ਚੰਡੀਗੜ੍ਹ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਰਾਜ ਦੀ ਆਰਥਿਕ ਸਥਿਤੀ ‘ਤੇ ਬੀਤੇ ਮਹੀਨੇ ਜਿਸ ਤਰ੍ਹਾਂ ਦਾ ਪੱਤਰ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਹੈ, ਉਸ ਤੋਂ ਇਹ ਸਾਫ਼ ਹੈ ਕਿ ਸਥਿਤੀ ਹੱਥੋਂ ਨਿਕਲਦੀ ਜਾ ਰਹੀ ਹੈ l ਦਸ ਸਾਲ ਪਹਿਲਾਂ ਪੰਜਾਬ ‘ਤੇ ਕੁੱਲ ਕਰਜ਼ 74,777 ਕਰੋੜ ਰੁਪਏ ਸੀ, ਪਰ 2019.2020 ਵਿੱਚ ਇਹ 2,29,612 ਕਰੋੜ ਤੱਕ ਪਹੁੰਚਨ ਦਾ ਅਨੁਮਾਨ ਹੈ l ਸਰਕਾਰ ਨੂੰ ਆਪਣੇ ਸਾਰੇ ਸਰਤਾਂ ਤੋਂ ਪ੍ਰਾਪਤ ਹੋਣ ਵਾਲੀ ਕਮਾਈ ਵਿੱਚ 10,437 ਕਰੋੜ ਰੁਪਏ ਦਾ ਗੈਪ ਹੈ ਜਿਸ ਨੂੰ ਪੂਰਾ ਕਰਨ ਵਿੱਚ ਕਾਫ਼ੀ ਮਸ਼ਕਤ ਕਰਨੀ ਪੈ ਰਹੀ ਹੈ l ਆਰਥਿਕ ਸੰਕਟ ਤੋਂ ਨਜਿੱਠਣ ਦੇ ਲਈ ਮੁੱਖ ਮੰਤਰੀ ਨੇ ਵਿੱਤ ਵਿਭਾਗ ਅਤੇ ਆਪਣੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ l ਮੀਟਿੰਗ ਵਿੱਚ ਸਾਰੇ ਵਿਭਾਗਾਂ ਦੇ ਖਰਚ ਨੂੰ ਘੱਟ ਕਰਨ ਅਤੇ ਆਮਦਨੀ ਵਧਾਉਣ ਦੇ ਲਈ ਜੋ ਅੰਕੜੇ ਪੇਸ਼ ਕੀਤੇ ਗਏ ਉਨ੍ਹਾਂ ਦੇ ਅਨੁਸਾਰ 5230 ਕਰੋੜ ਰੁਪਏ ਦੇ ਬਿਲਾਂ ਦੀ ਅਦਾਇਗੀ ਵੀ ਕੀਤੀ ਜਾਣੀ ਬਾਕੀ ਹੈ l
