Htv Punjabi
Punjab

ਨਵੇਂ ਸਾਲ ‘ਤੇ ਆਹ ਇੰਸਪੈਕਟਰ ਦੇ ਘਰ ਤੇ ਚੱਲੀਆਂ ਗੋਲੀਆਂ,15-20 ਬੰਦੇ ਭੱਜੇ, ਤਾਂ ਲੋਕਾਂ ਨੂੰ ਪਤਾ ਲੱਗਿਆ ਵੀ ਕੀ ਹੋਇਆ ਸੀ

ਅੰਮ੍ਰਿਤਸਰ : ਨਿਊ ਅੰਮ੍ਰਿਤਸਰ ਦੀ ਨੈਸ਼ਨਲ ਸਿਟੀ ਵਿੱਚ ਰਹਿੰਦੇ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ ਦੇ ਘਰ ਤੇ ਹਮਲੇ ਦੀ ਵਾਰਦਾਤ ਸਾਹਮਣੇ ਆਈ ਹੈ l ਬਦਮਾਸ਼ਾਂ ਨੇ ਘਰ ਵਿੱਚ ਖੜੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ, ਤੇ ਘਰ ਦੀਆਂ ਹੋਰ ਚੀਜਾਂ ਦੀ ਵੀ ਤੋੜਫ਼ੋੜ ਕੀਤੀ l ਪੁਲਿਸ ਦੇ ਮੁਤਾਬਿਕ ਇਸ ਵਾਰਦਾਤ ਦੀ ਵਜਾ ਲੁੱਟ ਦੱਸੀ ਜਾ ਰਹੀ ਹੈ, ਹਾਲਾਂਕਿ ਇੰਸਪੈਕਟਰ ਵੱਲੋਂ ਕੀਤੀ ਗਈ ਫ਼ਇਰਿੰਗ ਦੇ ਕਾਰਨ ਬਦਮਾਸ਼ ਭੱਜ ਗਏ l ਫ਼ਿਲਹਾਲ ਵਿਭਾਗ ਦੀ ਟੀਮ ਛਾਣਬੀਣ ਕਰ ਰਹੀ ਹੈ l ਮਾਮਲਾ ਨਿਊ ਅੰਮ੍ਰਿਤਸਰ ਦੀ ਨੈਸ਼ਨਲ ਸਿਟੀ ਦਾ ਹੈ l ਇੰਸਪੈਕਟਰ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਸਵੇਰ 6 ਵਜੇ 10 ਤੋਂ 15 ਦੇ ਕਰੀਬ ਨੌਜਵਾਨਾਂ ਨੇ ਉਨ੍ਹਾਂ ਦੇ ਘਰ ਧਾਵਾ ਬੋਲ ਦਿੱਤਾ l ਉਨ੍ਹਾਂ ਨੇ ਘਰ ਵਿੱਚ ਤੋੜਫ਼ੋੜ ਕੀਤੀ ਅਤੇ ਫੇਰ ਕਾਰ ਦੇ ਸ਼ੀਸ਼ੇ ਤੋੜ ਦਿੱਤੇ l
ਇੰਸਪੈਕਟਰ ਦਾ ਕਹਿਣਾ ਕਿ ਉਹ ਘਰੇ ਹੀ ਸੀ ਅਤੇ ਉਸ ਨੇ ਹਵਾਈ ਫ਼ਾਇਰਿੰਗ ਕੀਤੀ ਤਾਂ ਹਮਲਾਵਰ ਬਦਮਾਸ਼ ਭੱਜ ਗਏ l ਬਾਅਦ ਵਿੱਚ ਇੰਸਪੈਕਟਰ ਨੇ ਪੁਲਿਸ ਵਿਭਾਗ ਨੂੰ ਸੂਚਿਤ ਕੀਤਾ ਤਾਂ ਪੁਲਿਸ ਟੀਮ ਨੇ ਮੌਕੇ ਤੇ ਪਹੰੁਚ ਕੇ ਸਬੂਤ ਇੱਕਠੇ ਕੀਤੇ ਅਤੇ ਅਣਪਛਾਤੇ ਹਮਲਾਵਰਾਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ l

Related posts

ਪਾਕਿ ਗਈ ਸਰਬਜੀਤ ਕੌਰ ਨਾਲ ਰੇਪ ! ਪਤੀ ਦੇ ਖੁਲਾਸੇ ?

htvteam

ਕੱਲੀ-ਕੈਰੀ ਗੋਰੀ ਮੇਮ ਚੜ੍ਹੀ ਪੰਜਾਬ ਪੁਲਿਸ ਦੇ ਹੱਥੇ; ਪੱਤਰਕਾਰ ਨੂੰ ਇਸ਼ਾਰਾ ਕਰਕੇ ਦੱਸਗੀ ਸਭ ਕੁਝ

htvteam

ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ; ਨੌਜਵਾਨ ਦੀ ਹੋਈ ਰੂਹ ਕੰਬਾਊ ਮੌ+ਤ

htvteam

Leave a Comment