Htv Punjabi
Punjab

ਠੇਕੇ ਤੋਂ ਸ਼ਰਾਬ ਲੈਂਦੇ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਦਾ ਦੇਖੋ ਕੀ ਕੀਤਾ ਹਾਲ

ਅੰਮ੍ਰਿਤਸਰ : ਪੰਜ ਸਿੰਘ ਸਾਹਿਬਾਨ ਦੀ ਬੈਠਕ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਚੰਢੋਕ ਨੂੰ ਸ਼ਰਾਬ ਖਰੀਦਣ ‘ਤੇ ਧਾਰਮਿਕ ਸਜ਼ਾ ਸੁਣਾਈ ਗਈ l ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਹੋਈ l ਪਰਮਜੀਤ ਸਿੰਘ ਨੂੰ ਤਿੰਨ ਤਿੰਨ ਦਿਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਅਤੇ ਸ਼੍ਰੀ ਗੁਰਦੁਆਰਾ ਸ਼ੀਸ਼ ਗੰਜ ਵਿੱਚ ਭਾਂਡੇ ਮਾਂਜਣ, ਜੁੱਤੀਆਂ ਸਾਫ ਕਰਨ ਅਤੇ ਗੁਰਬਾਣੀ ਸਰਵਣ ਕਰਨੀ ਹੋਵੇਗੀ l ਇਹ ਸਜ਼ਾ ਪੂਰੀ ਹੋਣ ਦੇ ਬਾਅਦ ਚੰਢੋਕ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਸ਼੍ਰੀ ਅਖੰਡ ਪਾਠ ਰਖਵਾਉਣਗੇ l ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ 5100 ਰੁਪਏ ਦੀ ਦੇਗ ਚੜਾ ਕੇ ਇੱਥੇ ਮਾਫ਼ੀ ਮੰਗਣ ਦੀ ਅਰਦਾਸ ਕਰਨਗੇ l ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲ ਬਾਤ ਵਿੱਚ ਕਿਹਾ ਕਿ ਇੱਕ ਵੀਡੀਓ ਵਿੱਚ ਚੰਢੋਕ ਠੇਕੇ ਤੋਂ ਸ਼ਰਾਬ ਦੀ ਬੋਤਲ ਖਰੀਦਦੇ ਦਿਖ ਰਹੇ ਹਨ l ਇਸ ਸੰਦਰਭ ਵਿੱਚ ਸੰਗਤ ਨੇ ਸ਼੍ਰੀ ਅਕਾਲ ਤਖਤ ਨੂੰ ਕਈ ਸ਼ਿਕਾਇਤਾਂ ਭੇਜੀਆਂ ਸਨ l ਇਸ ਸ਼ਿਕਾਇਤ ‘ਤੇ ਸਪੱਸ਼ਟੀਕਰਨ ਦੇਣ ਦੇ ਲਈ ਚੰਢੋਕ ਨੂੰ ਪੰਜ ਸਿੰਘ ਸਾਹਿਬਾਨ ਦੀ ਬੈਠਕ ਵਿੱਚ ਬੁਲਾਇਆ ਗਿਆ ਸੀ l ਪੁੱਛਗਿਛ ਦੇ ਦੌਰਾਨ ਚੰਢੋਕ ਨੇ ਸਵੀਕਾਰ ਕੀਤਾ ਗਿ ਉਨ੍ਹਾਂ ਨੇ ਠੇਕੇ ਤੋਂ ਸ਼ਰਾਬ ਦੀ ਬੋਤਲ ਖਰੀਦੀ ਸੀ ਪਰ ਕਿਸੇ ਹੋਰ ਦੇ ਲਈ ਖਰੀਦੀ ਸੀ l ਚੰਢੋਕ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਗਤ ਦੀ ਹਜ਼ੂਰੀ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਸ਼ਰਾਬ ਨਹੀਂ ਪੀਤੀ ਸੀ l ਸਪੱਸ਼ਟੀਕਰਨ ਸੁਣਨ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੀ ਡਿਓਢੀ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਨੇ ਚੰਢੋਕ ਨੂੰ ਧਾਰਮਿਕ ਸਜ਼ਾ ਸੁਣਾਈ l

Related posts

ਮੁੰਡੇ ਨੇ ਆਪਣੇ ਅਕਾਊਂਟ ਤੇ ਪਾਈ ਅਜਿਹੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਚੱਕ ਲਿਆ ਪੁਲਿਸ ਨੇ

htvteam

ਫੋਨ ਕਾਲ ਨੇ ਇੱਕੋ ਝਟਕੇ ‘ਚ ਬਰਬਾਦ ਕਰ’ਤੇ ਪਰਿਵਾਰ;ਦੇਖੋ ਵੀਡੀਓ

htvteam

ਅਣਜਾਣ ਲੋਕਾਂ ਨੂੰ ਘਰੇ ਵਾੜ੍ਹਨ ‘ਤੋਂ ਰਹੋ ਸਾਵਧਾਨ

htvteam

Leave a Comment