Htv Punjabi
Punjab

ਆਹ ਬੰਦੇ ਜ਼ਨਾਨੀਆਂ ਨੇ ਠੱਗੀ ਮਾਰਨ ਦਾ ਕੱਢ ਲਿਆ ਨਵਾਂ ਈ ਤਰੀਕਾ, ਰੋਕਣ ‘ਤੇ ਕਹਿੰਦੇ ਆਤਮਹੱਤਿਆ ਕਰ ਲਵਾਂਗੇ

ਆਨੰਦਪੁਰ ਸਾਹਿਬ : ਰੋਪੜ ਜ਼ਿਲ੍ਹੇ ਆਨੰਦਪੁਰ ਸਾਹਿਬ ਵਿੱਚ ਸੋਮਵਾਰ ਸ਼ਾਮ ਨੂੰ ਇੱਕ ਜੋੜ੍ਹੇ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਹੋਇਆ ਹੈ l ਇਲਜ਼ਾਮ ਹੈ ਕਿ ਡਾਇਮੰਡ ਅਤੇ ਸੋਨੇ ਦੇ ਗਹਿਣੇ ਦੇਣ ਦੀ ਸਕੀਮ ਚਲਾ ਕਈ ਲੋਕਾਂ ਨੂੰ ਸ਼ਿਕਾਰ ਬਣਾਇਆ ਗਿਆ l ਇਨ੍ਹਾਂ ਸਭ ਤੋਂ 41.16 ਲੱਖ ਰੁਪਏ ਠੱਗੇ ਗਏ ਹਨ ਅਤੇ ਜਦੋਂ ਸਕੀਮ ਦੇ ਗਹਿਣਿਆਂ ਦਾ ਕੋਈ ਅਤਾ ਪਤਾ ਨਹੀਂ ਚੱਲਿਆ ਤਾਂ ਲੋਕਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ l ਜਿਸ ‘ਤੇ ਕਿ ਮੁਲਜ਼ਮ ਜੋੜ੍ਹੇ ਨੇ ਆਤਮ ਹੱਤਿਆ ਕਰ ਲੋਕਾਂ ਨੂੰ ਫਸਾ ਦੇਣ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ l ਫਿਲਹਾਲ ਪੁਲਿਸ ਨੇ ਜੋੜ੍ਹੇ ਅਤੇ ਇਨ੍ਹਾਂ ਦਾ ਸਾਥ ਦੇਣ ਵਾਲੇ ਦੋ ਹੋਰ ਲੋਕਾਂ ਦੇ ਖ਼ਿਲਾਫ਼ ਜਾਲਸਾਜ਼ੀ ਦਾ ਕੇਸ ਕਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ l
ਮੁਲਜ਼ਮਾਂ ਦੀ ਪਹਿਚਾਣ ਸਾਰਿਕਾ ਗੋਚਰ ਪਤਨੀ ਨਵੀਨ ਗੋਚਰ ਨਿਵਾਸੀ ਸੈਕਟਰ 33 ਏ ਚੰਡੀਗੜ੍ਹ, ਰੋਹਿਤ ਕਵਾਤਰਾ ਨਿਵਾਸੀ ਸੈਕਟਰ 50 ਅਤੇ ਮੈਨੇਜਰ ਜਗਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ l ਇਨ੍ਹਾਂ ਦੇ ਖ਼ਿਲਾਫ਼ ਰਛਪਾਲ ਸਿੰਘ ਪਿੰਡ ਗੰਗੁਵਾਲ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਾਰਿਕਾ ਗੋਚਰ ਅਤੇ ਰੋਹਿਤ ਕਵਾਤਰਾ ਆਪਣੇ ਦੋ ਏਜੰਟਾਂ ਜਗਪ੍ਰੀਤ ਸਿੰਘ ਅਤੇ ਉਸਦੀ ਪਤਨੀ ਸ਼ੋਰੀ ਦੇ ਮਾਧਿਅਮ ਤੋਂ ਗੋਲਡ ਅਤੇ ਡਾਇਮੰਡ ਦੀ ਜਵੈਲਰੀ ਨੂੰ ਪ੍ਰਮੋਟ ਕਰਨ ਦੇ ਲਈ ਤਿੰਨ ਅਲੱਗ ਅਲੱਗ ਸਕੀਮਾਂ ਚਲਾ ਕੇ ਲੋਕਾਂ ਨੂੰ ਇਸ ਵਿੱਚ ਫਸਾਇਆ ਗਿਆ ਅਤੇ ਲੱਖਾਂ ਰੁਪਏ ਦੀ ਠੱਗੀ ਕੀਤੀ ਸੀ l ਪੀੜਿਤਾਂ ਨੇ ਦੱਸਿਆ ਕਿ ਪੈਸੇ ਮੰਗਣ ‘ਤੇ ਮੁਲਜ਼ਮ ਬੋਲਦੇ ਸਨ ਕਿ ਆਪਣੀ ਜਾਨ ਦੇ ਕੇ ਤੁਹਾਨੂੰ ਫਸਾ ਦੇਵਾਂਗੇ l ਇਸ ‘ਤੇ ਆਨੰਦਪੁਰ ਸਾਹਿਬ ਦੇ ਐਸਐਚਓ ਭਾਰਤ ਭੂਸ਼ਣ ਨੇ ਕਿਹਾ ਕਿ ਰਛਪਾਲ ਸਿੰਘ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ l

Related posts

ਹਰਾ ਸੂਟ ਪਾਈ ਬੈਠੀ ਜਨਾਨੀ ਦੇ ਇਸ਼ਾਰੇ ਤੇ ਦਫ਼ਤਰ ਚ ਆਹ ਕੀ ਹੋ ਗਿਆ

htvteam

ਮਜੀਠੀਆ ਨੇ ਰਾਜੂ ਖੰਨਾ ਨੂੰ ਕਾਂਗਰਸ ਬਾਰੇ ਕਹੀਆਂ ਆਹ ਗੱਲਾਂ

Htv Punjabi

ਢੀਂਡਸਾ ਅਕਾਲੀ ਦਲ ਨੇ ਮਾਰਿਆ ਇੱਕ ਹੋਰ ਮੋਰਚਾ, ਆਹ ਪੂਰੀ ਪਾਰਟੀ ਹੀ ਸ਼ਾਮਲ ਹੋ ਗਈ ਢੀਂਡਸਾ ਦਲ ‘ਚ 

Htv Punjabi

Leave a Comment