Htv Punjabi
Punjab

ਭਾਬੀ ਨਾਲ ਲੁੱਟ ਦੇ ਵਿਰੋਧ ਵਿੱਚ ਦਿਉਰ ਨੂੰ ਮਾਰੀ ਗੋਲੀ

ਬਟਾਲਾ : ਬਟਾਲਾ ਦੇ ਕਸਬਾ ਅਲੀਵਾਲ ਦੇ ਪਿੰਡ ਗੁੱਜਰਪੁਰਾ ਦੇ ਨਜ਼ਦੀਕ ਸੋਮਵਾਰ ਦੀ ਦੇਰ ਸ਼ਾਮ ਦੋ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਇੱਕ ਔਰਤ ਤੋਂ 40 ਹਜ਼ਾਰ ਰੁਪਏ ਲੁੱਟ ਲਏ l ਭਾਬੀ ਤੋਂ ਲੁੱਟ ਦਾ ਵਿਰੋਧ ਕਰਨ ‘ਤੇ ਲੁਟੇਰਿਆਂ ਨੇ ਦੇਵਰ ਦੀ ਟੰਗ ਵਿੱਚ ਗੋਲੀ ਮਾਰ ਦਿੱਤੀ l ਜ਼ਖ਼ਮੀ ਨੂੰ ਬਟਾਲਾ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ l ਪੁਲਿਸ ਨੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ l ਗੋਲੀ ਲੱਗਣ ਤੋਂ ਜ਼ਖ਼ਮੀ ਹੋਏ ਮੋਤੀ ਲਾਲ ਨਿਵਾਸੀ ਪਿੰਡ ਗੁੱਜਰਪੁਰਾ ਨੇ ਦੱਸਿਆ ਕਿ ਉਹ ਰਿਕਸ਼ਾ ਚਲਾਉਂਦਾ ਹੈ ਅਤੇ ਸੋਮਵਾਰ ਦੀ ਸ਼ਾਮ ਨੂੰ ਉਸ ਦਾ ਭਾਈ ਹਰਬੰਸ ਲਾਲ ਅਤੇ ਭਾਬੀ ਮਨਜੀਤ ਕੋਰ ਨੂੰ ਲੈ ਕੇ ਅਲੀਵਾਲ ਵਿੱਚ ਪੰਜਾਬ ਨੈਸ਼ਨਲ ਬੈਂਕ ਤੋਂ ਪੈਸੇ ਕਢਵਾਉਣ ਗਿਆ ਸੀ l ਖਾਤੇ ਵਿੱਚੋਂ 40 ਹਜ਼ਾਰ ਰੁਪਏ ਕਢਵਾਉਣ ਤੋਂ ਬਾਅਦ ਉਹ ਦੋਨਾਂ ਨੂੰ ਰਿਕਸ਼ੇ ‘ਤੇ ਰਿਕਸ਼ੇ ਛੱਡਣ ਜਾ ਰਿਹਾ ਸੀ l ਪਿੰਡ ਦੇ ਕੋਲ ਪਿੱਛੇ ਆਈ ਇੱਕ ਕਾਰ ਨੇ ਓਵਰਟੇਕ ਕਰਕੇ ਉਸ ਨੂੰ ਰੋਕ ਲਿਆ l ਕਾਰ ਵਿੱਚ ਦੋ ਨੌਜਵਾਨ ਉਤਰੇ ਅਤੇ ਉਸਦੀ ਭਾਬੀ ਦੇ ਹੱਥੋਂ ਪੈਸਿਆਂ ਵਾਲਾ ਬੈਗ ਖੋਹ ਕੇ ਭੱਜ ਗਏ l ਜਦ ਉਸ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਇੱਕ ਲੁਟੇਰੇ ਨੇ ਉਸ ਦੀ ਟੰਗ ਵਿੱਚ ਗੋਲੀ ਮਾਰ ਦਿੱਤੀ l ਗੋਲੀ ਚੱਲਣ ‘ਤੇ ਉਸ ਦਾ ਭਾਈ ਆਪਣੀ ਜਾਨ ਬਚਾਉਣ ਦੇ ਲਈ ਖੇਤਾਂ ਵੱਲ ਭੱਜ ਗਿਆ.ਲੁਟੇਰੇ ਉਸਦੀ ਭਾਬੀ ਤੋਂ 40 ਲੁੱਟ ਕੇ ਫਰਾਰ ਹੋ ਗਏ l ਸੂਚਨਾ ਮਿਲਣ ‘ਤੇ ਡੀਐਸਪੀ ਫਤਿਹਗੜ ਚੂੜੀਆਂ ਬਲਬੀਰ ਸਿੰਘ ਮੌਕੇ ‘ਤੇ ਪਹੁੰਚਿਆ l ਡੀਐਸਪੀ ਨੇ ਦੱਸਿਆ ਕਿ ਥਾਣਾ ਘਟੀਆਂ ਦੇ ਬੰਗਰ ਵਿੱਚ ਪੁਲਿਸ ਨੇ ਦੋ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ l

Related posts

ਪਿਟਬੁੱਲ ਨੇ ਕੁੜੀ ਨਾਲ ਖੇਡ੍ਹੀ ਖੂਨ ਦੀ ਹੋਲੀ, ਮਾਲਕ ਗ੍ਰਿਫਤਾਰ

Htv Punjabi

ਲਓ ਜੀ ਹੁਣ ਅਕਾਲੀ, ਭਾਜਪਾ ਤੇ ਕਾਂਗਰਸੀ ਹੋ ਗਏ ਇੱਕ; ਦੇਖੋ ਹੁਣ ਅੱਗੇ ਕੀ ਹੁੰਦੈ

htvteam

ਆਹ ਦੇਖੋ ਪੁਲਿਸ ਨੇ ਜਵਾਕ ਦੇ ਕਰਤੇ ਕੰਨ ਲਾਲ

htvteam

Leave a Comment