Htv Punjabi
Punjab

2 ਦਿਨ ਪਹਿਲਾਂ ਨੌਜਵਾਨ ਹਲਕਿਆ ਤਾਂ ਮਾਂ ਨੂੰ ਕੱਟ ਕੇ ਖਾਇਆ

ਜਲੰਧਰ : ਸਿਵਿਲ ਹਸਪਤਾਲ ਵਿੱਚ ਸ਼ਨੀਵਾਰ ਸ਼ਾਮ ਕਰੀਬ 5 ਵਜੇ ਬਟਾਲਾ ਦੇ ਰਹਿਣ ਵਾਲੇ 28 ਸਾਲ ਦੇ ਵਿੱਕੀ ਨੂੰ ਉਸ ਦੇ ਪਾਰਿਵਾਰਿਕ ਮੈਂਬਰ ਐਮਰਜੈਂਸੀ ਤੋਂ ਲੈ ਕੇ ਆਏ ਤਾਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਰੈਫਰ ਕਰ ਦਿੰਤਾ l ਕਾਰਨ ਨੌਜਵਾਨ ਨੂੰ 7 ਸਾਲ ਪਾਿਲਾਂ ਕੁੱਤੇ ਨੇ ਕੱਟਿਆ ਸੀ ਜਿਸ ਕਾਰਨ ਉਹ ਦੋ ਦਿਨ ਪਹਿਲਾਂ ਹਲਕ ਗਿਆ ਸੀ l ਉੱਥੇ ਹੀ ਸਿਵਿਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਇਨਸਾਨੀਅਤ ਸ਼ਰਮਸਾਰ ਹੋਈ l
ਦਰਅਸਲ, ਡਾਕਟਰਾਂ ਦੇ ਰੈਫਰ ਕਰਨ ਦੇ ਬਾਅਦ ਹਸਪਤਾਲ ਵਿੱਚ ਖੜੇ ਅੱਧਾ ਦਰਜਨ ਤੋਂ ਜ਼ਿਆਦਾ ਪ੍ਰਾਈਵੇਟ ਐਂਬੂਲੈਂਸ ਸੰਚਾਲਕ ਮਰੀਜ਼ ਨੂੰ ਲੈ ਕੇ ਜਾਣ ਤੋਂ ਮਨ੍ਹਾਂ ਕਰ ਰਹੇ ਸਨ l ਉੱਥੇ ਹੀ ਆਖਰ ਵਿੱਚ 6500 ਰੁਪਏ ਵਿੱਚ ਇੱਕ ਐਂਬੂਲੈਂਸ ਵਾਲਾ ਵਿੱਕੀ ਨੂੰ ਅੰਮ੍ਰਿਤਸਰ ਛੱਡਣ ਦੇ ਲਈ ਰਾਜ਼ੀ ਹੋਇਆ l ਜਾਣਕਾਰੀ ਦਿੰਦੇ ਨੌਜਵਾਨ ਦੇ ਚਾਚਾ ਵਿਕਾਸ ਨੇ ਦੱਸਿਆ ਕਿ ਵਿੱਕੀ ਨੂੰ 7 ਸਾਲ ਪਹਿਲਾਂ ਘਰ ਦੇ ਹੀ ਪਾਲਤੂ ਕੁੱਤ ਨੇ ਕੱਟਿਆ ਸੀ ਪਰ ਵਿੱਕੀ ਤਦ ਠੀਕ ਸੀ l ਵੀਰਵਾਰ ਨੂੰ ਅਚਾਨਕ ਉਹ ਅਜੀਬ ਹਰਕਤਾਂ ਕਰਨ ਲੱਗਾ l ਉਹ ਪਾਣੀ ਤੋਂ ਡਰਨ ਲੱਗਿਆ ਅਤੇ ਸ਼ੀਸ਼ੇ ਨੂੰ ਦੇਖ ਕੇ ਭੱਜਣ ਲੱਗਾ l ਜਿਸ ਤੋਂ ਬਾਅਦ ਉਸ ਨੂੰ ਲੋਕਲ ਡਾਕਟਰ ਦੇ ਕੋਲ ਲੈ ਗਏ ਤਾਂ ਉਸ ਨੇ ਬੁਖਾਰ ਦੀ ਦਵਾਈ ਦਿੱਤੀ ਪਰ ਸ਼ਨੀਵਾਰ ਨੂੰ ਉਸ ਨੇ ਬਟਾਲਾ ਵਿੱਚ ਆਪਣੀ ਮਾਂ ਨੂੰ ਕੱਟ ਲਿਆ l ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਉਸ ਨੂੰ ਜਲੰਧਰ ਦੇ ਸਿਵਿਲ ਹਸਪਤਾਲ ਵਿੱਚ ਇਲਾਜ ਕਰਨ ਦੇ ਲਈ ਲੈ ਕੇ ਆਏ ਸਨ l ਡਾਕਟਰਾਂ ਨੇ ਮਰੀਜ਼ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਰੈਫਰ ਕੀਤਾ ਤਾਂ ਇੱਕ ਇੱਕ ਕਰ ਮਰੀਜ਼ ਨੂੰ ਲੈ ਕੇ ਜਾਣ ਲਈ ਪ੍ਰਾਈਵੇਟ ਐਂਬੂਲੈਂਸ ਵਾਲੇ ਆ ਗਏ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮਰੀਜ਼ ਕੁੱਤੇ ਦੇ ਕੱਟਣ ਦੇ ਕਾਰਨ ਹਲਕ ਗਿਆ ਹੈ ਤਾਂ ਸਾਰਿਆਂ ਨੇ ਮਰੀਜ਼ਾਂ ਨੂੰ ਐਂਬੂਲੈਂਸ ਵਿੱਚ ਪਾਉਣ ਤੋਂ ਮਨ੍ਹਾਂ ਕਰ ਦਿੱਤਾ ਪਰ ਵਿੱਕੀ ਦੇ ਪਾਰਿਵਾਰਿਕ ਮੈਂਬਰ ਹਸਪਤਾਲ ਵਿੱਚ ਮੌਜੂਦ ਐਂਬੂਲੈਂਸ ਡਰਾਈਵਰਾਂ ਨੂੰ ਹੱਥ ਜੋੜ ਬੇਨਤੀ ਕਰ ਰਹੇ ਸਨ ਕਿ ਮਰੀਜ਼ ਨੂੰ ਅੰਮ੍ਰਿਤਸਰ ਵਿੱਚ ਛੱਡ ਆਉਣ l

Related posts

ਸਕੂਲ ਪ੍ਰਿੰਸੀਪਲ ਨੇ ਆਹ ਕੀ ਕਰਤਾ, ਵੀਡੀਓ ਹੋਈ ਲੀਕ

htvteam

ਪਵਿੱਤਰ ਦਿਹਾੜੇ ਤੇ ਕੀਤੀ ਪ੍ਰਵਾਸੀ ਨੇ ਘਟੀਆਂ ਕਰਤੂਤ ?

htvteam

ਪੰਜਾਬ ‘ਚ ਛੇਵਾਂ ਪੇਅ ਕਮਿਸ਼ਨ ਦਸੰਬਰ ਤੱਕ ਹੋ ਜਾਵੇਗਾ ਲਾਗੂ: ਮਨਪ੍ਰੀਤ ਬਾਦਲ

htvteam

Leave a Comment