Htv Punjabi
Punjab

ਦੇਖੋ ਸੁਖਜਿੰਦਰ ਰੰਧਾਵਾ ਕਿਸਦੇ ਖਿਲਾਫ ਕਰਨ ਜਾ ਰਹੇ ਨੇ 100 ਕਰੋੜ ਦਾ ਦਾਅਵਾ!

ਬਟਾਲਾ : ਜਿੱਥੇ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਅਤੇ ਦਲਜੀਤ ਸਿੰਘ ਚੀਮਾ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਗੁਰੂ ਨਾਨਕ ਦੇਵ ਜੀ ਦੀ ਫ਼ੋਟੋ ਤੇ ਭੱਦੀ ਸ਼ਬਦਾਵਲੀ ਕਰਨ ਦਾ ਇਲਜ਼ਾਮ ਲਗਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ l ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਵੀਡੀਓ ਨੂੰ ਤੋੜ ਮਰੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ l ਵਿਰੋਧੀ ਉਨ੍ਹਾਂ ਦੀ ਰਾਜਨੀਤੀ ਅਤੇ ਧਾਰਮਿਕ ਦਿੱਖ ਨੂੰ ਖਰਾਬ ਕਰਨ ਲਈ ਅਜਿਹਾ ਕਰ ਰਹੇ ਹਨ l ਉਨ੍ਹਾਂ ਨੈ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਹ ਵੀਡੀਓ ਚਲਾਇਆ ਹੈ, ਉਨਾਂ ਦੇ ਖਿਲਾਫ਼ 100 ਕਰੋੜ ਦੀ ਮਾਨਹਾਨੀ ਦਾ ਕੇਸ ਕਰੂੰਗਾ l ਬਟਾਲਾ ਐਸਐਸਪੀ ਨੂੰ ਕੁਝ ਚੈਨਲਾਂ ਦੇ ਖਿਲਾਫ਼ ਸ਼ਿਕਾਇਤ ਦੇ ਦਿੱਤੀ ਹੈ l ਦਰਅਸਲ ਰੰਧਾਵਾ ਦੇ ਇਸ ਵਾਇਰਲ ਵੀਡੀਓ ਨੇ ਪੰਜਾਬ ਵਿੱਚ ਸਿਆਸੀ ਮਾਹੌਲ ਨੂੰ ਫ਼ਿਰ ਤੋਂ ਗਰਮ ਕਰ ਦਿੱਤਾ ਹੈ l
ਭਾਜਪਾ ਨੇਤਾ ਤਰੁਣ ਚੁਘ ਨੇ ਐਤਵਾਰ ਨੂੰ ਕਿਹਾ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਸੀ ਨਾਲ ਤੁਲਨਾ ਕਰਨਾ ਅਪਰਾਧ ਹੈ l ਕੈਬਨਿਟ ਮੰਤਰੀ ਰੰਘਾਵਾ ਤੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ l ਰੰਧਾਵਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਹ ਹੁਸ਼ਿਆਰਪੁਰ ਵਿੱਚ ਸਨ ਤਾਂ ਕਿਸੀ ਨੇ ਫ਼ੋਨ ਕਰ ਕੇ ਦੱਸਿਆ ਕਿ ਇੱਕ ਚੈਨਲ ਤੇ ਉਨ੍ਹਾਂ ਦਾ ਵੀਡੀਓ ਚੱਲ ਰਿਹਾ ਹੈ.ਵੀਡੀਓ ਨੂੰ ਕਿਸੇ ਨੇ ਗਲਤ ਢੰਗ ਨਾਲ ਪੇਸ਼ ਕਰਕੇ ਨੁਕਸਾਨ ਪਹੰੁਚਾਉਣ ਦੀ ਕੋਸ਼ਿਸ਼ ਕੀਤੀ ਹੈ l ਵੀਡੀਓ ਦੇ ਪ੍ਰਸਾਰਣ ਨੂੰ ਲੈ ਕੇ ਕਿਸੇ ਨੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ l ਬਟਾਲਾ ਦੇ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨੂੰ ਚੈਨਲ ਦੇ ਤਿੰਨ ਲੋਕਾਂ ਅਤੇ ਕੁਛ ਅਣਪਛਾਤੇ ਲੋਕਾਂ ਤੇ ਸ਼ਿਕਾਇਤ ਦਰਜ ਕਰਵਾਈ ਹੈ l ਐਸਐਸਪੀ ਬਟਾਲਾ ਨੇ ਦੱਸਿਆ ਕਿ ਰੰਧਾਵਾ ਨੇ ਸ਼ਿਕਾਇਤ ਦਿੱਤੀ ਹੈ l ਸਟੇਟ ਸਾਈਬਰ ਕ੍ਰਾਈਮ ਸੈਲ ਨੂੰ ਜਾਂਚ ਦੇ ਵੀਡੀਓ ਭੇਜਿਆ ਜਾਵੇਗਾ l ਰਿਪੋਰਟ ਆਉਣ ਤੋਂ ਬਾਅਦ ਅਸਲੀਅਤ ਸਾਹਮਣੇ ਆਵੇਗੀ ਅਤੇ ਫ਼ੇਰ ਅੱਗੇ ਬਣਦੀ ਕਾਰਵਾਈ ਕੀਤੀ ਜਾਵੇਗੀ l

Related posts

ਹਵਾ ਵਾਲਾ ਟੈਂਕ ਫੱਟਣ ਨਾਲ ਇਕ ਦੀ ਮੌਤ; ਧਮਾਕੇ ਨਾਲ ਪੂਰੇ ਇਲਾਕੇ ‘ਚ ਫੈਲੀ ਦਹਿਸ਼ਤ

htvteam

ਕਲਰਕ ਨੂੰ 16 ਮਹੀਨੇ ਤੋਂ ਨਹੀਂ ਮਿਲੀ ਤਨਖਾਹ, ਗੁੱਸੇ ਵਿੱਚ ਕਰ ਬੈਠਾ ਇਹ ਕੰਮ

Htv Punjabi

ਸਿਆਸਤ ਚ ਵੱਡਾ ਭੂਚਾਲ, ਕੈਪਟਨ ਨੂੰ ਨਵਾਂ ਨੋਟਿਸ ਜਾਰੀ

htvteam

Leave a Comment