Htv Punjabi
Punjab

ਨਗਰ ਕੌਂਸਿਲ ਵਿੱਚ ਸ਼ਿਕਾਇਤ ਕਰਨ ਵਾਲੇ ‘ਤੇ ਰਾਡ ਨਾਲ ਹਮਲਾ

ਪਟਿਆਲਾ : ਐਤਵਾਰ ਨੂੰ ਰਾਜਪੁਰਾ ਰੇਲਵੇ ਸਟੇਸ਼ਨ ਦੇ ਕੋਲ ਕੁਝ ਵਿਅਕਤੀਆਂ ਨੇ ਦੋ ਦੋਸਤਾਂ ਨੂੰ ਰੋਕ ਕੇ ਉਨ੍ਹਾਂ ਦੇ ਸਿਰ ‘ਤੇ ਰਾਡ ਨਾਲ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ ਸੀ l ਇਹੀ ਨਹੀਂ ਜ਼ਖ਼ਮੀ ਨੌਜਵਾਨ ਸੁਸ਼ੀਲ ਕੁਮਾਰ ਦਾ ਹਾਲ ਪੁੱਛਣ ਆਏ ਉਸ ਦੇ ਭਾਈ ਨੂੰ ਮੁਲਜ਼ਮਾਂ ਨੇ ਹਸਪਤਾਲ ਦੇ ਅੰਦਰ ਘੇਰ ਕੇ ਕੁੱਟ ਦਿੱਤਾ l ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ l ਥਾਣਾ ਸਿਟੀ ਰਾਜਪੁਰਾ ਪੁਲਿਸ ਨੇ ਸੁਸ਼ੀਲ ਕੁਮਾਰ ਨਿਵਾਸੀ ਮਿਰਚ ਮੰਡੀ ਦੇ ਬਿਆਨ ‘ਤੇ ਵਿੱਕੀ ਨਾਭਾ, ਹਨੀ ਅਤੇ ਪੰਜ ਅਨਜਾਨ ਲੋਕਾਂ ਦੇ ਖਿਲਾਫ ਇਰਾਦਾ ਕਤਲ ਦੀ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ l ਥਾਣਾ ਸਿਟੀ ਇੰਚਾਰਜ ਸੁਰਿੰਦਰ ਪਾਲ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ l ਪੀੜਿਤ ਦੇ ਮੁਤਾਬਿਕ ਉਸ ‘ਤੇ ਇਸ ਲਈ ਹਮਲਾ ਕੀਤਾ ਸੀ ਕਿਉਂਕਿ ਉਨ੍ਹਾਂ ਨੇ ਕੌਸਿਂਲ ਵਿੱਚ ਮੁਲਜ਼ਮਾਂ ਦੀ ਸ਼ਿਕਾਇਤ ਦਿੱਤੀ ਸੀ l

Related posts

6 ਮਹੀਨੇ ਦੇ ਬੱਚੇ ਦੀ ਮਾਂ ਦੀ ਦਰਦਨਾਕ ਮੌਤ ਨੇ ਹਿਲਾਕੇ ਰੱਖਤਾ ਸਾਰਾ ਸ਼ਹਿਰ

Htv Punjabi

ਛੋਟੀ ਹੁੰਦੀ ਪਿਓ ਤੋਂ ਵੱਖ ਹੋਈ ਸੀ ਆਹ ਬੱਚੀ, 9 ਸਾਲ ਬਾਅਦ ਕੁੜੀ ਨੂੰ ਟੱਕਰਿਆ ਅਸਲ ਪਿਤਾ

Htv Punjabi

ਦਹੀ ‘ਚ ਬਾਪੂ ਵੈਦ ਦਾ ਨੁਸਕਾ ਮਿਲਾਓ ਚਿਹਰੇ ਤੇ ਨੂਰ ਲਿਆਓ ਪੇਟ ਦੇ ਰੋਗ ਮਿਟਾਓ

htvteam

Leave a Comment