ਫਿਰੋਜ਼ਪੁਰ : ਸੀਨੀਅਰ ਮੈਡੀਕਲ ਅਫਸਰ ਦੀ ਹਿਦਾਇਤਾਂ ਦੇ ਅਨੁਸਾਰ ਹੁਣ ਕਿਸੀ ਨੂੰ ਵੀ ਡੋਪ ਟੈਸਟ ਦੀ ਰਿਪੋਰਟ ਨਹੀਂ ਦਿੱਤੀ ਜਾਵੇਗੀ l ਇਹ ਨਿਰਦੇਸ਼ ਮੰਗਲਵਾਰ ਤੋਂ ਲਾਗੂ ਹੋ ਗਏ ਹਨ l ਐਸਐਮਓ ਨੇ ਸੰਬੰਧਿਤ ਅਧਿਕਾਰੀਆਂ ਨੂੰ ਪੱਤਰ ਵਿੱਚ ਕਿਹਾ ਹੈ ਕਿ ਹਿਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਡੋਪ ਟੈਸਟ ਕਰੋ l ਨਵੀਂ ਹਿਦਾਇਤਾਂ ਦੇ ਮੁਤਾਬਿਕ ਹੁਣ ਸਭ ਤੋਂ ਪਹਿਨਾਂ ਮਰੀਜ਼ ਵੱਲੋਂ ਡੀ ਐਡੀਕੇਸ਼ਨ ਸੈਂਟਰ ਤੋਂ ਡੋਪ ਟੈਸਟ ਦੀ ਤਰੀਕ ਲਈ ਜਾਵੇ l ਡੋਪ ਟੈਸਟ ਕਰਵਾਉਣ ਵਾਲੀ ਤਰੀਕ ਨੂੰ ਡੋਪ ਟੈਸਟ ਦੀ ਫੀਸ ਜਮ੍ਹਾ ਕੀਤੀ ਜਾਵੇਗੀ l ਫਿਰ ਅੱਖਾਂ ਦਾ ਚੈਕਅੱਪ ਹੋਵੇਗਾ l ਡੋਪ ਟੈਸਟ ਦਾ ਸੈਂਪਲ ਦੇਣ ਤੋਂ ਬਾਅਦ ਰਿਪੋਰਟ ਡਿਪਟੀ ਕਮਿਸ਼ਨਰ ਦਫਤਰ ਤੋਂ ਮਿਲੂਗੀ l
