Htv Punjabi
Punjab

ਘਰਵਾਲੀ ਕਰਦੀ ਸੀ ਪਾਰਲਰ ‘ਚ ਕੰਮ, ਘਰ ਆਉਣ ‘ਤੇ ਪਤੀ ਨੇ ਕੀਤਾ ਆ ਕਾਰਾ

ਅਬੋਹਰ : ਇੱਥੋਂ ਦੇ ਪੰਜਪੀਰ ਨਗਰ ਵਿੱਚ ਸ਼ੁੱਕਰਵਾਰ ਰਾਤ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਹੋਣ ਦੇ ਕਾਰਨ ਉਸ ਨੂੰ ਜ਼ਹਿਰੀਲਾ ਪਦਾਰਥ ਪਿਲਾ ਦਿੱਤਾ l ਹਾਲਤ ਜ਼ਿਆਦਾ ਵਿਗੜਨ ਕਰਕੇ ਉਸ ਨੂੰ ਰਿਸ਼ਤੇਦਾਰਾਂ ਨੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ l ਔਰਤ ਦੀ ਹਾਲਤ ਜ਼ਿਆਦਾ ਵਿਗੜਨ ਕਰਕੇ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ, ਜਿੱਥੇ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਗਈ l ਪੁਲਿਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨ ‘ਤੇ ਮ੍ਰਿਤਕਾ ਦੇ ਪਤੀ ਸੁਧੀਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ l ਜਾਣਕਾਰੀ ਦੇ ਅਨੁਸਾਰ ਪੰਜਪੀਰ ਨਗਰ ਗਲੀ ਨੰਬਰ 10 ਨਿਵਾਸੀ ਪਵਨਦੀਪ ਕੌਰ ਪੁੱਤਰੀ ਅਮਰੀਕ ਸਿੰਘ ਦੀ ਮਾਤਾ ਭੋਲੀ ਕੌਰ ਨੇ ਦੱਸਿਆ ਕਿ ਉਸਦੀ ਕੁੜੀ ਪਵਨਦੀਪ ਕੌਰ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ l ਬੀਤੇ ਦਿਨ ਜਦੋਂ ਉਹ ਘਰ ਪਹੁੰਚੀ ਤਾਂ ਉਸਦਾ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ l ਭੋਲੀ ਕੌਰ ਨੇ ਪਵਨਦੀਪ ਕੌਰ ਦੇ ਪਤੀ ਸੁਧੀਰ ‘ਤੇ ਇਲਜ਼ਾਮ ਲਾਉਂਦੇ ਹੋਏ ਦੱਸਿਆ ਕਿ ਝਗੜੇ ਤੋਂ ਬਾਅਦ ਉਸ ਨੇ ਪਵਨਦੀਪ ਨੂੰ ਜ਼ਹਿਰ ਪਿਲਾ ਕੇ ਕਮਰੇ ਵਿੱਚ ਬੰਦ ਕਰ ਦਿੱਤਾ l ਜਿਸ ਤੋਂ ਬਾਅਦ ਉਹ 6 ਸਾਲ ਦੇ ਬੱਚੇ ਨੂੰ ਲੈ ਕੇ ਫਰਾਰ ਹੋ ਗਿਆ l ਗੁਆਂਢੀਆਂ ਨੂੰ ਪਤਾ ਲੱਗਣ ‘ਤੇ ਉਨ੍ਹਾਂ ਨੇ ਪਵਨਦੀਪ ਕੌਰ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਿਲ ਕਰਵਾਇਆ,ਜਿੱਥੇ ਇਲਾਜ ਦੇ ਦੌਰਾਨ ਉਸ ਨੇ ਦਮ ਤੋੜ ਦਿੱਤਾ l

Related posts

ਕੋਰੋਨਾ ਦੀ ਡਿਊਟੀ ਤੇ ਤੈਨਾਤ ਥਾਣੇਦਾਰ ਦੀ ਹੋਈ ਮੌਤ, ਪੁਲਿਸ ਨੂੰ ਪਈਆਂ ਭਾਜੜਾਂ

Htv Punjabi

ਪੁਲਿਸੀਏ ਨੇ ਕੁੜੀ ‘ਤੇ ਰੱਖ ਲਈ ਗੰ-ਦੀ ਅੱਖ ! ਫੇਰ ਸਵਾਦ ਸਵਾਦ ਚ ਕਰ ਗਿਆ ਲੁੱ–ਚੀ ਹਰਕਤ

htvteam

ਮਾਂ ਨੂੰ ਫੋਨ ਕਰਕੇ ਧੀ ਨੇ ਕਿਹਾ ਕਿ ਮੈਨੂੰ ਲੈ ਜਾਓ, ਪੇਕੇ ਵਾਲੇ ਪਹੁੰਚੇ ਤਾਂ ਮਿਲੀ ਲਾਸ਼

Htv Punjabi

Leave a Comment