Htv Punjabi
Punjab

ਹਨ੍ਹੇਰ ਸਾਂਈ ਦਾ !ਸੈਰ ਕਰਾਉਂਦਿਆਂ ਕੋਲ਼ੋਂ ਕਾਰ ਸਵਾਰ ਕੁੱਤਾ ਖੋਹ ਕੇ ਲੈ ਗਏ! ਫੇਰ ਦੇਖੋ ਅੱਗੇ ਕੀ ਹੋਇਆ!

ਪਟਿਆਲਾ : ਸਨੌਰ ਦੇ ਬੂਟਾ ਸਿੰਘ ਵਾਲਾ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਇੱਕ ਵਿਅਕਤੀ ਆਪਣੇ ਜਰਮਨ ਸ਼ੈਫ਼ਡ ਕੁੱਤੇ ਨੂੰ ਸੈਰ ਕਰਵਾ ਰਿਹਾ ਸੀ l ਇਸ ਦੌਰਾਨ ਕਾਰ ਸਵਾਰ ਤਿੰਨ ਲੋਕ ਪਿੱਛੇ ਤੋਂ ਆਏਅਤੇ ਕਾਰ ਦਾ ਦਰਵਾਜ਼ਾ ਪੋਲ ਕੇ ਕੁੱਤੇ ਨੂੰ ਅੰਦਰ ਖਿੱਚ ਕੇ ਫ਼ਰਾਰ ਹੋ ਗਏ l ਇਸ ਤੋਂ ਬਾਅਦ ਦੇਰ ਸ਼ਾਮ ਕਾਰ ਦਾ ਵੀਡੀਓ ਅਤੇ ਕੁੱਤੇ ਦੇ ਚੋਰੀ ਹੋਣ ਦੀ ਘਟਨਾ ਸ਼ੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਸੀl ਇਸ ਤੋਂ ਇਲਾਵਾ ਕੁੱਤੇ ਦੇ ਮਾਲਿਕ ਨੇ ਥਾਣਾ ਸਨੌਰ ਪੁਲਿਸ ਨੂੰ ਕੇਸ ਦਰਜ ਕਰਵਾ ਦਿੱਤਾ ਹੈ l ਹਰਦੀਪ ਸਿੰਘ ਨਿਵਾਸੀ ਬੂਟਾ ਸਿੰਘ ਵਾਲਾ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਕਿ 27 ਦਸੰਬਰ ਨੂੰ ਤਿੰਨ ਅਣਜਾਣ ਵਿਅਕਤੀ ਉਸਦੇ ਸੜਕ ਤੇ ਘੁੰਮ ਰਹੇ ਜਰਮਨ ਸ਼ੈਫ਼ਡ ਕੁੱਤੇ ਨੂੰ ਚੋਰੀ ਕਰਕੇ ਲੈ ਗਏ l ਇਸਦੀ ਸੀਸੀਟੀਵੀ ਰਿਕਾਰਡਿੰਗ ਉਸਦੇ ਕੋਲ ਹੈ l ਪੁਲਿਸ ਨੇ ਸੀਸੀਟੀਵੀ ਦੀ ਮਦਦ ਨਾਲ ਗੱਡੀ ਦਾ ਨੰਬਰ ਟਰੇਸ ਕਰਕੇ ਪਿੰਡ ਤੋਂ ਕੁੱਤੇ ਨੂੰ ਬਰਾਮਦ ਕਰ ਲਿਆ ਹੈ l

Related posts

ਆਹ ਮੁੰਡੇ ਗ਼ਲਤ ਕੰਮ ਕਰਦੇ ਰੰਗੇ ਹੱਥੀਂ ਕਾਬੂ, ਦੇਖੋ ਵੀਡੀਓ

htvteam

ਏਸੀਪੀ ਤੇ ਕਾਨੂੰਨਗੋ ਦੀ ਕੋਰੋਨਾ ਨਾਲ ਮੌਤ ਤੋਂ ਬਾਅਦ ਕੈਪਟਨ ਨੇ ਕੀਤਾ ਵੱਡਾ ਐਲਾਨ, ਦੇਖੋ ਕੀ ?

Htv Punjabi

SGPC ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਮਲੇਰਕੋਟਲਾ ਦੇ ਸਿੱਖ-ਮੁਸਲਿਮ ਸਾਂਝ ਦਫ਼ਤਰ ‘ਚ ਪਹੁੰਚਣ ‘ਤੇ ਸਵਾਗਤ

htvteam

Leave a Comment