੂਰਪੁਰਬੇਦੀ, ਜਸਪ੍ਰੀਤ ਉਰਫ਼ ਜੱਸੀ, ਅੰਕੁਸ਼ ਸ਼ਰਮਾ ਅਤੇ ਕੁਲਦੀਪ ਸਿੰਘ ਨਿਵਾਸੀ ਖੰਨਾ ਅਤੇ ਬਲਜਿੰਦਰ ਸਿੰਘ ਨਿਵਾਸੀ ਨੂਰਪੁਰਬੇਦੀ ਵੱਜੋਂ ਹੋਈ ਹੈ l ਪੁਲਿਸ ਨੇ ਸਾਰਿਆਂ ਨੂੰ ਕੋਰਟ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਲਿਆ ਹੈ l ਗੈਂਗਸਟਰ ਪਿੰਡਾਰੀ ਦੇ ਸੰਬੰਧ ਗੈਂਗਸਟਰ ਲਾਰੇਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਸੰਪਤ ਨੇਹਰਾ ਦੇ ਨਾਲ ਹਨ l ਪਿੰਡਾਰੀ ਹੀ ਇਨ੍ਹਾਂ ਗੈਂਗਸਟਰਾਂ ਦੇ ਭਗੌੜੇ ਸਾਥੀਆਂ ਦੇ ਬਹਿਣ ਦਾ ਇੰਤਜ਼ਾਮ ਨਾਲਾਗੜ, ਬੱਦੀ ਆਦਿ ਵਿੱਚ ਕਰਕੇ ਦਿੰਦਾ ਸੀ l ਪਿੰਡਾਰੀ ਖਿਲਾਫ਼ ਰੋਪੜ ਵਿੱਚ ਨਸ਼ਾ, ਲੁੱਟ ਖੋਹ ਆਦਿ ਵਾਰਦਾਤਾਂ ਦੇ 15 ਮਾਮਲੇ ਦਰਜ ਹਨ l ਇਸ ਤੋਂ ਇਲਾਵਾ ਹੋਰ ਕਈ ਜ਼ਿਲਿਆਂ ਵਿੱਚ ਕੇਸ ਦਰਜ ਹਨ l

Related posts

ਰਾਤ ਨੂੰ ਘਰਵਾਲੀ ਨੇ ਘਰ ‘ਚ ਬੁਲਾਏ ਪਿੰਡ ਆਲੇ ਦੋ ਆਸ਼ਕ, ਘਰਵਾਲੇ ਨੂੰ ਸੁੱਤਾ ਸਮਝ ਕਮਰੇ ‘ਚ ਹੀ ਚੁੱਕਣ ਲੱਗੇ ਫਾਇਦਾ

htvteam

ਹਸਪਤਾਲ ‘ਚ ਇਲਾਜ ਕਰਵਾਉਂਣ ਆਇਆ ਸੱਪ, ਫੇਰ ਡਾਕਟਰ ਅਤੇ ਨਰਸਾਂ ਫ਼ਿਰਨ ਭੱਜੀਆਂ

htvteam

ਕਦੇ ਨਹੀਂ ਹੋਏਗੀ ਪੀਰੀਅਡ ਨਾਲ ਜੁੜੀ ਕੋਈ ਦਿੱਕਤ, ਸੁਣੋ ਹੱਲ

htvteam

Leave a Comment