Htv Punjabi
Punjab

ਦਾਦੀ ਪੋਤੇ ਨੂੰ ਦੇਣ ਲੱਗੀ ਚਾਹ, ਬਦਲੇ ‘ਚ ਪੋਤੇ ਨੇ ਦਾਦੀ ਅਤੇ ਭੂਆ ਨਾਲ ਕਰਤਾ ਆਹ ਕਾਰਾ

ਚੰਡੀਗੜ੍ਹ : ਪੰਜਾਬ ਵਿੱਚ ਜ਼ਮੀਨ ਹੜਪਣ ਦੇ ਲਈ ਪੋਤੇ ਨੇ ਬੁੱਧਵਾਰ ਨੂੰ ਦਾਦੀ ਅਤੇ ਭੂਆ ਨੂੰ ਪਿਸਤੌਲ ਨਾਲ 6 ਗੋਲੀਆਂ ਮਾਰ ਦਿੱਤੀਆਂ l ਜਿਨ੍ਹਾਂ ਵਿੱਚ ਤਿੰਨ ਗੋਲੀਆਂ ਭੂਆ ਦੇ ਸਿਰ ਵਿੱਚ ਅਤੇ ਇੱਕ ਗੋਲੀ ਜਬੜੇ ਵਿੱਚ ਲੱਗੀ, ਜਦਕਿ ਦੋ ਗੋਲੀਆਂ ਦਾਦੀ ਦੀ ਲੱਤਾਂ ਵਿੱਚ ਜਾ ਲੱਗੀਆਂ l ਮੁਕਤਸਰ ਦੇ ਪਿੰਡ ਸੱਮੇਵਾਲੀ ਵਿੱਚ ਹੋਈ ਵਾਰਦਾਤ ਦੇ ਬਾਅਦ ਮੁਲਜ਼ਮ ਫਰਾਰ ਹੋ ਗਿਆ l ਇੰਨੀਆਂ ਗੋਲੀਆਂ ਲੱਗਣ ਦੇ ਬਾਵਜੂਦ ਜ਼ਖ਼ਮੀ ਸੁਮੀਤ ਕੌਰ ਨੇ ਮਾਂ ਸੁਖਜਿੰਦਰ ਕੌਰ ਨੂੰ ਚੁੱੱਮਿਆ ਅਤੇ ਖੁਦ ਕਾਰ ਚਲਾ ਕੇ 28 ਕਿਲੋਮੀਟਰ ਦੂਰ ਹਸਪਤਾਲ ਪਹੁੰਚ ਗਈ l ਡਾਕਟਰਾਂ ਦੇ ਮੁਤਾਬਿਕ ਸੁਮੀਤ ਕੌਰ(42), ਅਤੇ ਸੁਖਜਿੰਦਰ(65) ਨੂੰ ਲੱਗੀਆਂ ਗੋਲੀਆਂ ਕੱਡ ਦਿੱਤੀਆਂ ਗਈਆਂ ਹਨ l ਦੋਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ l ਸੁਮੀਤ ਦੇ ਹੌਂਸਲੇ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ l ਉਸਦੀ ਖੋਪੜੀ ਵਿੱਚ ਤਿੰਨ ਗੋਲੀਆਂ ਅਤੇ ਇੱਕ ਗੋਲੀ ਪਿੱਛੇ ਗਰਦਨ ਵਿੱਚ ਫਸੀ ਹੋਈ ਸੀ, ਪਰ ਜ਼ਖ਼ਮੀ ਸੁਮੀਤ ਕੌਰ ਫਿਰ ਵੀ ਹੋਸ਼ ਵਿੱਚ ਸੀ l ਉੱਥੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਨਾਂ ਦੇ ਬਿਆਨਾਂ ‘ਤੇ ਭਤੀਜੇ ਕੰਵਰਪ੍ਰੀਤ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਕੇ ਤਲਾਸ਼ ਸ਼ੁਰੁ ਕਰ ਦਿੱਤੀ ਹੈ l ਸੁਮੀਤ ਕੌਰ ਨੇ ਦੱਸਿਆ ਕਿ ਕੰਵਰਪ੍ਰੀਤ ਆਪਣੇ ਪਿਤਾ ਹਰਿੰਦਰ ਸਿੰਘ ਦੇ ਨਾਲ ਮੁਕਤਸਰ ਦੀ ਅਬੋਹਰ ਰੋਡ ਗਲੀ ਨੰਬਰ 7 ਵਿੱਚ ਰਹਿੰਦਾ ਹੈ l ਮੇਰਾ ਤਲਾਕ ਹੋ ਚੁੱਕਿਆ ਹੈ ਅਤੇ ਮੈਂ ਮਾਂ ਦੇ ਨਾਲ ਪਿੰਡ ਵਿੱਚ ਰਹਿੰਦੀ ਹਾਂ l ਪੁਸ਼ਤੈਨੀ ਜਾਇਦਾਦ ਨੂੰ ਲੈ ਕੇ ਇਨ੍ਹਾਂ ਨਾਲ ਵਿਵਾਦ ਹੈ l ਸੁਮੀਤ ਕੌਰ ਦਾ ਕਹਿਣਾ ਕਿ ਕੰਵਰਪ੍ਰੀਤ ਅਕਸਰ ਮਿਲਣ ਆਉਂਦਾ ਸੀ l ਮੰਗਲਵਾਰ ਸ਼ਾਮ ਨੂੰ ਵੀ ਉਹ ਘਰ ਆਇਆ ਅਤੇ ਦਾਦੀ ਦੇ ਕੋਲ ਹੀ ਰੁਕ ਗਿਆ l ਬੁੱਧਵਾਰ ਸਵੇਰੇ ਕੰਵਰਪ੍ਰੀਤ ਨੇ ਦਾਦੀ ਨੂੰ ਕਿਹਾ ਕਿ ਮੈਂ ਸ਼ਹਿਰ ਟਿਊਸ਼ਨ ਜਾਣਾ ਹੈ, ਇਲਸ ਲਈ ਚਾਹ ਬਦਾ ਕੇ ਦੇ ਦੋ l ਜਦ ਮਾਂ ਚਾਹ ਬਣਾਉਣ ਰਸੋਈ ਵਿੱਚ ਗਈ ਤਾਂ ਉਸਨ ਕਾਰ ਵਿੱਚੋਂ ਪਿਸਤੌਲ ਕੱੜ ਕੇ ਮੇਰੇ ‘ਤੇ ਫਾਇਰਿੰਗ ਕਰ ਦਿੱਤੀ, ਰੌਲਾ ਸੁਣਦੇ ਹੀ ਮਾਂ ਬਾਹਰ ਆ ਗਈ ਤਾਂ ਉਸ ਨੇ ਉਨ੍ਹਾਂ ‘ਤੇ ਵੀ ਗੋਲੀਆਂ ਚਲਾ ਦਿੱਤੀਆਂ l ਜ਼ਖ਼ਮੀ ਸੁਮੀਤ ਕੌਰ ਨੇ ਦੱਸਿਆ ਕਿ ਮਾਂ ਦੇ ਕੋਲ ਕਰੀਬ 40 ਏਕੜ ਪੁਸ਼ਤੈਨੀ ਜ਼ਮੀਨ ਹੈ, ਜਿਸ ਵਿੱਚੋਂ ਕੁਝ ਜ਼ਮੀਨ ਮੇਰੇ ਕੋਲ ਹੈ l ਕੰਵਰਪ੍ਰੀਤ ‘ਤੇ ਉਸਦਾ ਪਰਿਵਾਰ ਜ਼ਮੀਨ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਜਿਸਦੇ ਕਾਰਨ ਉਨ੍ਹਾਂ ਨੇ ਹਮਲਾ ਕੀਤਾ l

Related posts

ਔਰਤ ਬੱਚਿਆਂ ਤੋਂ ਮੰਗਵਾ ਰਹੀ ਸੀ ਭੀਖ ! ਗੋਦਾਮ ਮਾਲਕ ਨੇ ਬੁਲਾ ਲਈ ਅੰਦਰ, ਫੇਰ ਕਰਾਤਾ ਵੱਡਾ ਕਾਂਡ

Htv Punjabi

ਹੁਣ ਬਸ ਅੱਡੇ ‘ਚ ਵੜਦਿਆਂ ਹੀ ਅਧਿਕਾਰੀਆਂ ਨੂੰ ਪਤਾ ਲੱਗ ਜੂ ਕਿ ਡਰਾਈਵਰ, ਕੰਡਕਟਰ ਨੇ ਸ਼ਰਾਬ ਪੀਤੀ ਹੈ ਕਿ ਨਹੀਂ

Htv Punjabi

ਆਹ ਥਾਂ ਮੌਤ ਨੂੰ ਮਾਰਦੀ ਹੈ ਆਵਾਜ਼ਾਂ, ਡਰੇ ਲੋਕ

htvteam

Leave a Comment