Htv Punjabi
Punjab

ਭਾਰਤੀ ਫ਼ੌਜ ਦੇ ਇੱਕ ਅਧਿਕਾਰੀ ਸਣੇ ਆਹ ਦੋ ਬੰਦੇ ਕਰ ਰਹੇ ਸੀ ਵੱਡਾ ਕਾਰਾ, ਕਾਬੂ

ਅੰਮ੍ਰਿਤਸਰ : ਭਾਰਤ ਪਾਕਿ ਸਰਹੱਦ ‘ਤੇ ਡਰੋਨ ਗਤੀਵਿਧੀਆਂ ਵਧੱਣ ਤੋਂ ਬਾਅਦ ਹਾਈਅਲਰਟ ‘ਤੇ ਚੱਲ ਹੀ ਪੁਲਿਸ ਨੇ 2 ਅਤਿਆਧੁਨਿਕ ਚਾਈਨਿਜ਼ ਡਰੋਨ ਸਮੇਤ ਸਰੱਹਦ ਦੇ ਦੂਜੇ ਪਾਸੇ ਤੋਂ ਹਥਿਆਰਾਂ ਅਤੇ ਨਸ਼ੇ ਦੀ ਤਸਕਰੀ ਵਿੱਚ ਸੈਨਾ ਦੇ ਫੌਜੀਅਤੇ ਦੋ ਹੋਰ ਤਸਕਰਾਂ ਨੂੰ ਗਿਰਫ਼ਤਾਰ ਕੀਤਾ ਹੈ l ਸ਼ੁੱਕਰਵਾਰ ਨੂੰ ਖੁਲਾਸਾ ਕਰਦੇ ਹੋਏ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਸੈਨਾ ਵਿੱਚ ਬਤੌਰ ਫੌਜੀ ਤੈਨਾਤ ਰਾਹੁਲ ਚੌਹਾਨ ਡਰੋਨ ਖਰੀਦਦ ਅਤੇ ਸਪਲਾਈ ਕਰਨ ‘ਤੇ ਸਰਹੱਦ ਪਾਰ ਦੇ ਤਸਕਰਾਂ ਨੂੰ ਸਿਖਲਾਈ ਦੇਣ ਵਿੱਚ ਸ਼ਾਮਿਲ ਸੀ l ਹੋਰ ਮੁਲਜ਼ਮਾਂ ਦੀ ਪਹਿਚਾਣ ਅੰਮ੍ਰਿਤਸਰ ਦੇ ਧਰਮਿੰਦਰ ਸਿੰਘ ਅਤੇ ਸਰਾਏ ਅਮਾਨਤ ਖਾਨ ਪਿੰਡ ਕਾਲਸ ਦੇ ਨਿਵਾਸੀ ਬਲਕਾਰ ਸਿੰਘ ਦੇ ਰੂਪ ਵਿੱਚ ਹੋਈ ਹੈ l ਸਰਚ ਆਪਰੇਸ਼ਨ ਵਿੱਚ ਡਰੋਨ ਬੈਟਰੀਆਂ,ਡਰੋਨ ਕੰਟੇਨਰਜ਼, 2 ਵਾਕੀ ਟਾਕੀ, 6.22 ਲੱਖ ਰੁਪਏ ਨਕਦੀ, ਇਨਸਾਸ ਰਾਈਫਲ ਦੇ ਮੈਗਜ਼ੀਨ ਵੀ ਬਰਾਮਦ ਕੀਤੇ ਗਏ ਹਨ l ਮਾਡਊਲ ਦੇ ਦੋ ਮੈਂਬਰ ਅਜੈਪਾਲ ਸਿੰਘ ਅਤੇ ਪਰਮਜੀਤ ਸਿੰਘ ਨਿਵਾਸੀ ਮੌਦੇ ਹਲੇ ਫ਼ਰਾਰ ਹਨ l ਮਾਮਲੇ ਦੀ ਜਾਂਚ ਲਈ ਐਸਆਈਟੀ ਵੀ ਬਣਾਈ ਗਈ ਹੈ l ਰਾਹੁਲ ਚੌਹਾਨ ਪੁੱਤਰ ਸ਼ੀਸ਼ ਪਾਲ ਚੌਹਾਨ ਨੂੰ ਅੰਬਾਲਾ, ਧਰਮਿੰਦਰ ਨੂੰ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਹਰਦੋ ਰਤਨ ਤੋਂ ਗ੍ਰਿਫ਼ਤਾਰ ਕੀਤਾ ਗਿਆ l

Related posts

ਅੰਦੋਲਨ ਚ ਬੈਠੇ ਕਿਸਾਨਾਂ ਦੇ ਹੌਸਲੇ ਦੀ ਮਿਸਾਲ ਬਣਨ ਲੱਗੇ ਫਰੀਦਕੋਟ ਦੇ ਨੋਜਵਾਨ ਕਿਸਾਨ

htvteam

ਕਾਂਗਰਸ, ਅਕਾਲੀ, ਭਾਜਪਾ ਦਾ ਇੱਕ ਮਕਸਦ ਕਿਸੇ ਵੀ ਤਰਾਂ ‘ਆਪ’ ਦੀ ਸਰਕਾਰ ਬਣਾਉਣ ਤੋਂ ਰੋਕਣਾ: ਅਰਵਿੰਦ ਕੇਜਰੀਵਾਲ

htvteam

2 ਦਿਨ ਪਹਿਲਾਂ ਨੌਜਵਾਨ ਹਲਕਿਆ ਤਾਂ ਮਾਂ ਨੂੰ ਕੱਟ ਕੇ ਖਾਇਆ

Htv Punjabi

Leave a Comment