Htv Punjabi
Punjab

ਮਸ਼ੂਕ ਆਪਣੇ ਆਸ਼ਕ ਤੋਂ ਕਰ ਰਹੀ ਸੀ ਆਹ ਮੰਗ, ਫੇਰ ਆਸ਼ਕ ਦਾ ਵੀ ਜਾਗ ਗਿਆ ਅੰਦਰਲਾ ਸ਼ੈਤਾਨ, ਦੇਖੋ ਕਿਉਂ, ਕਿਵੇਂ ‘ਤੇ ਕਿੰਨਾ ਡਿੱਗਿਆ ਆਸ਼ਕ

ਮੁਕਤਸਰ : ਬੁੱਧਵਾਰ ਦੀ ਰਾਤ ਨੂੰ ਪਿੰਡ ਸੋਥਾ ਦੀ ਇੱਕ ਕੁੜੀ ਦੀ ਹੱਤਿਆ ਕਰਕੇ ਲਾਸ਼ ਨੂੰ ਖੇਤ ਵਿੱਚ ਸੁੱਟ ਦਿੱਤਾ ਸੀ l ਇਸ ਕੇਸ ਵਿੱਚ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ l ਮੁਕਤਸਰ ਪੁਲਿਸ ਨੇ 48 ਘੰਟਿਆਂ ਵਿੱਚ ਕਾਤਲ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ l ਐਸਐਸਪੀ ਮੁਕਤਸਰ ਰਾਜਬਚਨ ਸਿੰਘ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਐਸਪੀ ਇਨਵੈਸਟੀਗੇਸ਼ਨ ਗੁਰਮੇਲ ਸਿੰਘ, ਡੀਐਸਪੀ ਇਨਵੈਸਟੀਗੇਸ਼ਨ ਜਸਮੀਤ ਸਿੰਘ ਅਤੇ ਡੀਐਸਪੀ ਤਲਵਿੰਦਰ ਸਿੰਘ ਕਰ ਰਹੇ ਸਨ l ਜਾਂਚ ਵਿੱਚ ਪਤਾ ਲੱਗਿਆ ਕਿ ਮ੍ਰਿਤਕ ਕੁੜੀ ਦੀ ਹੱਤਿਆ ਪਿੰਡ ਮਹਿਰਾਜਵਾਲਾ ਨਿਵਾਸੀ ਜਗਮੀਤ ਸਿੰਘ ਉਰਫ਼ ਗੋਰੀ ਨੇ ਕੀਤੀ ਸੀ l ਜਗਮੀਤ ਦੇ ਮ੍ਰਿਤਕ ਮਨਪ੍ਰੀਤ ਦੇ ਨਾਲ ਪ੍ਰੇਮ ਸੰਬੰਧ ਸਨ, ਪਰ ਜਗਮੀਤ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਅਤੇ ਮਨਪ੍ਰੀਤ ਕੌਰ ਜਗਮੀਤ ਨੂੰ ਉਸ ਦੇ ਨਾਲ ਵਿਆਹ ਕਰਾਉਣ ਦੇ ਲਈ ਮਜ਼ਬੂਰ ਕਰ ਰਹੀ ਸੀ, ਜਿਸ ਕਾਰਨ ਉਸ ਨੇ ਉਸ ਦਾ ਕਤਲ ਕਰ ਦਿੱਤਾ l

ਐਸਐਸਪੀ ਨੇ ਦੱਸਿਆ ਕਿ ਮਨਪ੍ਰੀਤ ਕੌਰ ਅਤੇ ਮੁਜ਼ਰਮ ਜਗਮੀਤ ਸਿੰਘ ਉਰਫ਼ ਗੌਰੀ ਦੇ ਤਿੰਨ ਸਾਲ ਤੋਂ ਪ੍ਰੇਮ ਸੰਬੰਧ ਸਨ, ਪਰ ਜਗਮੀਤ ਸਿੰਘ ਦਾ 2 ਸਾਲ ਪਹਿਲਾਂ ਕਿਤੇ ਹੋਰ ਵਿਆਹ ਹੋ ਗਿਆ ਸੀ ਅਤੇ ਉਸ ਦਾ ਇੱਕ ਬੱਚਾ ਵੀ ਸੀ l ਪਰ ਮਨਪ੍ਰੀਤ ਕੌਰ ਜਗਮੀਤ ਸਿੰਘ ਨੂੰ ਵਾਰ ਵਾਰ ਵਿਆਹ ਕਰਵਾਉਣ ਲਈ ਮਜ਼ਬੂਰ ਕਰ ਰਹੀ ਸੀ l ਦੋਨਾਂ ਦੇ ਸੰਬੰਧਾਂ ਬਾਰੇ ਇਨ੍ਹਾਂ ਦੇ ਘਰਵਾਲਿਆਂ ਨੂੰ ਵੀ ਪਤਾ ਸੀ ਅਤੇ ਇਸ ਸੰਬੰਧ ਵਿੱਚ ਕਰੀਬ ਦੋ ਮਹੀਨੇ ਪਹਿਲਾਂ ਪੰਚਾਇਤ ਵਿੱਚ ਇਨ੍ਹਾਂ ਦੋਨਾਂ ਨੂੰ ਆਪਸ ਵਿੱਚ ਮਿਲਣ ਤੋਂ ਰੋਕਿਆ ਵੀ ਗਿਆ ਸੀ, ਪਰ ਮਨਪ੍ਰੀਤ ਕੌਰ ਜਗਮੀਤ ਸਿੰਘ ਦੇ ਘਰ ਜਾ ਕੇ ਵਿਆਹ ਕਰਨ ਦੇ ਲਈ ਮਜ਼ਬੂਰ ਕਰਦੀ ਸੀ l

Related posts

ਸਪੀਕਰ ਲਾਕੇ ਝਾੜੂ ਵਾਲੇ ਨੇ ਪੂਰੇ ਪਿੰਡ ‘ਚ ਕਰਤੀ ਅਨਾਉਂਸਮੈਂਟ; ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

htvteam

ਬੱਸ ਸਵੇਰੇ ਸਵੇਰੇ ਆਹ ਪੱਤੇ ਖਾਓ ਦਿਲ ਦੇ ਰੋਗ ਭੁੱਲ ਜਾਓ

htvteam

ਸ਼ੰਭੂ ਬਾਰਡਰ ਤੇ ਬਣਿਆ ਪਾਕਿਸਤਾਨ ਵਾਲਾ ਮਾਹੌਲ ?

htvteam

Leave a Comment