Htv Punjabi
Punjab

ਪਤਨੀ ਨੇ ਪਤੀ ਨੂੰ ਕੀਤਾ ਆਹ ਕੰਮ ਲਈ ਮਨ੍ਹਾਂ ਤਾਂ ਪਤੀ ਨੇ ਕੀ ਕਰਤਾ ਪਤਨੀ ਨਾਲ, ਦੇਖੋ ਕੀ ਐ ਸਾਰਾ ਮਾਮਲਾ

ਫਿਰੋਜ਼ਪੁਰ : ਇੱਥੋਂ ਦੇ ਸਰਹੱਦੀ ਪਿੰਡ ਬਾਰੇ ਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਪਾਰਟੀ ਦੌਰਾਨ ਸ਼ਰਾਬ ਦੇ ਨਸ਼ੇ ਵਿੱਚ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਲੀ ਦਾ ਖੂਨ ਕਰ ਦਿੱਤਾ l ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੀ ਭੈਣ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੀ ਬੱਚੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਇੱਕ ਪਾਰਟੀ ਰੱਖੀ ਹੋਈ ਅਤੇ ਡੀਜੇ ‘ਤੇ ਸਾਰੇ ਨੱਚ ਰਹੇ ਸਨ ਕਿ 8 ਵਜੇ ਦੇ ਕਰੀਬ ਉਸਦੀ ਭੈਣ ਸੀਮਾ ਦਾ ਪਤੀ ਨਿਸ਼ਾਨ ਸਿੰਘ ਨਿਵਾਸੀ ਮਮਦੋਟ ਉਨ੍ਹਾਂ ਦੇ ਘਰ ਆਇਆ ਅਤੇ ਸੀਮਾ ਨੂੰ ਆਪਣੇ ਨਾਲ ਘਰ ਲੈ ਕੇ ਜਾਣ ਦੇ ਲਈ ਕਹਿਣ ਲੱਗਾ ਅਤੇ ਸੀਮਾ ਨੇ ਜਾਣ ਤੋਂ ਇਨਕਾਰ ਕਰ ਦਿੱਤਾ l ਜਿਸ ਤੋਂ ਬਾਅਦ ਨਿਸ਼ਾਨ ਸਿੰਘ ਨੇ ਨਸ਼ੇ ਵਿੱਚ ਫਿਰ 9 ਵਜੇ ਦੇ ਕਰੀਬ ਸੀਮਾ ਨੂੰ ਜਾਣ ਲਈ ਕਿਹਾ ਅਤੇ ਜਦੋਂ ਫੇਰ ਸੀਮਾ ਨੇ ਜਾਣ ਤੋਂ ਇਨਕਾਰ ਕੀਤਾ ਤਾਂ ਉਹ ਸੀਮਾ ਨੂੰ ਖਿੱਚ ਕੇ ਪਾਰਟੀ ਤੋਂ ਬਾਹਰ ਲੈ ਗਿਆ ਅਤੇ ਉੱਥੇ ਉਸ ਨੇ ਕਿਰਚ ਨਾਲ ਉਸਦਾ ਕਤਲ ਕਰ ਦਿੱਤਾ l ਜਦੋਂ ਸੀਮਾ ਦੀ ਚੀਖ ਸੁਣ ਕੇ ਉਨ੍ਹਾਂ ਨੇ ਬਾਹਰ ਜਾ ਕੇ ਦੇਖਿਆ ਤਾਂ ਸੀਮਾ ਦੀ ਲਾਸ਼ ਖੂਨ ਦੇ ਨਾਲ ਲਿਬੜੀ ਪਈ ਸੀ ਅਤੇ ਉਸਦਾ ਪਤੀ ਉੱਥੋਂ ਫ਼ਰਾਰ ਹੋ ਗਿਆ ਸੀ l ਜਿਸ ਤੋਂ ਬਾਅਦ ਸੀਮਾ ਨੂੰ ਫ਼ਿਰੋਜ਼ਪੁਰ ਦੇ ਸਿਵਿਲ ਹਸਪਤਾਲ ਵਿੱਚ ਲੈ ਕੇ ਗਏ l ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਦੱਸਿਆ l ਮੌਕੇ ‘ਤੇ ਪਹੁੰਚੀ ਪੁਲਿਸ ਨੇ ਛਾਣਬੀਣ ਕਰਕੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ l

Related posts

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਲੱਗਾ ਪਹਿਲਾ ਧਰਨਾ

htvteam

ਆਹ ਕੰਮ ਕਰਨ ਤੇ ਬੰਦੇ ਦੇ ਮਾਰੀ ਗੋ! ਲੀ

htvteam

ਗੋਰੇ ਹੋਏ ਜਲੰਧਰ ਦੀ ਇਸ ਸੋਹਣੀ ਕੁੜੀ ਦੇ ਫੈਨ; ਕੁੜੀ ਨੇ ਕੀਤਾ ਅਜਿਹਾ ਕੰਮ

htvteam

Leave a Comment