Htv Punjabi
Punjab

ਪੁਲਿਸ ਵਾਲੇ ਨੇ ਕੀਤਾ ਆਹ ਕਾਰਾ ਕਿ ਕਰਨਾ ਪਿਆ ਸਸਪੈਂਡ ਅਤੇ ਰਿਟਾਇਰ, ਦੇਖੋ ਕਿਵੇਂ

ਲੁਧਿਆਣਾ : ਸ਼ਹਿਰ ਦੇ ਸੈਕਟਰ 32 ਨਿਵਾਸੀ ਔਰਤ ਚੰਚਲ ਨੂੰ ਗੋਲੀ ਮਾਰ ਤੋਂ ਬਾਅਦ ਮੁਲਜ਼ਮ ਏਐਸਆਈ ਸੁਖਪਾਲ ਸਿੰਘ ਉਸ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਕੇ ਅਤੇ ਥਾਣੇ ਵਿੱਚ ਜਾ ਕੇ ਰਿਵਾਲਵਰ ਉੱਥੇ ਹੀ ਛੱਡ ਆਇਆ, ਜਿਸ ਨੂੰ ਕਿ ਪੁਲਿਸ ਨੇ ਬਰਾਮਦ ਕਰ ਲਿਆ ਹੈ l ਇਹੀ ਨਹੀਂ ਮੁਲਜ਼ਮ ਨੂੰ ਸਸਪੈਂਡ ਦੇ ਨਾਲ ਨਾਲ ਰਿਟਾਇਰ ਵੀ ਕਰ ਦਿੱਤਾ ਗਿਆ ਹੈ l ਦੂਜੇ ਪਾਸੇ ਪੀੜਿਤਾ ਦਾ ਪਰਿਵਾਰ ਵੀਰਵਾਰ ਨੂੰ ਸੀਪੀ ਨੂੰ ਮਿਲਿਆ ਅਤੇ ਏਐਸਆਈ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ l ਪਰਿਵਾਰ ਵੱਲੋਂ ਪੁਲਿਸ ਵਾਲਿਆਂ ‘ਤੇ ਇਹ ਵੀ ਇਲਜ਼ਾਾਮ ਲਾਇਆ ਗਿਆ ਹੈ ਕਿ ਪੁਲਿਸ ਵਾਲੇ ਆਪਣੇ ਸਾਥੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ l ਜਮਾਲਪੁਰ ਥਾਣੇ ਵਿੱਚ ਤੈਨਾਤ ਰਹੇ ਮੁਲਜ਼ਮ ਏਐਸਆਈ ਸੁਖਪਾਲ ‘ਤੇ ਇਲਜ਼ਾਮ ਹੈ ਕਿ ਉਸ ਨੇ ਸੈਕਟਰ 32 ਸਥਿਤ ਇੱਕ ਘਰ ਵਿੱਚ ਚੰਚਲ ਨਾਮ ਦੀ ਔਰਤ ਦੇ ਢਿੱਡ ਵਿੱਚ ਗੋਲੀ ਮਾਰੀ ਅਤੇ ਪੂਰੇ ਮਾਮਲੇ ਨੂੰ ਦਬਾਉਣ ਦੇ ਲਈ ਪੀੜਿਤਾ ਦੀ ਦੋਨੋਂ ਕੁੜੀਆਂ ਨੂੰ ਧਮਕਾਇਆ ਵੀ l ਔਰਤ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਸ ਨੂੰ ਗੋਲੀ ਸੁਖਪਾਲ ਨੇ ਮਾਰੀ ਸੀ l ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਸਸਪੈਂਡ ਕਰ ਦਿੱਤਾ ਸੀ l ਪਰ ਹੁਣ ਨਵੀਂ ਗੱਲ ਸਾਹਮਣੇ ਆ ਰਹੀ ਹੈ ਕਿ ਸੁਖਪਾਲ ਮੰਗਲਵਾਰ ਨੂੰ ਔਰਤ ‘ਤੇ ਗੋਲੀ ਚਲਾਉਣ ਤੋਂ ਬਾਅਦ ਥਾਣੇ ਗਿਆ ਸੀ l ਉਹ ਕਾਫੀ ਸਮੇਂ ਤੱਕ ਥਾਣੇ ਦੀ ਬੈਠਕ ਵਿੱਚ ਇੱਕਲਾ ਬੈਠਾ ਰਿਹਾ ਅਤੇ ਕੁਝ ਸਮੇਂ ਬਾਅਦ ਉੱਥੋਂ ਚਲਿਆ ਗਿਆ ਸੀ l ਬੁੱਧਵਾਰ ਨੂੰ ਉਸ ਨੇ ਪੀੜਿਤ ਔਰਤ ਦੇ ਭਾਈ ਨੂੰ ਫੋਨ ਕਰ ਕੇ ਬਿਆਨ ਬਦਲਾਉਣ ਦੀ ਵੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਐਸਐਚਓ ਨਾਲ ਵੀ ਉਸਦੀ ਗੱਲ ਹੋਈ ਸੀ l ਉਸ ਨੇ ਇੱਕ ਪੁਲਿਸ ਅਧਿਕਾਰੀ ਨੂੰ ਆਪਣੇ ਕਿਸੇ ਜਾਣਕਾਰ ਦੇ ਸਹਾਰੇ ਮੈਸੇਜ ਭੇਜਿਆ ਕਿ ਉਸਦੀ ਰਿਵਾਲਵਰ ਬੈਠਕ ਵਿੱਚ ਸਿਰਹਾਣੇ ਦੇ ਨੀਚੇ ਹੈ, ਜਿਸ ਨੂੰ ਕਿ ਪੁਲਿਸ ਨੇ ਬਰਾਮਦ ਕਰ ਲਿਆ ਹੈ ਪਰ ਉਹ ਪੁਲਿਸ ਦੀ ਗ੍ਰਿਫ਼ਤ ਤੋਂ ਹਲੇ ਬਾਹਰ ਹੈ l

Related posts

ਸਿਕੰਦਰ-ਏ-ਆਜ਼ਮ ਚਾਟ ਖਾਓ 40 ‘ਚ 25 ਵਾਲੀ ਫੀਲਿੰਗ ਲਿਆਓ

htvteam

ਰਿਸ਼ਵਤ ਲੈਕੇ ਥਾਣੇਦਾਰ ਨੇ ਗੱਡੀ ਦੀ ਬਣਾਤੀ ਰੇਲ

htvteam

ਚੱਲਦੀ ਮੀਟਿੰਗ ‘ਚ ਢਾ’ਅ ਲਏ ਆਪ ਵਰਕਰ, ਦੇਖੋ ਸੀਨ

htvteam

Leave a Comment