Htv Punjabi
Punjab

ਚੰਡੀਗੜ੍ਹ ਹਸਪਤਾਲ ‘ਚ ਚੱਲੀਆਂ ਗੋਲੀਆਂ, ਇੱਕ ਜ਼ਖ਼ਮੀ

ਚੰਡੀਗੜ੍ਹ : ਜੀਐਮਸੀਐਚ 32 ਦੀ ਪਾਰਕਿੰਗ ਵਿੱਚ ਲੁਧਿਆਣਾ ਨਿਵਾਸੀ ਨੌਜਵਾਨ ਨੂੰ ਮਾਰਨ ਆਏ ਕਰੂਜ਼ ਕਾਰ ਸਵਾਰ ਬਦਮਾਸ਼ਾਂ ਨੇ ਆਈ 20 ਕਾਰ ‘ਤੇ ਤਾਬੜਤੋੜ ਫਾਇਰਿੰਗ ਕੀਤੀ l ਇਸ ਦੌਰਾਨ ਭੈਣ ਦਾ ਇਲਾਜ ਕਰਾਉਣ ਆਏ ਇੱਕ ਹੋਰ ਵਿਅਕਤੀ ਦੀ ਬਾਂਹ ‘ਤੇ ਗੋਲੀ ਜਾ ਲੱਗੀ l ਜਿਸ ਕਰਕੇ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ l ਜਦ ਕਿ ਕਾਰ ਸਵਾਰ ਮੁਲਜ਼ਮ ਮੌਕ ਤੋਂ ਫਰਾਰ ਹੋ ਗਏ l ਮਾਮਲੇ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਿਸ ਨੇ ਨਾਲਾਗੜ ਨਿਵਾਸੀ ਗੁਰਦਿਆਲ ਨੂੰ ਹਸਪਤਾਲ ਪਹੁੰਚਾਇਆ l ਉੱਥੇ ਹੀ ਪੁਲਿਸ ਲੁਧਿਆਣਾ ਨਿਵਾਸੀ ਜਗਤਾਰ ਤੋਂ ਪੁੱਛਗਿਛ ਕਰਨ ਵਿੱਚ ਲੱਗੀ ਹੋਈ ਹੈ l ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਕਾਫੀ ਦੇਰ ਤੱਕ ਜਗਤਾਰ ਦਾ ਪਿੱਛਾ ਕੀਤਾ l ਇਸ ਤੋਂ ਬਾਅਦ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ l ਸੈਕਟਰ 34 ਥਾਣਾ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਦੇ ਖਿਲਾਫ਼ ਹੱਤਿਆ ਦੀ ਕੋਸ਼ਿਸ਼, ਆਰਮਜ਼ ਐਕਟ ਸਮੇਤ ਹੋਰ ਧਾਰਾਵਾਂ ‘ਤੇ ਮਾਮਲਾ ਦਰਜ ਕਰ ਤਲਾਸ਼ ਸ਼ੁਰੂ ਕਰ ਦਿੱਤੀ ਹੈ l
ਵਾਰਦਾਤ ਸ਼ੁੱਕਰਵਾਰ ਰਾਤ ਕਰੀਬ 11.30 ਵਜੇ ਦੀ ਹੈ l ਮਿਲੀ ਜਾਣਕਾਰੀ ਅਨੁਸਾਰ ਜੀਐਮਸੀਐਚ 32 ਦੇ ਐਂਟਰੀ ਗੇਟ ਪਾਰਕਿੰਗ ਦੇ ਕੋਲ ਗੋਲੀਆਂ ਚਲਾਈਆਂ ਹਨ l ਸੂਚਨਾ ਮਿਲਣ ‘ਤੇ ਐਸਪੀ ਸਿਟੀ ਵਿਨੀਤ ਕੁਮਾਰ, ਨੇਹਾ ਯਾਦਵ, ਥਾਣਾ ਮੁਖੀ ਬਲਦੇਵ ਕੁਮਾਰ ਸਮੇਤ ਹੋਰ ਟੀਮ ਮੈਕੋ ‘ਤੇ ਪਹੁੰਚੀ l ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਗੁਰਦਿਆਲ ਦੀ ਬਾਂਹ ‘ਤੇ ਗੋਲੀ ਲੱਗੀ ਹੈ l ਜਖ਼ਮੀ ਗੁਰਦਿਆਲ ਨੇ ਦੱਸਿਆ ਕਿ ਉਹ ਆਪਣੀ ਭੈਣ ਦਾ ਜੀਐਮਸੀਐਚ 32 ਵਿੱਚ ਇਲਾਜ ਕਰਵਾਉਣ ਆਇਆ ਸੀ l ਕਿਸੇ ਕੰਮ ਦੇ ਲਈ ਉਹ ਬਾਹਰ ਗਿਆ ਸੀ l ਜਿਵੇਂ ਹੀ ਉਹ ਆਪਣੀ ਕਵਿਡ ਕਾਰ ਪਾਰਕਿੰਗ ਵਿੱਚ ਖੜ੍ਹੀ ਕਰਕੇ ਹਸਪਤਾਲ ਵਿੱਚ ਜਾਣ ਲੱਗਿਆ l ਇਸ ਦੌਰਾਨ ਜ਼ੋਰਦਾਰ ਆਵਾਜ਼ ਆਈ ਅਤੇ ਉਸਦੀ ਬਾਂਹ ਵਿੱਚੋਂ ਖੂਨ ਨਿਕਲਣ ਲੱਗਾ l ਉਸ ਨੂੰ ਕੁਝ ਸਮਝ ਨਹੀਂ ਆਇਆ ਕਿ ਉਸਦੇ ਨਾਲ ਕੀ ਹੋਇਆ ਹੈ l ਇਸ ਤੋਂ ਬਾਅਦ ਪੁਲਿਸ ਨੇ ਜਗਤਾਰ ਦਾ ਬਿਆਨ ਦਰਜ ਕਰਵਾਇਆ ਹੈ l ਬਿਆਨ ਵਿੱਚ ਉਸ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਸਮਰਾਲਾ ਦਾ ਨਿਵਾਸੀ ਹੈ l ਉਹ ਜੀਐਮਸੀਐਚ 32 ਵਿੱਚ ਆਪਣੇ ਜਾਣਕਾਰ ਦਾ ਇਲਾਜ ਕਰਾਉਣ ਆਇਆ ਹੈ l ਇਸ ਦੌਰਾਨ ਉਸਦੇ ਦੋਸਤਾਂ ਨੇ ਦੱਸਿਆ ਕਿ ਕਾਲੇ ਰੰਗ ਦੀ ਕਰੂਜ਼ ਕਾਰ ਵਿੱਚ ਕੁਝ ਲੋਕ ਉਸ ਦੀ ਕਾਫੀ ਦੇਰ ਤੋਂ ਤਲਾਸ਼ ਕਰ ਰਹੇ ਸਨ l ਉਸਦਾ ਪਿੱਛਾ ਵੀ ਕੀਤਾ ਜਾ ਰਿਹਾ ਸੀ l ਇਸ ਤੋਂ ਬਾਅਦ ਕਰੀਬ ਚਾਰ ਤੋਂ ਪੰਜ ਮੁਲਜ਼ਮਾਂ ਨੇ ਉਸਦੀ ਆਈ 20 ਕਾਰ ‘ਤੇ ਹਮਲਾ ਕੀਤਾ ਅਤੇ ਫ਼ਰਾਰ ਹੋ ਗਏ l ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਦੋਸਤਾਂ ਦੀ ਉਨ੍ਹਾਂ ਨੌਜਵਾਨਾਂ ਨਾਲ ਪਹਿਲਾਂ ਵੀ ਲੜਾਈ ਹੋ ਚੁੱਕੀ ਹੈ l

Related posts

ਲਓ ਜੀ CM ਭਗਵੰਤ ਮਾਨ ਨੇ ਦਿੱਤਾ ਪੰਜਾਬੀਆਂ ਨੂੰ ਵੱਡਾ ਤੋਹਫਾ

htvteam

ਛੋਟੇ ਬੱਚਿਆਂ ਤੋਂ ਮੰਗਵਾਉਂਦਾ ਸੀ ਭੀਖ, ਫੇਰ ਦੇਖੋ ਪੁਲਿਸ ਨੇ ਕਬਜ਼ੇ ‘ਚੋਂ ਬੱਚੇ ਛੁਡਾ ਕੇ ਕੀਤਾ ਹਾਲ

Htv Punjabi

ਕੁੱਤਿਆਂ ਦੀ ਡਾਰ ਨੇ ਪਾੜਤੀ ਜਨਾਨੀ

htvteam

Leave a Comment