ਚੰਡੀਗੜ੍ਹ : ਕੈਬਨਿਟ ਬੈਠਕ ਵਿੱਚ ਮੰਗਲਵਾਰ ਨੂੰ ਲਿਆਂਦੀ ਪੇਸ਼ਕਸ਼ ਤੇ ਬਾਜਵਾ ਨੇ ਕਿਹਾ ਕਿ ਛੇ ਕੈਬਨਿਟ ਮੰਤਰੀਆਂ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਉਹ ਮੀਟਿੰਗ ਵਿੱਚ ਮੌਜੂਦ ਵੀ ਨਹੀਂ ਸਨ, ਫਿਰ ਵੀ ਉਨ੍ਹਾਂ ਦਾ ਨਾਮ ਪੇਸ਼ਕਸ਼ ਵਿੱਚ ਪਾਇਆ ਗਿਆ ਹੈ l ਬਾਜਵਾ ਨੇ ਕਿਹਾ ਕਿ ਇਨ੍ਹਾਂ ਮੰਤਰੀਆਂ ਨੇ ਮੈਨੂੰ ਕਿਹਾ ਕਿ ਤੁਸੀਂ ਜੋ ਕੰਮ ਕਰ ਰਹੇ ਹੋ, ੳਹੁ ਬਹੁਤ ਵਧੀਆ ਹੈ l ਐਂਵੇ ਹੀ ਡਟੇ ਰਹੋ l ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਵਿੱਚ ਸਿਆਸੀ ਖਿੱਚੋਤਾਣ ਵਿੱਚ ਭਲੇ ਹੀ ਪੂਰੀ ਕੈਬਨਿਟ ਕੈਪਟਨ ਦੇ ਨਾਲ ਖੜੀ ਹੋ ਗਈੇ ਹੈ ਪਰ ਬਾਜਵਾ ਦੇ ਤੇਵਰਾਂ ਵਿੱਚ ਕਿਤੇ ਕੋਈ ਨਰਮੀ ਦਿਖਾਈ ਨਹੀਂ ਦੇ ਰਹੀ l ਪੰਜਾਬ ਕੈਬਨਿਟ ਦੁਆਰਾ ਬਾਜਵਾ ਦੇ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਦੀ ਇੱਕੋ ਲੈਅ ਵਿੱਚ ਕੀਤੀ ਗਈ ਮੰਗ ਦੇ ਅਗਲੇ ਹੀ ਦਿਨ ਬਾਜਵਾ ਨੇ ਜਵਾਬੀ ਹਮਲੇ ਕਰਦੇ ਹੋਏ ਸਾਫ ਕਰ ਦਿੱਤਾ ਕਿ ਉਹ ਆਪਣੀ ਗੱਲ ‘ਤੇ ਕਾਇਮ ਹਨ l ਕੈਪਟਨ ਸਰਕਾਰ ਨੂੰ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨੇ ਹੀ ਪੈਣੇ ਹਨ ਅਤੇ ਅਸੀਂ ਉਨ੍ਹਾਂ ਦੇ ਨਾਲ ਪਾਪ ਦੇ ਭਾਗੀ ਨਹੀਂ ਬਣਾਂਗੇ l ਸਰਕਾਰ ਵਿੱਚ ਜੇਕਰ ਸਭ ਕੁਝ ਠੀਕ ਹੁੰਦਾ ਤਾਂ ਉਹ ਆਵਾਜ਼ ਹੀ ਕਿਉਂ ਚੁੱਕਦੇ l
ਬਾਜਵਾ ਨੇ ਕਿਹਾ ਕਿ ਉਹੀ ਗੱਲਾਂ ਨੂੰ ਚੁੱਕ ਰਹੇ ਹਨ ਜਿਹੜੀਆਂ ਪੰਜਾਬ ਦੀ ਜਨਤਾ ਅਤੇ ਪਾਰਟੀ ਵਰਕਰ ਚੁੱਕ ਰਹੇ ਹਨ l ਸਾਰਵਜਨਿਕ ਮੰਚਾਂ ‘ਤੇ ਕੈਪਟਨ ਦੀ ਆਲੋਚਨਾ ਦੇ ਸਵਾਲ ‘ਤੇ ਬਾਜਵਾ ਨੇ ਕਿਹਾ ਕਿ ਕੋਈ ਹੋਰ ਪਲੇਟਫਾਰਮ ਨਹੀਂ ਹੈ l ਪਾਰਟ ਦੇ ਪਲੇਟਫਾਰਮ ‘ਤੇ ਕਦੀ ਉਨ੍ਹਾਂ ਨੂੰ ਬੁਲਾਇਆ ਨਹੀਂ ਗਿਆ l ਬਾਜਵਾ ਨੇ ਕਿਹਾ ਕਿ ਤਿੰਨ ਸਾਲ ਵਿੱਚ ਉਨ੍ਹਾਂ ਨੂੰ ਕੈਪਟਨ ਸਾਹਿਬ ਦੇ ਕੇਵਲ ਇੱਕ ਵਾਰ ਦਰਸ਼ਨ ਦੀਦਾਰ ਹੋਏ ਹਨ l ਜੇਕਰ ਮੌਜੂਦਾ ਰਾਜ ਸਭਾ ਮੈ਼ਬਰ ਅਤੇ ਸਾਬਕਾ ਪ੍ਰਧਾਨ ਦੇ ਦਰਸ਼ਨ ਮੈਨੂੰ ਨਹੀਂ ਹੁੰਦੇ ਤਾਂ ਸੋਚੋ ਆਮ ਲੋਕਾਂ ਨੂੰ ਕੈਪਟਨ ਕਦੋਂ ਮਿਲਦੇ ਹੋਣਗੇ ਜਾਂ ਪਾਰਟੀ ਵਰਕਰਾਂ ਨਾਲ ਉਨ੍ਹਾਂ ਦੀ ਮੁਲਾਕਾਤ ਕਿੰਨੀ ਕੁ ਹੁੰਦੀ ਹੋਵੇਗੀ l
