Htv Punjabi
Punjab

ਰੋਪੜ ‘ਚ ਫੜਿਆ ਗਿਆ ਆਹ ਵੱਡਾ ਗੈਂਗਸਟਰ! ਪੰਜਾਬ ਪੁਲਿਸ ਬਾਗੋ-ਬਾਗ !

ਰੋਪੜ : ਧਮਾਣਾ ਪਿੰਡ ਦੀ ਗਊਸ਼ਾਲਾ ਦੇ ਕੋਲ ਵੱਡੀ ਵਾਰਦਾਤ ਦੀ ਯੋਜਨਾ ਬਣਾਂ ਰਹੇ ਗੈਂਗਸਟਰ ਪਰਮਿੰਦਰ ਸਿੰਘ ਨੂੰ ਉਸਦੇ 4 ਸਾਥੀਆਂ ਸਮੇਤ ਸੀਆਈਏ ਸਟਾਫ ਨੇ ਗ੍ਰਿਫ਼ਤਾਰ ਕੀਤਾ ਹੈ l ਉਨ੍ਹਾਂ ਕੋਲੋਂ ਮਹਿੰਦਰਾ ਐਕਸਯੂਵੀ, ਇੰਕ ਬੁਲੇਟ ਪਰੂਫ਼ ਜੈਕੇਟ, ਇੱਕ ਰਾਈਫ਼ਲ 315 ਬੋਰ, 25 ਕਾਰਤੂਸ, 1 ਰਾਈਫ਼ਲ 12 ਬੋਰ ਸਮੇਤ 25 ਕਾਰਤੂਸ, 1ਰਿਵਾਲਵਰ 32 ਬੋਰ, ਇੱਕ ਤੇਜ਼ਧਾਰ ਚਾਕੂ ਅਤੇ ਗੰਡਸਾ ਸਮੇਤ ਕਈ ਹੋਰ ਹਥਿਆਰ ਬਰਾਮਦ ਕੀਤੇ ਹਨ l ਇਨ੍ਹਾਂ ਦੀ ਪਹਿਚਾਣ ਗੈਂਗਸਟਰ ਪਰਮਿੰਦਰ ਸਿੰਘ ਉਰਫ਼ ਪਿੰਡਾਰੀ ਨੂਰਪੁਰਬੇਦੀ, ਜਸਪ੍ਰੀਤ ਉਰਫ਼ ਜੱਸੀ, ਅੰਕੁਸ਼ ਸ਼ਰਮਾ ਅਤੇ ਕੁਲਦੀਪ ਸਿੰਘ ਨਿਵਾਸੀ ਖੰਨਾ ਅਤੇ ਬਲਜਿੰਦਰ ਸਿੰਘ ਨਿਵਾਸੀ ਨੂਰਪੁਰਬੇਦੀ ਵੱਜੋਂ ਹੋਈ ਹੈ l ਪੁਲਿਸ ਨੇ ਸਾਰਿਆਂ ਨੂੰ ਕੋਰਟ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਲਿਆ ਹੈ l ਗੈਂਗਸਟਰ ਪਿੰਡਾਰੀ ਦੇ ਸੰਬੰਧ ਗੈਂਗਸਟਰ ਲਾਰੇਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਸੰਪਤ ਨੇਹਰਾ ਦੇ ਨਾਲ ਹਨ l ਪਿੰਡਾਰੀ ਹੀ ਇਨ੍ਹਾਂ ਗੈਂਗਸਟਰਾਂ ਦੇ ਭਗੌੜੇ ਸਾਥੀਆਂ ਦੇ ਬਹਿਣ ਦਾ ਇੰਤਜ਼ਾਮ ਨਾਲਾਗੜ, ਬੱਦੀ ਆਦਿ ਵਿੱਚ ਕਰਕੇ ਦਿੰਦਾ ਸੀ l ਪਿੰਡਾਰੀ ਖਿਲਾਫ਼ ਰੋਪੜ ਵਿੱਚ ਨਸ਼ਾ, ਲੁੱਟ ਖੋਹ ਆਦਿ ਵਾਰਦਾਤਾਂ ਦੇ 15 ਮਾਮਲੇ ਦਰਜ ਹਨ l ਇਸ ਤੋਂ ਇਲਾਵਾ ਹੋਰ ਕਈ ਜ਼ਿਲਿਆਂ ਵਿੱਚ ਕੇਸ ਦਰਜ ਹਨ l

Related posts

ਪੀਐਸਈਬੀ ਨੇ ਟੈਟ ਦੀ ਪ੍ਰੀਖਿਆ ‘ਚ ਅੰਗਹੀਣਾਂ ਨੂੰ ਦਿੱਤਾ ਆਹ ਤੋਹਫਾ, ਬਾਕੀ ਵਾਂਝੇ

Htv Punjabi

ਮੁੜ ਟੋਲ ਪਲਾਜਿਆਂ ‘ਚ ਬੋਲਣਗੇ ਕਬੂਤਰ, ਪੈਣਗੇ ਆਲਣੇ

htvteam

ਸ਼ਰਾਬੀਆਂ ਵਾਗੂੰ ਗੱਡੀ ਚਲਾਉਂਦੇ ਟੀਟੂ ਦਾ ਨਾਕੇ ‘ਤੇ ਪਿਆ ਪੰਗਾ

htvteam

Leave a Comment