Htv Punjabi
Pakistan Punjab

ਗੁਰਦੁਆਰਾ ਕਰਤਾਰਪੁਰ ਸਾਹਿਬ ‘ਚ ਭਾਰਤੀ ਕੀਰਤਨੀ ਜਥਿਆਂ ਵਲੋਂ ਕੀਤਾ ਜਾਂਦਾ ਸੀ ਕੀਰਤਨ, ਪਾਕਿਸਤਾਨ ਸਰਕਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਗੁੱਸੇ ਚ ਕਰਤਾ ਆਹ ਕੰਮ!

ਕਰਤਾਰਪੁਰ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਦੁਆਰਾ ਕਰਤਾਰਪੁਰ ਸਹਿਬ ਵਿੱਚ ਕੀਰਤਨ ਕਰਨ ਦੇ ਲਈ ਭੇਜੇ ਜਾਣ ਵਾਲੇ ਰਾਗੀ ਸਿੰਘਾਂ ਦੇ ਜੱਥੇ ਦੇ ਬਾਰੇ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 6 ਜਨਵਰੀ ਨੂੰ ਅੰਤਿਮ ਫ਼ੈਸਲਾ ਕਰੂਗੀ l ਇਸ ਦਿਨ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਪੀਐਸਜੀਪੀਸੀ ਦੇ ਪ੍ਰਧਾਨ ਭਾਈ ਸਤਵੰਤ ਸਿੰਘ ਦੀ ਅਗਵਾਈ ਵਿੱਚ ਬੈਠਕ ਹੋਵੇਗੀ l ਜਿਸ ਵਿੱਚ ਅਕਾਫ਼ ਬੋਰਡ ਦੇ ਸੀਨੀਅਰ ਮੈਂਬਰਾਂ ਦੇ ਸ਼ਾਮਿਲ ਹੋਣ ਦੀ ਸੰਭਾਵਾਨਾ ਹੈ l ਦਰਅਸਲ, ਜਦ ਤੋਂ ਕਰਤਾਰਪੁਰ ਕਾਰੀਡੋਰ ਖੁੱਲਿਆ ਹੈ, ਆਏ ਦਿਨ ਭਾਰਤ ਤੋਂ ਆਣ ਵਾਲੇ ਸਿੱਖ ਜੱਥੇ ਉੱਥੇ ਪਹੁੰਚ ਕੇ ਕੀਰਤਨ ਤਰਨਾ ਸ਼ੁਰੂ ਕਰ ਦਿੰਦੇ ਹਨ l ਇਨ੍ਹਾਂ ਵਿੱਚੋਂ ਸ਼੍ਰੋਮਣੀ ਦੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਰਾਗੀ ਸਿੰਘ ਜੱਥੇ ਸ਼ਾਮਿਲ ਹਨ l
ਪਿਛਲੇ ਦਿਨੀਂ ਆਏ ਕੀਰਤਨੀ ਜੱਥੇ ਨੇ 12 ਤੋਂ 22 ਦਸੰਬਰ ਤੱਕ ਹਰ ਦਿਨ ਉੱਥੇ ਕੀਰਤਨ ਕੀਤਾ ਤਾਂ ਇਹ ਮਾਮਲਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਆਇਆ ਅਤੇ ਉਨ੍ਹਾਂ ਨੇ 23 ਦਸੰਬਰ ਦੇ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਇਨ੍ਹਾਂ ਜੱਥਿਆਂ ਦੇ ਕੀਰਤਨ ਕਰਨ ਤੇ ਰੋਕ ਲਾ ਦਿੱਤੀ ਹੈ l ਹੁਣ ਐਸਜੀਪੀਸੀ ਨੇ ਪੀਐਸਜੀਪੀਸੀ ਦੇ ਪ੍ਰਧਾਨ ਭਾਈ ਸਤਵੰਤ ਸਿੰਘ ਨੂੰ ਪੱਤਰ ਲਿਖਕੇ ਬੇਨਤੀ ਕੀਤੀ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਕੀਰਤਨ ਕਰਨ ਦੇ ਲਈ ਭੇਜੇ ਜਾਣ ਵਾਲੇ ਰਾਗੀ ਸਿੰਘਾਂ ਅਤੇ ਦਸ ਲੰਗਰੀਆਂ ਦੇ ਲਈ ਦਸ ਦਿਨ ਦਾ ਵੀਜ਼ਾ ਤੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ, ਤਾਂਕਿ ਗੁਰਦਆਰਾ ਕਰਤਾਰਪੁਰ ਸਾਹਿਬ ਵਿੱਚ ਗੁਰਬਾਣੀ ਦਾ ਕੀਰਤਨ ਗੁਰੂ ਮਰਿਆਦਾ ਦੇ ਅਨੁਸਾਰ ਕੀਤਾ ਜਾ ਸਕੇ l

Related posts

ਘਰੇ ਅਦਰਕ-ਲਸਣ ਵਾਲੇ ਨੁਸਕੇ ਨਾਲ ਕਰੋ ਖੂਨ ਪਤਲੇ ਦਾ ਪੱਕਾ ਹੱਲ

htvteam

ਆਮ ਆਦਮੀ ਪਾਰਟੀ ਦੇ ਮੰਤਰੀ ਸਤੇਂਦਰ ਜੈਨ 24 ਦਸੰਬਰ ਨੂੰ ਪੰਜਾਬ ਦੇ ਕਾਰੋਬਾਰੀਆਂ ਨਾਲ ਰਾਜਪੁਰਾ ਵਿਖੇ ਮੀਟਿੰਗ ਕਰਨਗੇ

htvteam

ਹਵਾਲਾਤ ਅੰਦਰ ਕਪੜੇ ਲਾਹ ਨੌਜਵਾਨ ਨੇ ਕੀਤਾ ਓਹੀ ਕੰਮ

htvteam

Leave a Comment