Htv Punjabi
Punjab

ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਲਈ ਸਰਕਾਰ ਨੇ ਲਿਆਂਦਾ ਆਹ ਸਿਸਟਮ, ਅੱਧੇ ਕੁ ਨਰਾਜ਼ ਅੱਧੇ ਕੁ ਖੁਸ਼

ਲੁਧਿਆਣਾ : ਸਰਕਾਰੀ ਸਕੁਲਾਂ ਵਿੱਚ ਸਟਾਫ਼ ਦਾ ਲੇਟ ਆਉਣਾ ਅਕਸਰ ਸੁਣਨ ਨੂੰ ਮਿਲਦਾ ਹੈ l ਇਹ ਵੀ ਇਲਜ਼ਾਮ ਲਾਏ ਜਾਂਦੇ ਹਨ ਕਿ ਅਧਿਆਪਕ ਅਤੇ ਨਾਨ ਟੀਚਿੰਗ ਸਟਾਫ਼ ਦੇਰ ਨਾਲ ਆਉਣ ਤੋਂ ਬਾਅਦ ਵੀ ਹਾਜ਼ਿਰੀ ਰਜਿਸਟਰ ਵਿੱਚ ਵਿੱਚ ਹਾਜ਼ਰੀ ਲਾਉਂਦੇ ਹਨ l ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ ਸਕੂਲਾਂ ਵਿੱਚ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਦੇ ਕਰਮਚਾਰੀਆਂ ਦੇ ਲਈ ਬਾਇਓਮੈਟ੍ਰਿਕ ਸਿਸਟਮ ਵਿੱਚ ਹਾਜ਼ਰੀ ਲਾਉਣ ਦੀ ਵਿਵਸਥਾ ਜਲਦ ਹੀ ਲਾਗੂ ਕਰਨ ਜਾ ਰਿਹਾ ਹੈ l ਮਸ਼ੀਨਾਂ ਲੱਗਣ ਤੋਂ ਬਾਅਦ ਵਿਦਿਆਰਥੀ ਅਤੇ ਸਟਾਫ਼ ਨੂੰ ਸਮੇਂ ‘ਤੇ ਸਕੂਲ ਆਣਾ ਪਵੇਗਾ ਅਤੇ ਛੁੱਟੀ ਹੋਣ ਤੋਂ ਬਾਅਦ ਹੀ ਉਹ ਸਕੂਲ ਜਾ ਸਕਣਗੇ l ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਸੋਮਵਾਰ ਨੂੰ ਪ੍ਰਦੇਸ਼ ਦੇ ਸਾਰੇ ਜ਼ਿਲ੍ਹਾ ਸਿਂਖਿਆ ਅਫ਼ਸਰਾਂ ਅਤੇ ਬਲਾਕ ਸਿੱਖਿਆ ਅਫ਼ਸਰਾਂ ਨੂੰ ਪੱਤਰ ਜ਼ਾਰੀ ਕਰਕੇ ਸਰਕਾਰੀ ਸਕੂਲਾਂ ਵਿੱਚ ਬਾਇਓਮੈਟਰਿਕ ਮਸ਼ੀਨਾਂ ਇੰਸਟਾਲ ਕਰਨ ਦੇ ਲਈ ਸੂਚਨਾ ਦੇ ਦਿੱਤੀ ਗਈ ਹੈ l ਪੱਤਰ ਵਿੱਚ ਕਿਹਾ ਗਿਆ ਹੈ ਕਿ ਇੱਕ ਅਪ੍ਰੈਲ 2020 ਵਿੱਚ ਆਨਲਾਈਨ ਹਾਜ਼ਰੀ ਦੀ ਵਿਵਸਥਾ ਲਾਗੂ ਹੋ ਜਾਵੇਗੀ l

 

Related posts

ਇੱਥੋਂ ਦੀ ਖਿਡਾਰੀਆਂ ਦੀ ਦਾਰੂ ਪਾਰਟੀ ਦੀ ਫੋਟੋ ਵਾਇਰਲ

Htv Punjabi

ਚਿੱਟੇ ਦਿਨ ਹੀ ਆਹ ਪਾ-ਪੀ ਬੰਦੇ ਨੇ ਕੀਤਾ ਦਿਲ ਦਹਿ-ਲਾਉਣ ਵਾਲਾ ਕਾ-ਰਾ

htvteam

ਸ਼ੂਗਰ ਵਾਲਿਆਂ ਲਈ ਆਹ 7 ਫਰੂਟ ਅੰਮ੍ਰਿਤ ਨੇ… ਮਜ਼ੇ ਨੇ ਨਾਲ ਖਾਓ ਨਾਲੇ ਸ਼ੂਗਰ ਭਜਾਓ

htvteam

Leave a Comment