Htv Punjabi
Punjab

ਇੱਕ ਉਲਟੀ ਕਾਰਨ ਦੇਖੋ ਇਸ ਬੰਦੇ ਨੂੰ ਕਿਵੇਂ ਗਵਾਉਣੀ ਪਈ ਆਪਣੀ ਕਾਰ, ਹੁਣ ਮਾਰਦੈ ਮੱਥੇ ‘ਤੇ ਹੱਥ!

ਲੁਧਿਆਣਾ : ਪੰਜਾਬ ਵਿੱਚ ਵੱਧ ਰਹੀ ਬੇਰੁਜ਼ਗਾਰੀ ਕਾਰਨ ਪੰਜਾਬ ਦੇ ਨੌਜਵਾਨ ਡਕੈਤੀ ਅਤੇ ਚੋਰੀ ਵਰਗੀਆਂ ਵਾਰਦਾਤਾਂ ਕਰਨ ਲੱਗ ਪਏ ਹਨ l ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਲੁਧਿਆਣਾ ਤੋਂ ਸਾਹਮਣੇ ਆਇਆ ਹੈ l ਜਿੱਥੇ ਚਾਰ ਨੋਜਵਾਨਾਂ ਨੇ ਸਵਿਫ਼ਟ ਕਾਰ ਕਿਰਾਏ ਤੇ ਬੁੱਕ ਕਰਾਉਣ ਤੋਂ ਬਾਅਦ ਕਾਰ ਨੂੰ ਵਿੱਚ ਰਸਤੇ ਵਿੱਚ ਰੋਕ ਕੇ ਡਰਾਈਵਰ ਨੂੰ ਬੰਧਕ ਬਣਾਇਆ ਅਤੇ ਉਸ ਤੋਂ ਕਾਰ ਲੈ ਕੇ ਫ਼ਰਾਰ ਹੋ ਗਏ l ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੁਰਿੰਦਰ ਸਿੰਘ ਵਾਸੀ ਨਿਊ ਕੁਲਦੀਪ ਨਗਰ ਜੋਧੇਵਾਲ ਨੇ ਦੱਸਿਆ ਕਿ ਉਹ ਜੋਧਵਾਲ ਬਸਤੀ ਵਿੱਚ ਆਪਣੀ ਸਵਿਫ਼ਟ ਕਾਰ ਲੈ ਕੇ ਖੜ ਸੀ l
ਇਸ ਦੌਰਾਨ ਚਾਰ ਨੌਜਵਾਨਾਂ ਨੇ ਉਸ ਤੋਂ ਸਾਹਨੇਵਾਲ ਤੱਕ ਗੱਡੀ ਕਿਰਾਏ ਤੇ ਬੁੱਕ ਕਰਵਾ ਲਈ l ਜਿਵੇਂ ਹੀ ਉਹ ਪਿੰਡ ਜੁਗਿਯਾਣਾ ਪਹੁੰਚੇ ਤਾਂ ਇੱਕ ਨੌਜਵਾਨ ਨੇ ਉਲਟੀ ਦਾ ਬਹਾਨਾ ਲਾ ਕੇ ਗੱਡੀ ਰੁਕਵਾ ਲਈ ਅਤੇ ਤੇਜ਼ ਹਥਿਆਰ ਦਿਖਾ ਕੇ ਉਸਨੂੰ ਉਸਦੀ ਗੱਡੀ ਵਿੱਚ ਹੀ ਬੰਧਕ ਬਣਾ ਲਿਆ l ਉਹ ਉਸਨੂੰ ਖੰਨਾ ਤੱਕ ਨਾਲ ਲੈ ਕੇ ਗਏ ਤੇ ਉੱਥੇ ਉਸਨੂੰ ਗੱਡੀ ਤੋਂ ਨੀਚੇ ਊਤਾਰਕੇ ਫ਼ਰਾਰ ਹੋ ਗਏ l ਉਸ ਦੌਰਾਨ ਉਹ ਬੰਧਕ ਡਰਾਈਵਰ ਦਾ ਮੋਬਾਈਲ ਅਤੇ ਨਕਦੀ ਵੀ ਲੈ ਗਏ l ਉਸਨੈ ਕਿਸੀ ਤਰ੍ਹਾਂ ਆਪਣੇ ਜਾਨਕਾਰ ਨੂੰ ਫ਼ੋਨ ਕਰ ਇਸ ਸੰਬੰਧੀ ਸੂਚਨਾ ਦਿੱਤੀ l ਥਾਣਾ ਜੋਧੇਵਾਲ ਦੀ ਪੁਲਿਸ ਨੇ ਉਸਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ l

Related posts

90 ਫੀਸਦ ਬਿਮਾਰੀਆਂ ਨੂੰ ਐਵੇਂ ਕਰੋ ਟਾਟਾ-ਟਾਟਾ-ਬਾਏ-ਬਾਏ; ਅੱਜ ਤੋਂ ਸ਼ੁਰੂ ਕਰ ਦਿਓ ਆਹ ਛੋਟਾ ਜਿਹਾ ਕੰਮ

htvteam

PUBG ਗੇਮ ਖੇਡਦੇ ਖੇਡਦੇ ਮੁੰਡੇ ਨੇ ਬੰਦ ਕਮਰੇ ‘ਚ ਕਰ ਲਿਆ ਕੁੱਝ ਅਜਿਹਾ

htvteam

ਬੰਦੇ ਦਾ ਲੀਵਰ ਕਦੋਂ ਖਰਾਬ ਹੋਣਾ ਸ਼ੁਰੂ ਹੁੰਦੈ, ਸੁਣੋ

htvteam

Leave a Comment