Htv Punjabi
Punjab

ਪਤਨੀ ਅਤੇ ਧੀ ਨੇ ਕੀਤੀ ਪਹਿਲਾਂ ਰੱਜ ਕੇ ਐਸ਼ ਅਤੇ ਬਣੀਆਂ ਲੱਖਾਂ ਦੀ ਕਰਜ਼ਦਾਰ, ਫਿਰ ਦਿੱਤਾ ਇਸ ਵਾਰਦਾਤ ਨੂੰ ਅੰਜ਼ਾਮ

ਨਵਾਂਸ਼ਹਿਰ : ਪੁਲਿਸ ਨੇ ਬੰਗਾ ਦੇ ਪਿੰਡ ਖਟਕੜਕਲਾਂ ਵਿੱਚ ਦੋ ਦਿਨ ਪਹਿਲਾਂ ਹੋਈ ਹੱਤਿਆ ਦੇ ਮਾਮਲੇ ਨੂੰ ਸੁਲਝਾ ਲਿਆ ਹੈ l ਹੱਤਿਆ ਮ੍ਰਿਤਕ ਦੀ ਪਤਨੀ ਅਤੇ ਕੁੜੀ ਨੇ ਹੀ ਕੀਤੀ ਸੀ.ਪਤਨੀ ਅਤੇ ਕੁੜੀ ਨੇ ਲੱਖਾਂ ਰੁਪਏ ਦਾ ਕਰਜ਼ਾ ਲੈ ਰੱਖਿਆ ਸੀ l ਉਹ ਪੈਸਾ ਚੁਕਾਉਣਾ ਉਨ੍ਹਾਂ ਦੇ ਲਈ ਮੁਸ਼ਕਿਲ ਹੋ ਗਿਆ ਸੀ l ਪੈਸੇ ਵਾਪਸ ਕਰਨ ਦੇ ਲਈ ਪਤਨੀ ਅਤੇ ਕੁੜੀ ਨੇ ਚਾਰ ਹੋਰ ਲੋਕਾਂ ਨੂੰ ਨਾਲ ਲੈ ਕੇ ਹੱਤਿਆ ਕਰ ਦਿੱਤੀ ਤਾਂ ਕਿ ਬਾਅਦ ਵਿੱਚ ਮ੍ਰਿਤਕ ਦੇ ਬੈਂਕ ਖਾਤਿਆਂ ਪੈਸੇ ਹੜੱਪ ਸਕੇ l ਬਲਵੀਰ ਸਿੰਘ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਲੁੱਟਿਆ ਸੀ l ਐਸਐਸਪੀ ਅਲਕਾ ਮੀਣਾ ਨੇ ਦੱਸਿਆ ਕਿ ਪਿੰਡ ਖਟਕੜ ਕਲਾਂ ਵਿੱਚ ਬਜ਼ੁਰਗ ਬਲਵੀਰ ਸਿੰਘ ਦੀ ਪਤਨੀ ਅਮਰਜੀਤ ਕੌਰ ਅਤੇ ਅਮਨਦੀਪ ਕੌਰ ਨੇ ਚੱਬੇਵਾਲ ਨਿਵਾਸੀ ਜਸਵਿੰਦਰ ਕੌਰ, ਹੁਸ਼ਿਆਰਪੁਰ ਦੇ ਇਸਲਾਮਾਬਾਦ ਨਿਵਾਸੀ ਅਸ਼ੋਕ ਕੁਮਾਰ, ਸ਼ਿਵਾ ਅਤੇ ਬਿਹਾਰ ਦੇ ਸ਼ਪਰਾ ਨਿਵਾਸੀ ਸਧਾਮ ਹੁਸੈਨ ਦੇ ਨਾਲ ਮਿਲ ਕੇ ਮਰਡਰ ਕੀਤਾ ਸੀ l ਉਨ੍ਹਾਂ ਨੇ ਦੱਸਿਆ ਕਿ ਅਰਮਜੀਤ ਕੌਰ ਅਤੇ ਅਮਨਦੀਪ ਕੌਰ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਂਦੀ ਸੀ l ਪਤੀ ਅਤੇ ਮੁੰਡਾ ਦੋਨਾਂ ਵਿਦੇਸ਼ ਵਿੱਚ ਸਨ l ਕੋਈ ਰੋਕ ਟੋਕ ਵੀ ਨਹੀਂ ਸੀ.ਹੁਣ ਬਲਵੀਰ ਸਿੰਘ ਸੰਧੂ ਆਪਣੀ ਕੁੜੀ ਦੇ ਰਿਸ਼ਤਾ ਲੱਭ ਰਿਹਾ ਸੀ l ਵਿਦੇਸ਼ ਤੋਂ ਅਮਨਦੀਪ ਦੇ ਵਿਆਹ ਦੇ ਲਈ ਭੇਜੇ ਸੋਨੇ ਅਤੇ ਪੈਸਿਆਂ ਦਾ ਵੀ ਹਿਸਾਬ ਮੰਗ ਰਿਹਾ ਸੀ l ਸੋਨਾ ਅਤੇ ਪੈਸੇ ਦੋਨੋਂ ਮਾਂ ਧੀ ਪਹਿਲਾਂ ਹੀ ਵੇਚ ਚੁੱਕੀਆਂ ਸਨ l ਮਾਂ ਕੁੜੀ ਦੋਨਾਂ ਨੇ ਆਪਣੇ ਐਸ਼ੋ ਆਰਾਮ ਦੇ ਲਈ ਕਈ ਲੋਕਾਂ ਤੋਂ ਕਰਜ਼ ਵੀ ਲੈ ਰੱਖਿਆ ਸੀ.ਲੋਕ ਕਰਜ਼ ਦੇ ਲਈ ਪਰੇਸ਼ਾਨ ਕਰ ਰਹੇ ਸਨ l ਮਾਂ ਬੇਟੀ ਨੇ ਕਿਲ ਕੇ ਬਲਬੀਰ ਸੰਧੂ ਨੂੰ ਹੀ ਮਾਰਨ ਦਾ ਪਲਾਨ ਬਣਾ ਦਿੱਤਾ ਤਾਂ ਕਿ ਮਰਨ ਤੋਂ ਬਾਅਦ ਉਨ੍ਹਾਂ ਦੀ ਪ੍ਰਾਪਰਟੀ ਅਤੇ ਬੈਂਕ ਵਿੱਚ ਚੱਲਿਆ 12-13 ਲੱਖ ਰੁਪਏ ਉਨ੍ਹਾਂ ਨੂੰ ਮਿਲ ਜਾਣ l ਐਸਐਸਪੀ ਅਲਕਾ ਮੀਨਾ ਨੇ ਦੱਸਿਆ ਕਿ ਮਾਮਲਾ ਪਹਿਲੇ ਦਿਨ ਤੋਂ ਹੀ ਉਲਝਿਆ ਲੱਗ ਰਿਹਾ ਸੀ l ਪੁਲਿਸ ਨ ਇਸ ਮਾਮਲੇ ਵਿੱਚ ਮਾਂ ਧੀ ਸਮੇਤ ਛੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ l

Related posts

ਹਰਮਿੰਦਰ ਸਾਹਿਬ ‘ਚ ਕੁੜੀ ਬਣਾਉਣ ਲੱਗੀ ਅਜਿਹੀ ਵੀਡੀਓ, ਜਦੋਂ ਸੇਵਾਦਾਰ ਨੇ ਰੋਕਿਆ ਫੇਰ ਹੋ ਗਿਆ ਆਹ ਕੰਮ

htvteam

ਜਵਾਨ ਪੁੱਤ ਸਾਹਮਣੇ 4 ਬਦਮਾਸ਼ ਮਾਂ ਨਾਲ ਕਰ ਗਏ ਧੱਕਾ; ਕੈਮਰੇ ਸਾਹਮਣੇ ਦੱਸੀ ਸਾਰੀ ਖ਼ੌਫਨਾਕ ਘਟਨਾ

htvteam

4 ਪੁਲਿਸ ਮੁਲਾਜ਼ਮਾ ਦੀ ਜ/ਨਾ/ਨੀ ਨਾਲ ਕਰਤੂਤ, ਗੱਡੀ ਚ…..?

htvteam

Leave a Comment