ਚੰਡੀਗੜ੍ਹ : ਚੰਡੀਗੜ੍ਹ ਵਿੱਚ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ l 35 ਸਾਲਾ ਮਤਰੇਏ ਬਾਪ ਨੇ 16 ਸਾਲਾ ਧੀ ਨਾਲ ਵਿਆਹ ਕਰਵਾਉਣ ਦੇ ਲਈ ਕਰਵਾ ਚੌਥ ਦਾ ਵਰਤ ਰਖਵਾਇਆ l ਇੰਨਾ ਹੀ ਨਹੀਂ, ਧੀ ਨਾਲ ਕੁਕਰਮ ਕਰ ਕੇ ਉਸ ਨੂੰ ਚਾਰ ਮਹੀਨੇ ਦੀ ਗਰਭਵਤੀ ਕਰਨ ਦਾ ਇਲਜ਼ਾਮ ਵੀ ਹੈ l ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਕੁੜੀ ਦੇ ਢਿੱਡ ਵਿੱਚ ਦਰਦ ਹੋਇਆ l ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਅਤੇ ਚਾਈਲਡ ਹੈਲਪਲਾਈਨ ਨੂੰ ਦਿੱਤੀ ਗਈ l ਸੈਕਟਰ 36 ਥਾਣਾ ਪੁਲਿਸ ਨੇ ਧਾਰਾ 376 ਅਤੇ 506 ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ l ਘਟਨਾ ਵੀਰਵਾਰ ਦੀ ਦੱਸੀ ਜਾ ਰਹੀ ਹੈ l ਜਦ ਪੁਲਿਸ ਅਤੇ ਚਾਈਲਡ ਹੈਲਪਲਾਈਨ ਟੀਮ ਨੂੰ ਇਸਦੀ ਸੂਚਨਾ ਮਿਲੀ l ਇਸ ਤੋਂ ਬਾਅਦ ਮੌਕੇ ‘ਤੇ ਚਾਈਲਡ ਹੈਲਪਲਾਈਨ ਟੀਮ ਪਹੁੰਚੀ ਅਤੇ ਬੱਚੀ ਨਾਲ ਕਾਊਂਸਲੰਿਗ ਸ਼ੁਰੂ ਕਰ ਦਿੱਤੀ l ਟੀਮ ਨੂੰ 16 ਸਾਲਾ ਨਾਬਾਲਗ ਨੇ ਬਿਆਨ ਵਿੱਚ ਦੱਸਿਆ ਕਿ ਉਸਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਜੋਨਪੁਰ ਦਾ ਹੈ l ਉਹ ਚੰਡੀਗੜ੍ਹ ਵਿੱਚ ਰਹਿ ਰਹੇ ਆਪਣੇ ਮਤਰੇਏ ਬਾਪ ਤੋਂ ਘਰ ਦਾ ਖਰਚਾ ਚਲਾਉਣ ਦੇ ਲਈ ਪੈਸੇ ਲੈਣ ਆਈ ਸੀ l ਇਲਜ਼ਾਮ ਹੈ ਕਿ ਇਸ ਦੌਰਾਨ ਪੀੜਿਤਾ ਨੂੰ ਧਮਕੀ ਦੇ ਕੇ ਉਸ ਨਾਲ ਕੁਕਰਮ ਕੀਤਾ ਗਿਆ l ਇਸ ਤੋਂ ਬਾਅਦ ਵੀ ਮਤਰੇਆ ਬਾਪ ਚਾਰ ਮਹੀਨੇ ਤੱਕ ਧਮਕੀਆਂ ਦੇ ਕੇ ਕੁਕਰਮ ਕਰਦਾ ਰਿਹਾ l ਉਹ ਆਪਣੀ ਧੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ l ਇਸ ਦੇ ਲਈ ਉਸ ਨੇ ਆਪਣੀ ਧੀ ਤੋਂ ਜ਼ਬਰਦਸਤੀ ਕਰਵਾ ਚੌਥ ਦਾ ਵਰਤ ਵੀ ਰਖਵਾਇਆ ਸੀ l ਇਸ ਤੋਂ ਬਾਅਦ ਪੀੜਿਤਾ ਨੇ ਹਿੰਮਤ ਕਰਕੇ ਇਸਦੀ ਸੂਚਨਾ ਚਾਈਲਡ ਹੈਲਪਲਾਈਨ ਨੂੰ ਦਿੱਤੀ l ਟੀਮ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਪੀੜਿਤਾ ਪੰਜ ਭਾਈ ਭੈਣਾਂ ਵਿੱਚ ਸਭ ਤੋਂ ਵੱਡੀ ਹੈ l ਮੁਲਜ਼ਮ ਕਾਫੀ ਸਮੇਂ ਤੋਂ ਚੰਡੀਗੜ੍ਹ ਵਿੱਚ ਰਹਿ ਰਿਹਾ ਹੈ l ਉਹ ਉੱਤਰ ਪ੍ਰਦੇਸ਼ ਵਿੱਚ ਰਹਿਣ ਵਾਲੇ ਆਪਣੇ ਪਰਿਵਾਰ ਲਈ ਖਰਚਾ ਨਹੀਂ ਭੇਜਦਾ ਸੀ l ਇਸ ਮਾਮਲੇ ‘ਤੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ l
previous post
