Htv Punjabi
Punjab

ਪ੍ਰੇਮੀ ਜ਼ਬਰਦਸਤੀ ਵਿਆਹੁਤਾ ਨੂੰ ਨਾਲ ਲੈ ਕੇ ਜਾ ਰਿਹਾ ਸੀ, ਰਸਤੇ ਵਿੱਚ ਕਾਰ ਪਲਟਣ ਨਾਲ ਔਰਤ ਦੀ ਮੌਤ

ਫਾਜ਼ਿਲਕਾ : ਇੱਥੋਂ ਦੇ ਪਿੰਡ ਪਾਲੀਵਾਲਾ ਵਿੱਚ ਵਿਆਹੁਤਾ ਨੂੰ ਜ਼ਬਰਦਸਤੀ ਆਪਣੀ ਕਾਰ ਵਿੱਚ ਲੈ ਜਾ ਰਹੇ ਵਿਅਕਤੀ ਦਾ ਪਿੱਛਾ ਕਰ ਰਹੇ ਔਰਤ ਦੇ ਪਰਿਵਾਰਕਿ ਮੈਂਬਰਾਂ ਦੇ ਡਰ ਤੋਂ ਕਾਰ ਅਤੇ ਸਪੀਡ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ l ਇਸ ਹੜਬੜਾਹਟ ਵਿੱਚ ਉਸ ਵਿਅਕਤੀ ਦੀ ਕਾਰ ਪਲਟ ਗਈ ਜਿਸ ਵਿੱਚ ਸਵਾਰ ਵਿਆਹੁਤਾ ਦੀ ਘਟਨਾ ਵਾਲੀ ਥਾਂ ‘ਤੇ ਹੀ ਮੌਤ ਹੋ ਗਈ l ਇਸ ਦੌਰਾਨ ਕਾਰ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਲਿਆਂ ਨੇ ਉਸ ਨੂੰ ਕਾਬੂ ਕਰ ਕੇ ਥਾਣਾ ਵੈਰੋਕਾ ਪੁਲਿਸ ਦੇ ਹਵਾਲੇ ਕਰ ਦਿੱਤਾ l ਇਹ ਘਟਨਾ ਸ਼ਾਮ 4 ਵਜੇ ਪਿੰਡ ਵਿੱਚ ਹੋਈ ਪਰ ਰਾਤ ਦੇ 8 ਵਜੇ ਤੱਕ ਪੁਲਿਸ ਘਟਨਾ ਵਾਲੀ ਜਗ੍ਹਾ ‘ਤੇ ਨਹੀਂ ਪਹੁੰਚੀ ਅਤੇ ਲਾਸ਼ ਖੇਤਾਂ ਵਿੱਚ ਹੀ ਪਈ ਰਹੀ l ਮਿਲੀ ਜਾਣਕਾਰੀ ਦੇ ਅਨੁਸਾਰ ਮੰਗਲਵਾਰ ਸ਼ਾਮ 4 ਵਜੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪਾਲੀਵਾਲਾ ਤੋਂ ਵਿਆਹੁਤਾ ਨੂੰ ਜ਼ਬਰਦਸਤੀ ਆਪਣੀ ਸਵਿਫਟ ਕਾਰ ਵਿੱਚ ਆਪਣੇ ਨਾਲ ਲੈ ਕੇ ਜਾ ਰਹੇ ਵਿਅਕਤੀ ਨੂੰ ਔਰਤ ਦੇ ਪਰਿਵਾਰਿਕ ਮੈਬਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਚਾਲਕ ਮੁਖਤਿਆਰ ਸਿੰਘ ਨੇ ਕਾਰ ਦੀ ਸਪੀਡ ਹੋਰ ਵਧਾ ਦਿੱਤੀ, ਜਿਸ ‘ਤੇ ਔਰਤ ਦੇ ਪਰਿਵਾਰਿਕ ਮੈਂਬਰ ਕਰ ਦਾ ਪਿੱਛਾ ਕਰਨ ਲੱਗੇ l
ਲੋਕਾਂ ਦਾ ਪਿੱਛਾ ਕਰਨ ‘ਤੇ ਘਬਰਾਹਟ ਵਿੱਚ ਮੁਖਤਿਆਰ ਸਿੰਘ ਕਾਰ ਦਾ ਸੰਤੁਲਨ ਖੋ ਬੈਠਾ ਅਤੇ ਅਚਾਨਕ ਕੱਟ ਮਾਰਨ ‘ਤੇ ਕਾਰ ਖੇਤਾਂ ਵਿਚ ਜਾ ਕੇ ਪਲਟ ਗਈ l ਮੁਖਤਿਆਰ ਸਿੰਘ ਕਾਰ ਤੋਂ ਨਿਕਲ ਕੇ ਭੱਜਣ ਲੱਗਾ ਤਾਂ ਔਰਤ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਫੜਾ ਦਿੱਤਾ l ਕੁਝ ਪਿੰਡ ਵਾਲਿਆਂ ਦਾ ਇਲਜ਼ਾਮ ਹੈ ਕਿ ਮੁਖਤਿਆਰ ਸਿੰਘ ਦਾ ਵਿਆਹੁਤਾ ਪਰਮਜੀਤ ਕੌਰ ਦੇ ਨਾਲ ਪਿਛਲੇ ਇੱਕ ਸਾਲ ਤੋਂ ਆਣਾ ਜਾਣਾ ਜਾਰੀ ਸੀ ਜਿਸਦੇ ਕਾਰਨ ਪਹਿਲਾਂ ਵੀ ਕਈ ਵਾਰ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਮੁਖਤਿਆਰ ਸਿੰਘ ਨੂੰ ਉਨ੍ਹਾਂ ਦੇ ਪਿੰਡ ਨਾ ਆਉਣ ਦੀ ਚਿਤਾਵਨੀ ਦਿੱਤੀ ਸੀ ਪਰ ਉਸਦੇ ਬਾਵਜੂਦ ਵੀ ਮੁਖਤਿਆਰ ਸਿੰਘ ਜਬਰਦਸਤੀ ਕਈ ਵਾਰ ਪਿੰਡ ਵਿੱਚ ਆਉਂਦਾ ਜਾਂਦਾ ਰਹਿੰਦਾ ਸੀ l ਪਿੰਡ ਵਾਲਿਆਂ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਲਾਸ਼ ਪਿੰਡ ਵਿੱਚ ਹੀ ਦੁਰਘਟਨਾ ਵਾਲੀ ਥਾਂ ‘ਤੇ ਖੇਤਾਂ ਵਿੱਚ ਪਈ ਰਹੀ l ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਇਸ ਦੇ ਬਾਵਜੂਦ ਵੀ ਮੌਕਾ ਏ ਵਾਰਦਾਤ ‘ਤੇ ਪੁਲਿਸ ਜਾਂਚ ਦੇ ਲਈ 9 ਵਜੇ ਪਹੁੰਚੀ l ਮ੍ਰਿਤਕ ਮਹਿਲਾ ਦੇ ਪੇਕੇ ਨਜ਼ਦੀਕੀ ਪਿੰਡ ਚੱਕ ਬਲੋਚਾਂ ਉਰਫ ਮਹਾਲਮ ਵਿੱਚ ਰਹਿੰਦੇ ਹਨ ਅਤੇ ਲਵਭਗ 15 ਸਾਲ ਪਹਿਲਾਂ ਪਰਮਜੀਤ ਕੌਰ ਦਾ ਵਿਆਹ ਪਾਲੀਵਾਲਾ ਵਿੱਚ ਹੋਇਆ ਸੀ l ਇਸ ਸੰਬੰਧ ਵਿੱਚ ਥਾਣਾ ਵੈਰੋਕਾ ਪੁਲਿਸ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਦਾ ਕਹਿਣਾ ਸੀ ਕਿ ਮੁਲਜਮ ਮੁਖਤਿਆਰ ਸਿੰਘ ਨੂੰ ਥਾਣੇ ਵਿੱਚ ਬਿਠਾ ਰੱਖਿਆ ਹੈ l

Related posts

ਨਸ਼ੇੜੀ ਪੁੱਤ ਮਾਂ ਨਾਲ ਕਰਦਾ ਸੀ ਅਜਿਹੀਆਂ ਹਰਕਤਾਂ, ਦੇਖੋ ਪੁੱਤ ਨੇ ਕੀ ਕੀਤਾ

htvteam

ਸਰਕਾਰੀ ਕਾਲਜ ਦਾ ਪ੍ਰੋਫੈਸਰ ਅਤੇ ਪੁਰਾਣੀ ਵਿਦਿਆਰਥਣ ਮਿਲੇ ਨਸ਼ੇ ਦੀ ਹਾਲਤ ‘ਚ, ਦੇਖਕੇ ਪੁਲਿਸ ਵਾਲਿਆਂ ਦੀ ਅੱਖਾਂ ਖੁਲੀਆਂ ਰਹਿ ਗਈਆਂ

Htv Punjabi

ਪੇਕੇ ਗਈ ਪਤਨੀ ਨਾਲ ਹੋ ਗਿਆ ਆਹ ….?

htvteam

Leave a Comment